ਸ੍ਰੀ ਕਰਤਾਰਪੁਰ ਸਾਹਿਬ ਲਈ ਧੂਰੀ ਤੋਂ ਹਰ ਮਹੀਨੇ ਜਾਵੇਗੀ ਮੁਫਤ ਬੱਸ : ਵਿਧਾਇਕ ਗੋਲਡੀ

11/16/2019 3:47:29 PM

ਧੂਰੀ (ਸੰਜੀਵ ਜੈਨ) : ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਅੱਜ ਕੌਮੀ ਪ੍ਰੈੱਸ ਦਿਵਸ ਮੌਕੇ ਪ੍ਰੈੱਸ ਟਰੱਸਟ ਆਫ ਪੰਜਾਬ ਦੇ ਧੂਰੀ ਸਥਿਤ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ਵਿਚ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਨਾਲ ਇਹ ਚੰਗਾ ਸੁਨੇਹਾ ਗਿਆ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਚਲਦੀ ਆਪਸੀ ਖਿੱਚੋਤਾਣ ਦੇ ਬਾਵਜੂਦ ਦੋਵਾਂ ਦੇਸ਼ਾਂ ਨੇ ਕਰਤਾਰਪੁਰ ਲਾਂਘਾ ਖੋਲ੍ਹ ਕੇ ਸਿੱਖ ਭਾਈਚਾਰੇ ਨੂੰ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਹੈ।

ਵਿਧਾਇਕ ਗੋਲਡੀ ਨੇ ਕਿਹਾ ਕਿ ਉਹ ਵਿਧਾਨ ਸਭਾ ਹਲਕਾ ਧੂਰੀ ਦੇ ਸ਼ਰਧਾਲੂਆਂ ਲਈ ਹਰੇਕ ਮਹੀਨੇ ਇਕ ਬੱਸ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਮੁਫਤ ਭੇਜਿਆ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਛੇਤੀ ਹੀ ਸ਼ਹਿਰ ਦੇ ਨਗਰ ਕੌਂਸਲ ਪਾਰਕ ਅਤੇ ਰਾਮ ਬਾਗ ਪਾਰਕ ਵਿਚ ਲੇਡੀਜ਼ ਲਈ ਦੋ ਓਪਨ ਜਿੰਮ ਬਣਾਏ ਜਾਣਗੇ ਅਤੇ ਸ਼ਹਿਰ ਦੇ ਪਟਵਾਰਖਾਨੇ ਦੇ ਮੌਜੂਦਾ ਜਗ੍ਹਾ ਤੋਂ ਸ਼ਿਫਟ ਹੋਣ ਤੋਂ ਬਾਅਦ ਇਸ ਜਗ੍ਹਾ 'ਤੇ ਲਾਇਬ੍ਰੇਰੀ ਅਤੇ ਬਿਰਧ ਆਸ਼ਰਮ ਬਣਾਇਆ ਜਾਵੇਗਾ। ਸ਼ਹਿਰ ਦੇ ਵੱਖ-ਵੱਖ ਖੇਤਰਾਂ 'ਚ 5 ਜਨਤਕ ਪਖਾਨਿਆਂ ਦੀ ਉਸਾਰੀ ਵੀ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ ਸੰਗਰੂਰ ਬਾਈਪਾਸ ਤੋਂ ਲੈ ਕੇ ਮਾਲੇਰਕੋਟਲਾ ਬਾਈਪਾਸ ਤੱਕ ਸ਼ਹਿਰ ਅੰਦਰਲੀ ਸੜਕ ਦਾ ਲੋਕ ਨਿਰਮਾਣ ਮੰਤਰੀ ਵਿਜੇਇੰਦਰ ਸਿੰਗਲਾ ਦੇ ਸਹਿਯੋਗ ਨਾਲ ਨਵੀਨੀਕਰਨ ਕਰਵਾ ਕੇ ਸਾਈਡਾਂ 'ਤੇ ਟਾਇਲਾਂ ਲਗਵਾ ਕੇ ਪੱਕਾ ਕੀਤਾ ਜਾਵੇਗਾ।


cherry

Content Editor

Related News