ਮਾਮਲਾ ਘਰ ਦੇ ਬਾਹਰੋਂ ਮਿਲੀ ਲੜਕੇ ਦੀ ਲਾਸ਼ ਦਾ: ਪਿੰਡ ਵਾਸੀਆਂ ਨੇ ਪੁਲਸ ਵਿਰੁੱਧ ਦਿੱਤਾ ਧਰਨਾ
Wednesday, Aug 22, 2018 - 12:26 PM (IST)
ਨਾਭਾ(ਜਗਨਾਰ)— ਦੋ ਦਿਨ ਪਹਿਲਾਂ ਨਾਭਾ ਦੇ ਪਿੰਡ ਛੀਟਾਂਵਾਲਾ ਵਿਚ 17 ਸਾਲਾ ਸੁਖਬੀਰ ਸਿੰਘ ਕਬੱਡੀ ਖਿਡਾਰੀ ਦੀ ਲਾਸ਼ ਘਰ ਦੇ ਬਾਹਰ ਭੇਦਭਰੇ ਹਾਲਾਤਾਂ ਵਿਚ ਮਿਲਣ ਤੋਂ ਬਾਅਦ ਪਿੰਡ ਵਿਚ ਸਨਸਨੀ ਫੈਲ ਗਈ ਸੀ। ਅੱਜ ਨਾਭਾ ਦੇ ਬੋਰਡ ਗੇਟ ਚੌਕ ਵਿਚ ਮ੍ਰਿਤਕ ਦੇ ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਨੇ ਪੁਲਸ ਪ੍ਰਸ਼ਾਸਨ ਵਿਰੁੱਧ ਧਰਨਾ ਲਗਾਇਆ ਹੈ। ਉਨ੍ਹਾਂ ਮੰਗ ਕੀਤੀ ਕਿ ਸੁਖਬੀਰ ਸਿੰਘ ਦਾ ਕਿਸੇ ਨੇ ਕਤਲ ਕੀਤਾ ਹੈ ਅਤੇ ਉਸ ਦੇ ਕਾਤਲਾਂ ਨੂੰ ਗ੍ਰਿਫਤਾਰ ਕੀਤਾ ਜਾਵੇ, ਉਦੋਂ ਹੀ ਅਸੀਂ ਧਰਨਾ ਖਤਮ ਕਰਾਂਗੇ।
ਪਿੰਡ ਵਾਸੀਆਂ ਅਤੇ ਰਿਸ਼ਤੇਦਾਰਾਂ ਨੇ ਸੁਖਬੀਰ ਸਿੰਘ ਦੀ ਮਾਤਾ ਨਰਿੰਦਰ ਕੌਰ ਨੂੰ ਦੋਸ਼ੀ ਠਹਿਰਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਨਰਿੰਦਰ ਕੌਰ ਦੇ ਕਿਸੇ ਵਿਅਕਤੀ ਨਾਲ ਨਾਜਾਇਜ਼ ਸਬੰਧ ਸਨ, ਜਿਸ ਲਈ ਉਨ੍ਹਾਂ ਨੇ ਉਸ ਨੂੰ ਰਸਤੇ 'ਚੋਂ ਹਟਾਉਣ ਲਈ ਉਸ ਦਾ ਕਤਲ ਕਰਵਾਇਆ।
