ਅੰਤਰਰਾਸ਼ਟਰੀ ਬਾਕਸਰ ਪੰਕਜ ਸੈਣੀ ਬਣੇ ਸਬ-ਇੰਸਪੈਕਟਰ

Tuesday, Aug 11, 2026 - 08:27 PM (IST)

ਅੰਤਰਰਾਸ਼ਟਰੀ ਬਾਕਸਰ ਪੰਕਜ ਸੈਣੀ ਬਣੇ ਸਬ-ਇੰਸਪੈਕਟਰ

ਸੰਗਰੂਰ (ਸਿੰਗਲਾ)- ਪੰਜਾਬ ਪੁਲਸ ਦੇ ਅੰਤਰਰਾਸ਼ਟਰੀ ਬਾਕਸਰ ਪੰਕਜ ਸੈਣੀ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਅਤੇ ਖੇਡ ਪ੍ਰਾਪਤੀਆਂ ਨੂੰ ਦੇਖਦੇ ਹੋਏ ਏ.ਐੱਸ.ਆਈ ਤੋਂ ਤਰੱਕੀ ਦੇ ਕੇ ਸਬ ਇੰਸਪੈਕਟਰ ਬਣਾਇਆ ਗਿਆ ਹੈ। ਐਸਐਸਪੀ ਆਈਪੀਐਸ ਡਾ. ਰਵਜੋਤ ਗਰੇਵਾਲ, ਐੱਸ.ਪੀ.(ਡੀ) ਦਵਿੰਦਰ ਅੱਤਰੀ ਅਤੇ ਐੱਸ.ਪੀ ਰਾਜੇਸ਼ ਛਿੱਬਰ ਵੱਲੋਂ ਪੰਕਜ ਸੈਣੀ ਦੇ ਸਟਾਰ ਲਗਾਉਣ ਦੀ ਰਸਮ ਅਦਾ ਕੀਤੀ। ਪੰਕਜ ਸੈਣੀ ਨੇ ਬਾਕਸਿੰਗ ਵਿਚ ਸ਼ਾਨਦਾਰ ਪ੍ਰਾਪਤੀਆਂ ਕਰਦਿਆਂ ਆਲ ਇੰਡੀਆ ਪੁਲਸ ਗੇਮਸ ਵਿਚ 5 ਸੋਨ, 2 ਚਾਂਦੀ ਤੇ 1 ਕਾਂਸੀ, ਜਦਕਿ ਰਾਸ਼ਟਰੀ ਪੱਧਰ ਤੇ 1 ਸੋਨ, 2 ਚਾਂਦੀ ਤੇ 2 ਕਾਂਸੀ ਦੇ ਤਮਗੇ ਜਿੱਤੇ ਹਨ। 

ਉਹ 13 ਵਾਰ ਪੰਜਾਬ ਲਈ ਸੋਨ ਮੈਡਲ ਜਿੱਤ ਚੁੱਕੇ ਹਨ। ਇਸ ਤੋਂ ਇਲਾਵਾ ਹੁਣ ਉਹਨਾਂ ਨੇ ਪ੍ਰੋਫੈਸ਼ਨਲ ਬਾਕਸਿੰਗ ਵਿੱਚ ਵੀ ਕਦਮ ਰੱਖਿਆ ਹੈ ਅਤੇ ਉਨ੍ਹਾਂ ਦਾ ਰਿਕਾਰਡ 7-0 ਹੈ। ਪੰਕਜ ਦੀ ਤਰੱਕੀ ’ਤੇ ਕੋਚ ਰਵਿੰਦਰ ਸਿੰਘ ਰਾਮਾ, ਪੰਜਾਬ ਪੁਲਸ ਬਾਕਸਿੰਗ ਕੋਚ ਖੇਮ ਚੰਦ ਅਤੇ ਸੋਹੀਆ ਅਕੈਡਮੀ ਦੇ ਕੋਚ ਬੱਬੂ ਭੁੱਲਰ ਨੇ ਖੁਸ਼ੀ ਜ਼ਾਹਰ ਕਰਦਿਆਂ ਵਧਾਈ ਦਿੱਤੀ।
 


author

Anmol Tagra

Content Editor

Related News