ਭਵਾਨੀਗੜ੍ਹ ''ਚ ਹਲਕਾਏ ਕੁੱਤੇ ਦਾ ਆਤੰਕ, ਦਰਜਨਾਂ ਲੋਕਾਂ ਨੂੰ ਕੀਤਾ ਜ਼ਖਮੀ

Tuesday, Aug 25, 2026 - 01:15 PM (IST)

ਭਵਾਨੀਗੜ੍ਹ ''ਚ ਹਲਕਾਏ ਕੁੱਤੇ ਦਾ ਆਤੰਕ, ਦਰਜਨਾਂ ਲੋਕਾਂ ਨੂੰ ਕੀਤਾ ਜ਼ਖਮੀ

ਭਵਾਨੀਗੜ੍ਹ (ਕਾਂਸਲ) : ਸਥਾਨਕ ਸ਼ਹਿਰ ਦੇ ਮੇਨ ਬਾਜ਼ਾਰ ਵਿਖੇ ਬੀਤੀ ਰਾਤ ਉਸ ਸਮੇਂ ਲੋਕਾਂ ਵਿਚ ਹੜਕੰਪ ਮੱਚ ਗਿਆ ਜਦੋਂ ਮੇਨ ਬਾਜ਼ਾਰ ਵਿਚ ਅਚਾਨਕ ਦਾਖਲ ਹੋਏ ਇਕ ਹਲਕੇ ਹੋਏ ਕੁੱਤੇ ਨੇ ਲੋਕਾਂ ਨੂੰ ਕੱਟਣਾ ਸ਼ੁਰੂ ਕਰ ਦਿੱਤਾ। ਹਲਕੇ ਹੋਏ ਕੁੱਤੇ ਤੋਂ ਆਪਣਾ ਬਚਾਅ ਕਰਨ ਲਈ ਲੋਕ ਇਧਰ ਉਧਰ ਭੱਜਦੇ ਨਜ਼ਰ ਆਏ।  ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਜ਼ਖਮੀ ਹੋਏ ਸਥਾਨਕ ਸ਼ਹਿਰ ਦੇ ਮੇਨ ਬਾਜ਼ਾਰ ਵਿਖੇ ਚਾਹ ਦੀ ਰੇਹੜੀ ਲਗਾਉਂਦੇ ਸਨੀ ਸ਼ਰਮਾ ਨੇ ਦੱਸਿਆ ਕਿ ਸੋਮਵਾਰ ਦੇਰ ਸ਼ਾਮ ਕਰੀਬ ਪੌਣੇ 8 ਵਜੇ ਜਦੋਂ ਉਹ ਬਾਜ਼ਾਰ ਵਿਚ ਆਪਣੀ ਚਾਹ ਦੀ ਉਗਰਾਹੀ ਕਰ ਰਿਹਾ ਸੀ ਤਾਂ ਜਦੋਂ ਇੱਥੇ ਇਕ ਦੁਕਾਨ ਵਿਚੋਂ ਪੈਸੇ ਲੈ ਕੇ ਦੁਕਾਨ ਤੋਂ ਬਾਹਰ ਆਇਆ ਤਾਂ ਇਥੇ ਪਹਿਲਾਂ ਤੋਂ ਹੀ ਦੁਕਾਨ ਦੇ ਬਾਹਰ ਖੜੇ ਹਲਕੇ ਕੁੱਤੇ ਨੇ ਉਸ ਤੇ ਇਕਦਮ ਹਮਲਾ ਕਰ ਦਿੱਤਾ ਤੇ ਉਸ ਦੀ ਲੱਤ ਨੂੰ ਕੱਟ ਲਿਆ। 

ਉਸ ਨੇ ਦੱਸਿਆ ਕਿ ਇਸ ਕੁੱਤੇ ਵੱਲੋਂ ਫਿਰ ਲਗਾਤਾਰ ਬਾਜ਼ਾਰ ਦੇ ਵਿਚ ਇਕ ਤੋਂ ਬਾਅਦ ਇਕ ਇਥੋਂ ਲੰਘ ਰਹੇ ਲੋਕਾਂ ਨੂੰ ਕੱਟ ਕੇ ਜ਼ਖਮੀ ਕੀਤਾ ਜਾ ਰਿਹਾ ਸੀ। ਕੁੱਤੇ ਨੇ ਲਗਭਗ ਇਕ ਦਰਜਨ ਵਿਅਕਤੀਆਂ ਨੂੰ ਆਪਣਾ ਸ਼ਿਕਾਰ ਬਣਾਇਆ।
 


author

Gurminder Singh

Content Editor

Related News