ਬਠਿੰਡਾ ਦੀ ਇਸ ਬਜ਼ੁਰਗ ਬੀਬੀ ਨੂੰ ਪੰਜਾਬ ਦੀ ਵਿਰਾਸਤ ਨਾਲ ਹੈ ਅੰਤਾਂ ਦਾ ਮੋਹ, ਦੇਖੋ ਮੂੰਹੋਂ ਬੋਲਦੀਆਂ ਤਸਵੀਰਾਂ
Friday, Jun 18, 2021 - 02:52 PM (IST)
ਬਠਿੰਡਾ (ਕੁਨਾਲ ਬਾਂਸਲ): ਬਦਲਦੇ ਸਮੇਂ ਦੇ ਨਾਲ ਜਿੱਥੇ ਪੰਜਾਬ ਦੀ ਵਿਰਾਸਤ ਹੌਲੀ-ਹੌਲੀ ਆਲੋਪ ਹੁੰਦੀ ਜਾ ਰਹੀ ਹੈ, ਉੱਥੇ ਬਠਿੰਡਾ ’ਚ ਇਕ ਬਜ਼ੁਰਗ ਬੀਬੀ ਵਲੋਂ ਹੱਥਾਂ ਨਾਲ ਵਿਰਾਸਤ ਦੀ ਹਰ ਇਕ ਚੀਜ਼ ਦੇ ਮਾਡਲ ਬਣਾਏ ਹੋਏ ਹਨ। ਜਿਵੇਂ ਕਿ ਵਿਆਹ ਵਾਲਾ ਘਰ, ਲੰਬੜਦਾਰ ਦੀ ਹਵੇਲੀ, ਗੁੱਡੀਆਂ ਪਟੋਲੇ, ਭਰਾ ਦਾ ਸ਼ਿੰਗਾਰ ਕੀਤਾ ਹੋਇਆ ਉਂਠ ਪੁਰਾਣੇ ਰੀਤੀ-ਰਿਵਾਜ਼ਾਂ ਨਾਲ ਸਬੰਧਿਤ ਚੀਜ਼ਾਂ ਹਰ ਪੁਰਾਣੇ ਵਿਰਾਸਤ ਦੇ ਮਾਡਲ ਰੱਖੇ ਹੋਏ ਹਨ।
ਇਹ ਵੀ ਪੜ੍ਹੋ: ਦਾਜ ਦੀ ਬਲੀ ਚੜ੍ਹੀ ਇਕ ਹੋਰ ਵਿਆਹੁਤਾ, ਮਾਪਿਆਂ ਨੂੰ ਕੀਤਾ ਸੀ ਵਾਇਸ ਮੈਸੇਜ, 'ਮੈਨੂੰ ਇਨ੍ਹਾਂ ਨੇ ਸਲਫਾਸ ਦੇ ਦਿੱਤਾ'
ਬਜ਼ੁਰਗ ਬੀਬੀ ਨੇ ਦੱਸਿਆ ਕਿ ਉਸ ਨੂੰ ਪੰਜਾਬ ਦੀ ਵਿਰਾਸਤ ਨਾਲ ਬੇਹੱਦ ਪਿਆਰ ਹੈ,ਜਿੱਥੇ ਬਦਲਦੇ ਸਮੇਂ ਦੇ ਨਾਲ ਵਿਰਾਸਤ ਆਲੋਪ ਹੁੰਦੀ ਜਾ ਰਹੀ ਹੈ, ਉੱਥੇ ਨਵੀਂਆਂ ਪੀੜ੍ਹੀਆਂ ਨੂੰ ਇਸ ਵਿਰਾਸਤ ਦੇ ਬਾਰੇ ’ਚ ਜ਼ਿਆਦਾ ਕੁੱਝ ਨਹੀਂ ਪਤਾ, ਜਿਸ ਦੇ ਚੱਲਦੇ ਉਨ੍ਹਾਂ ਵਲੋਂ ਸਾਲ 2006 ’ਚ ਇਹ ਕੰਮ ਸ਼ੁਰੂ ਕੀਤਾ ਗਿਆ ਸੀ ਅਤੇ ਹੁਣ ਤੱਕ ਜਾਰੀ ਰੱਖ ਰਹੀ ਹੈ।
ਇਹ ਵੀ ਪੜ੍ਹੋ: ਵਿਦਿਆਰਥਣ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ’ਚ ਪ੍ਰਿੰਸੀਪਲ ਅਤੇ ਅਧਿਆਪਕ ’ਤੇ ਵੱਡੀ ਕਾਰਵਾਈ
ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਕੋਲ ਹਰ ਇਕ ਵਿਰਾਸਤ ਦੀ ਚੀਜ਼ ਮੌਜੂਦ ਹੈ। ਛੱਤ ’ਤੇ ਖਟੀਆ ਜੋੜ ਕੇ ਸਪੀਕਰ ਲਗਾਉਂਦੇ ਸਨ ਘਰ ’ਚ ਹੀ ਹਰ ਇਕ ਚੀਜ਼ ਮੌਜੂਦ ਹੁੰਦੀ ਸੀ, ਉੱਥੇ ਜਦੋਂ ਇਕ ਭਰਾ ਆਪਣੀ ਵਿਆਹੀ ਹੋਈ ਭੈਣ ਨੂੰ ਮਿਲਣ ਉਸ ਦੇ ਸਹੁਰੇ ਜਾਂਦਾ ਸੀ ਤਾਂ ਆਪਣੇ ਉਂਠ ਨੂੰ ਪੂਰੀ ਤਰ੍ਹਾਂ ਨਾਲ ਸਜਾ ਕੇ ਜਾਂਦਾ ਸੀ, ਜਿਸ ਨੂੰ ਨੇੜੇ-ਤੇੜੇ ਦੇ ਲੋਕ ਦੇਖ ਕੇ ਬੇਹੱਦ ਖ਼ੁਸ਼ ਹੁੰਦੇ ਸਨ। ਉੱਥੇ ਪਿੰਡ ’ਚ ਸਭ ਤੋਂ ਉੱਚੀ ਹਵੇਲੀ ਲੰਬੜਦਾਰ ਦੀ ਹੁੰਦੀ ਸੀ,ਜਿਸ ’ਚ ਹਰ ਇਕ ਚੀਜ਼ ਜਿਵੇਂ ਪੋਸ਼ਟਿਕ ਭੋਜਨ ਪਸ਼ੂ ਅਤੇ ਹੋਰ ਵੀ ਕਈ ਸੁਵਿਧਾਵਾਂ ਹੁੰਦੀਆਂ ਸਨ। ਸਾਰਾ ਕੁੱਝ ਘਰ ਦਾ ਬਣਾ ਕੇ ਖਾਂਦੇ ਸਨ।
ਇਹ ਵੀ ਪੜ੍ਹੋ: ਸ੍ਰੀ ਮੁਕਤਸਰ ਸਾਹਿਬ: ਧਾਰਮਿਕ ਸਥਾਨ ਦਾ ਪੁਜਾਰੀ ਔਰਤ ਨਾਲ ਕਰਦਾ ਰਿਹਾ ਗਲਤ ਕੰਮ, ਇੰਝ ਖੁੱਲ੍ਹਿਆ ਭੇਤ
ਉਨ੍ਹਾਂ ਵਲੋਂ ਸੋਹਣੀ ਮਹੀਂਵਾਲ, ਹੀਰ ਰਾਂਝਾ, ਸਰਵਣ ਕੁਮਾਰ, ਗਾਇਕ ਗੁਰਦਾਸ ਮਾਨ, ਸਤਿੰਦਰ ਸੱਤੀ, ਦੇਸ਼ ਦਾ ਫ਼ੌਜੀ ਜਵਾਨ, ਭਾਰਤ ਮਾਤਾ, ਬਾਬਾ ਫ਼ਰੀਦ, ਚਣੇ ਭੁੰਨਣ ਵਾਲੇ, ਸੰਯੁਕਤ ਪਰਿਵਾਰ ਅਤੇ ਮੇਲੇ ਦੇ ਕਈ ਹੋਰ ਦ੍ਰਿਸ਼ ਬਣਾਏ ਹੋਏ ਹਨ। ਉਹ ਚਾਹੁੰਦੀ ਹੈ ਕਿ ਆਉਣ ਵਾਲੀ ਪੀੜ੍ਹੀ ਆਪਣੀ ਵਿਰਾਸਤ ਸੰਭਾਲ ਕੇ ਰੱਖੇ, ਕਿਉਂਕਿ ਵਿਰਾਸਤ ਸਭ ਤੋਂ ਅਨਮੋਲ ਹੁੰਦੀ ਹੈ।
ਇਹ ਵੀ ਪੜ੍ਹੋ: ਬਠਿੰਡਾ:ਡੀ.ਸੀ. ਦਫ਼ਤਰ ’ਚ ਜ਼ਬਰਦਸਤ ਹੰਗਾਮਾ, ਗੇਟ ਟੱਪ ਕੇ ਮੀਟਿੰਗ ਹਾਲ ’ਚ ਦਾਖ਼ਲ ਹੋਏ ਕਿਸਾਨ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ