ਮੰਡ ਦੀ ਅਗਵਾਈ 'ਚ ਸ੍ਰੀ ਦਰਬਾਰ ਸਾਹਿਬ ਲਈ ਰਵਾਨਾ ਹੋਇਆ ਬਰਗਾੜੀ ਮੋਰਚਾ

12/11/2018 2:14:58 PM

ਕੋਟਕਪੂਰਾ (ਬਿਊਰੋ) - 1 ਜੂਨ 2018 ਤੋਂ ਲਗਾਤਾਰ ਚੱਲ ਰਹੇ ਬਰਗਾੜੀ ਮੋਰਚੇ ਦਾ ਪਹਿਲਾਂ ਪੜਾਅ ਖਤਮ ਹੋ ਚੁੱਕਾ ਹੈ, ਜਿਸ ਦੇ ਦੂਜੇ ਪੜਾਅ ਦੀ ਸ਼ੁਰੂਆਤ ਮੰਗਲਵਾਰ ਨੂੰ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਕੀਤੀ ਜਾਵੇਗੀ। ਜਿਸ ਲਈ ਮੰਗਲਵਾਰ ਨੂੰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ 'ਚ ਬਰਗਾੜੀ ਮੋਰਚਾ ਸ੍ਰੀ ਹਰਿਮੰਦਰ ਸਾਹਿਬ ਲਈ ਰਵਾਨਾ ਹੋ ਗਿਆ। ਮੰਡ ਨੇ ਕਿਹਾ ਕਿ ਬਰਗਾੜੀ ਦੀ ਦਾਣਾ ਮੰਡੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਚੱਲ ਰਿਹਾ ਬਰਗਾੜੀ ਮੋਰਚਾ 193ਵੇਂ ਦਿਨ ਬੜੇ ਸ਼ਾਂਤਮਈ ਢੰਗ ਨਾਲ ਖਤਮ ਹੋ ਚੁੱਕਾ ਹੈ। ਇਸ ਸ਼ਾਂਤਮਈ ਲੜਾਈ 'ਚ ਸਾਡਾ ਸਿੱਖ ਕੌਮ ਤੋਂ ਇਲਾਵਾ ਦੂਜਿਆਂ ਕੌਮਾਂ ਅਤੇ ਧਰਮਾਂ ਨੇ ਵਧ ਚੜ੍ਹ ਕੇ ਕਾਫਲਿਆਂ ਦੇ ਰੂਪ 'ਚ ਸਾਡਾ ਸਾਥ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ਼ਾਂਤਮਈ ਤਰੀਕੇ ਨਾਲ ਸਾਰੇ ਮਸਲੇ ਦਾ ਹੱਲ ਹੋ ਸਕਦਾ ਹੈ। ਇਸੇ ਕਾਰਨ ਉਸ ਦਿਨ ਤੋਂ ਲੈ ਕੇ ਅੱਜ ਤੱਕ, ਜਿੰਨਾਂ ਸੇਵਾਦਾਰਾਂ ਨੇ ਇਸ ਮੋਰਚੇ ਦੀ ਸੇਵਾ ਕੀਤੀ, ਨੂੰ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਵਲੋਂ ਸਨਮਾਨਤ ਕੀਤਾ ਗਿਆ। ਉਨ੍ਹਾਂ ਨੇ ਇਸ ਮੌਕੇ ਢਾਡੀ ਕਵੀਸ਼ਰੀ ਨੂੰ ਵੀ ਵਿਸ਼ੇਸ਼ ਤੌਰ 'ਤੇ ਸਨਮਾਨਤ ਕੀਤਾ। ਮੋਰਚੇ ਦੇ ਪਹਿਲੇ ਪੜਾਅ ਦੀ ਸਮਾਪਤੀ ਤੋਂ ਬਾਅਦ ਬਰਗਾੜੀ ਮੋਰਚੇ 'ਚ ਆਈ ਹੋਈ ਸੰਗਤ ਨੂੰ ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਪਹੁੰਚਣ ਦੀ ਅਪੀਲ ਕੀਤੀ।


rajwinder kaur

Content Editor

Related News