ਇੱਕ ਕਿਲੋ ਡੋਡਾ ਪੋਸਤ ਸਮੇਤ ਫੜਿਆ ਦੋਸ਼ੀ
Monday, Nov 10, 2025 - 06:45 PM (IST)
ਫਿਰੋਜ਼ਪੁਰ (ਮਲਹੋਤਰਾ)- ਥਾਣਾ ਲੱਖੋਕੇ ਬਹਿਰਾਮ ਦੀ ਐਸ.ਆਈ. ਪਰਮਜੀਤ ਕੌਰ ਨੇ ਗਸ਼ਤ ਦੇ ਦੌਰਾਨ ਇੱਕ ਦੋਸ਼ੀ ਨੂੰ ਡੋਡਾ ਪੋਸਤ ਸਮੇਤ ਫੜਿਆ ਹੈ। ਐਸ.ਆਈ. ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਵਿਚ ਟੀਮ ਪਿੰਡ ਚੱਕ ਮੇਘਾ ਵੀਰਾਨ ਦੇ ਕੋਲ ਗਸ਼ਤ 'ਤੇ ਸੀ ਤਾਂ ਰੋਡ 'ਤੇ ਸ਼ੱਕੀ ਹਾਲਤ ਵਿਚ ਖੜ੍ਹੇ ਇੱਕ ਵਿਅਕਤੀ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਇੱਕ ਕਿਲੋ ਡੋਡਾ ਪੋਸਤ ਬਰਾਮਦ ਹੋਈ। ਦੋਸ਼ੀ ਦੀ ਪਛਾਣ ਜੋਗਿੰਦਰ ਸਿੰਘ ਗਿੰਦਾ ਪਿੰਡ ਚੱਕ ਮੇਘਾ ਵੀਰਾਨ ਵਜੋਂ ਹੋਈ ਹੈ ਅਤੇ ਉਸਦੇ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ |
