ਫੌਜ 'ਚ ਨੌਕਰੀ ਕਰਦਾ ਇਕ ਵਿਅਕਤੀ ਨਜਾਇਜ਼ ਰਿਵਾਲਵਰ ਸਮੇਤ ਗ੍ਰਿਫ਼ਤਾਰ
Sunday, Mar 19, 2023 - 04:09 PM (IST)
ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)– ਨਜਾਇਜ਼ ਅਸਲੇ ਸਮੇਤ ਪੁਲਸ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਸੀ.ਆਈ ਸਟਾਫ਼ ਸੰਗਰੂਰ ਦੇ ਪੁਲਸ ਅਧਿਕਾਰੀ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਮੁਖਬਰ ਨੇ ਸੂਚਨਾ ਦਿੱਤੀ ਕਿ ਨਿਸਾਨ ਸਿੰਘ ਵਾਸੀ ਮਦਰੱਸ਼ਾ ਜ਼ਿਲ੍ਹਾ ਮੁਕਤਸਰ ਜੋ ਕਿ ਫੌਜ ਵਿਚ ਨੌਕਰੀ ਕਰਦਾ ਹੈ, ਜਿਸ ਦੀ ਪੋਸਟਿੰਗ ਪਟਿਆਲਾ ਵਿਖੇ ਉਹ ਛੁੱਟੀ ’ਤੇ ਆਇਆ ਸੀ, ਪਰ ਡਿਊਟੀ ’ਤੇ ਹਾਜ਼ਰ ਨਹੀਂ ਹੋਇਆ। ਉਸਦੇ ਕੋਲ ਨਜਾਇਜ਼ ਅਸਲਾ ਹੈ, ਜੋ ਉਸ ਨੇ ਲਕੋ ਕੇ ਰੱਖਿਆ ਹੋਇਆ ਹੈ।
ਇਹ ਵੀ ਪੜ੍ਹੋ- ਮੰਨਣ ਵਿਖੇ ਅਣਪਛਾਤਿਆਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਗਈ ਬੇਅਦਬੀ, ਸੰਗਤਾਂ ’ਚ ਭਾਰੀ ਰੋਸ
ਇਸ ਸਮੇਂ ਉਹ ਪੀ.ਜੀ.ਆਈ ਘਾਬਦਾਂ ਨੇੜੇ ਦੁਕਾਨਾਂ ਦੇ ਆਸੇ-ਪਾਸੇ ਘੁੰਮ ਰਿਹਾ ਹੈ। ਸੂਚਨਾਂ ਦੇ ਆਧਾਰ ’ਤੇ ਰੇਡ ਕਰਕੇ ਉਸ ਨੂੰ ਇੱਕ ਰਿਵਾਲਵਰ 32 ਬੋਰ ਦੇਸੀ ਅਤੇ ਇਕ ਮੋਬਾਇਲ ਸਮੇਤ ਗ੍ਰਿਫ਼ਤਾਰ ਕੀਤਾ ਗਿਆ।
ਇਹ ਵੀ ਪੜ੍ਹੋ- ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕੇਂਦਰ ਅਤੇ ਪੰਜਾਬ ਦੀਆਂ ਸੁਰੱਖਿਆ ਏਜੰਸੀਆਂ ਹਾਈ ਅਲਰਟ ’ਤੇ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।