''ਅਮਰਨਾਥ ਯਾਤਰਾ ਲਈ ਰਜਿਸਟੇਸ਼ਨ 14 ਤੋਂ ਸ਼ੁਰੂ''

Thursday, Apr 10, 2025 - 09:06 PM (IST)

''ਅਮਰਨਾਥ ਯਾਤਰਾ ਲਈ ਰਜਿਸਟੇਸ਼ਨ 14 ਤੋਂ ਸ਼ੁਰੂ''

ਬੁਢਲਾਡਾ, (ਬਾਂਸਲ)- ਬਾਬਾ ਅਮਰਨਾਥ ਬਰਫਾਨੀ ਦੀ ਯਾਤਰਾ ਇਸ ਸਾਲ 3 ਜੁਲਾਈ ਤੋਂ ਸ਼ੁਰੂ ਹੋ ਕੇ 9 ਅਗਸਤ 2025 ਨੂੰ ਰੱਖੜੀ ਦੇ ਤਿਓਹਾਰ ਤਕ ਚੱਲੇਗੀ। ਅਮਰਨਾਥ ਸ਼ਰਾਈਨ ਬੋਰਡ ਅਤੇ ਜੇ.ਐਂਡ.ਕੇ. ਦੇ ਗਵਰਨਰ ਅਤੇ ਸਰਕਾਰ  ਦੇ ਯਤਨਾ ਸਦਕਾ ਯਾਤਰਾਂ ਨੂੰ ਸੁਖਾਲਾ ਬਨਾਉਂਦਿਆਂ ਅਮਰਨਾਥ ਯਾਤਰਾ ਦੀਆ ਤਿਆਰੀਆ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗਾ ਕੀਤੀ ਗਈ ਅਤੇ ਪ੍ਰਬੰਧਾਂ ਨੂੰ ਮੁਕੰਮਲ ਕਰ ਲਿਆ ਗਿਆ ਜੋ ਕਿ ਸ਼ਲਾਘਾਯੋਗ ਹੈ। 

ਅਮਰਨਾਥ ਯਾਤਰਾ ਭੰਡਾਰਾ ਸੰਗਠਨ ਸ਼ਾਇਬੋ ਦੇ ਪ੍ਰਧਾਨ ਰਾਜਨ ਕਪੂਰ ਅਤੇ ਬੁਢਲਾਡਾ ਸ਼ਿਵ ਸ਼ਕਤੀ ਸੇਵਾ ਮੰਡਲ ਦੇ ਪ੍ਰਧਾਨ ਕਰਮਜੀਤ ਸਿੰਘ ਮਾਘੀ ਅਤੇ ਸ਼ਿਵ ਸ਼ਕਤੀ ਸੇਵਾ ਮੰਡਲ ਦੇ ਪ੍ਰਧਾਨ ਵਿਜੈ ਜੈਨ ਨੇ ਗਵਰਨਰ, ਸਰਕਾਰ ਅਤੇ ਸ਼ਰਾਇਨ ਬੋਰਡ ਦਾ ਧੰਨਵਾਦ ਕਰਦਿਆ ਕਿਹਾ ਕਿ ਅਮਰਨਾਥ ਸ਼ਰਾਈਨ ਬੋਰਡ ਵੱਲੋਂ ਆਲ ਇੰਡੀਆ ਵੱਖ-ਵੱਖ ਰਾਜਾ ਤੋਂ ਸਾਲ ਦੇ ਡਾਕਟਰ ਜੋ ਅਮਰਨਾਥ ਯਾਤਰਾ ਤੇ ਜਾ ਰਹੇ ਸ਼ਰਧਾਲੂ ਸ਼ਰਾਈਨ ਬੋਰਡ ਦੀ ਅਧਿਕਾਰਤ ਵੈੱਬਸਾਈਟ ਤੇ ਇਸ ਨੂੰ ਅਪਲੋਡ ਕਰਕੇ ਦਿੱਤਾ ਗਿਆ ਹੈ। 

PunjabKesari

ਯਾਤਰਾ ਲਈ ਆਫਲਾਈਨ ਰਜਿਸਟ੍ਰੇਸ਼ਨ ਪ੍ਰਕਿਰਿਆ 14 ਅਪ੍ਰੈਲ ਤੋਂ ਵੱਖ-ਵੱਖ ਰਾਜਾ ਵਿਚ ਸ਼ੁਰੂ ਹੋਵੇਗੀ। ਮਾਰਕ ਕੀਤੇ ਬੈਂਕਾ ਤੇ ਆਨਲਾਈਨ ਰਜਿਸਟ੍ਰੇਸ਼ਨ ਅਮਰਨਾਥ ਸ਼ਰਾਈਨ ਬੋਰਡ ਦੀ ਪ੍ਰਕਿਰਿਆ ਦੀ ਅਧਿਕਾਰਤ ਵੈੱਬਸਾਈਟ ਤੇ ਸ਼ੁਰੂ ਹੋਵੇਗੀ। ਉਨ੍ਹਾਂ ਦੱਸਿਆ ਕਿ ਸ਼ਰਾਈਨ ਬੋਰਡ ਅਤੇ ਜੰਮੂ ਕਸ਼ਮੀਰ ਦੇ ਪ੍ਰਸ਼ਾਸਨ ਵੱਲੋਂ ਯਾਤਰਾ ਦੌਰਾਨ ਸ਼ਰਧਾਲੂਆ ਦੀ ਸੁਰੱਖਿਆ ਅਤੇ ਸਹੂਲਤਾਂ ਦੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਸਾਰੇ ਸ਼ਿਵ ਭਗਤਾਂ ਨੂੰ ਆਪਣੇ ਆਪ ਨੂੰ ਸਮੇਂ ਸਿਰ ਰਜਿਸਟਰ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਸ਼ਰਾਈਨ ਬੋਰਡ ਵੱਲੋਂ ਅਮਰਨਾਥ ਯਾਤਰੀਆਂ ਨੂੰ ਵਧਾਈ ਦਿੱਤੀ। ਸਹੂਲਤਾਂ ਲਈ ਕੀਤੇ ਜਾ ਰਹੇ ਕੰਮ ਜੰਮੂ ਕਸ਼ਮੀਰ ਸਰਕਾਰ ਦੀ ਸ਼ਲਾਘਾ ਕੀਤੀ। ਅਮਰਨਾਥ ਸ਼ਰਾਈਨ ਬੋਰਡ ਵੱਲੋਂ ਯਾਤਰੀਆਂ ਦੀ ਸਹੂਲਤ ਲਈ ਸੁਰੱਖਿਆ ਪ੍ਰਬੰਧਾਂ ਦੇ ਯਤਨ ਜਾਰੀ ਹਨ।


author

Rakesh

Content Editor

Related News