ਭਲਕੇ ਬਿਜਲੀ ਰਹੇਗੀ ਬੰਦ
Monday, Nov 03, 2025 - 05:19 PM (IST)
            
            ਕਾਦੀਆਂ (ਜ਼ੀਸ਼ਾਨ) – ਪੰਜਾਬ ਰਾਜ ਬਿਜਲੀ ਬੋਰਡ ਸਬ ਡਵੀਜ਼ਨ ਕਾਦੀਆਂ ਦੇ ਐਸ.ਡੀ.ਓ. ਸ਼ਿਵਦੇਵ ਸਿੰਘ ਨੇ ਦੱਸਿਆ ਕਿ 66 ਕੇ.ਵੀ ਲਾਈਨ ਵਡਾਲਾ ਗ੍ਰੰਥੀਆਂ ਦੀ ਜਰੂਰੀ ਮੁਰੰਮਤ ਕਾਰਨ ਕਾਦੀਆਂ ਵਿੱਚ ਬਿਜਲੀ ਸਪਲਾਈ 4 ਨਵੰਬਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਮੁਰੰਮਤ ਕਾਰਜ ਦੌਰਾਨ ਬਿਜਲੀ ਘਰ ਕਾਦੀਆਂ ਤੋਂ ਚੱਲਣ ਵਾਲੇ ਸਾਰੇ 11 ਕੇ.ਵੀ ਫੀਡਰ ਬੰਦ ਰਹਿਣਗੇ।
