ਪੰਜਾਬ ਦੀ ਮੌਜੂਦ ਸਰਕਾਰ ’ਤੇ ਲੱਗਾ ‘ਮਾਰੂ ਸਰਕਾਰ’ ਦਾ ਟੈਗ, ਰੇਟ ਵੱਧਣ ਕਾਰਨ ਉਸਾਰੀ ਕਾਰੋਬਾਰ ਹੋਏ ਠੱਪ

Thursday, Sep 29, 2022 - 10:55 AM (IST)

ਪੰਜਾਬ ਦੀ ਮੌਜੂਦ ਸਰਕਾਰ ’ਤੇ ਲੱਗਾ ‘ਮਾਰੂ ਸਰਕਾਰ’ ਦਾ ਟੈਗ, ਰੇਟ ਵੱਧਣ ਕਾਰਨ ਉਸਾਰੀ ਕਾਰੋਬਾਰ ਹੋਏ ਠੱਪ

ਅੰਮ੍ਰਿਤਸਰ (ਸੋਨੀ) - ਪੰਜਾਬ ਸਰਕਾਰ ਵਲੋਂ ਰੇਤ ਦੀ ਖੁਦਾਈ ਸਬੰਧੀ ਕੋਈ ਸਥਾਈ ਨੀਤੀ ਨਾ ਬਣਾਏ ਜਾਣ ਕਾਰਨ ਜਿੱਥੇ ਇਕ ਪਾਸੇ ਰੇਤ ਦੀਆਂ ਖੱਡਾਂ ਵਿਚੋਂ ਚੋਰੀ-ਛਿਪੇ ਰੇਤ ਦੀ ਨਿਕਾਸੀ ਵੱਧ ਗਈ ਹੈ, ਉਥੇ ਹੀ ਰੇਤ ਦੀਆਂ ਖੱਡਾਂ ਵਿਚ ਰੇਤ ਦੀ ਨਿਕਾਸੀ ਨਾ ਹੋਣ ਕਾਰਨ ਰੇਤ ਦੇ ਰੇਟ ਵਿਚ ਭਾਰੀ ਵਾਧਾ ਹੋਇਆ ਹੈ। ਇਸ ਕਾਰਨ ਉਸਾਰੀ ਦਾ ਕਾਰੋਬਾਰ ਨਾ ਸਿਰਫ਼ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ, ਸਗੋਂ ਬਰਬਾਦ ਹੋ ਕੇ ਰਹਿ ਗਿਆ ਹੈ। ਇਸ ਤੋਂ ਦੁਖੀ ਉਸਾਰੀ ਕਾਰੋਬਾਰੀ ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ‘ਲੋਕਾਂ ਦੀ ਪਾਰਟੀ’ ਕਹਿ ਰਹੇ ਹਨ।

ਪੜ੍ਹੋ ਇਹ ਵੀ ਖ਼ਬਰ : ਤਰਨਤਾਰਨ ਦੇ ਝਬਾਲ ’ਚ ਚੜ੍ਹਦੀ ਸਵੇਰ ਵਾਪਰੀ ਵਾਰਦਾਤ: ਪੁੱਤ ਨੇ ਪਿਓ ਦਾ ਗੋਲੀ ਮਾਰ ਕੀਤਾ ਕਤਲ

ਸੀਮੈਂਟ-ਸੈਂਡ-ਬੱਜਰੀ/ਬਜ਼ਰੀ ਦਾ ਕਾਰੋਬਾਰ ਕਰਨ ਵਾਲੇ ਸਰੀਨ ਟ੍ਰੇਡਰਜ਼ ਦੇ ਵਿਜੇ ਸਰੀਨ ਦਾ ਕਹਿਣਾ ਹੈ ਕਿ ਪੰਜਾਬ ਦੀ ਪਿਛਲੀ ਅਕਾਲੀ ਸਰਕਾਰ ਦੇ ਸਮੇਂ ਤੋਂ ਰੇਤ ਦੀ ਮਾਈਨਿੰਗ ਨੇ ਵੱਡੇ ਪੱਧਰ ’ਤੇ ਰੂਪ ਧਾਰਨ ਕਰ ਲਿਆ ਸੀ। ਜਿਹੜਾ ਰੇਤਾ ਕਿਸੇ ਸਮੇਂ 250-300 ਰੁਪਏ ਪ੍ਰਤੀ ਸੈਂਕੜਾ (100 ਫੁੱਟ) ਦੇ ਹਿਸਾਬ ਨਾਲ ਮਿਲਦੀ ਸੀ, ਉਹ ਅਕਾਲੀ ਸਰਕਾਰ ਦੀਆਂ ਸਾਜਸ਼ੀ ਨੀਤੀਆਂ ਕਾਰਨ 900 ਰੁਪਏ ਸੈਂਕੜੇ ਤੋਂ 1800 ਰੁਪਏ ਤੱਕ ਮਿਲਣ ਲੱਗ ਪਿਆ ਹੈ। ਅਕਾਲੀਆਂ ਦੇ ਜਾਣ ਤੋਂ ਬਾਅਦ ਕਾਂਗਰਸੀਆਂ ਅਤੇ ਉਨ੍ਹਾਂ ਦੇ ਚਹੇਤਿਆਂ ਨੇ ਵੀ ਇਸ ਵਿਚ ਕਾਫੀ ਭੂਮਿਕਾ ਨਿਭਾਈ। ਕੈਪਟਨ ਸਰਕਾਰ ਦੇ ਸਮੇਂ ਇਹ ਰੇਤਾ 2200-2300 ਰੁਪਏ ਪ੍ਰਤੀ ਸੈਂਕੜੇ ਤੱਕ ਪਹੁੰਚ ਗਿਆ ਸੀ। ਭਾਵੇਂ ਆਮ ਲੋਕ ਤੰਗ ਸਨ ਪਰ ਉਨ੍ਹਾਂ ਨੂੰ ਇਸ ਗੱਲ ਦੀ ਤਸੱਲੀ ਸੀ ਕਿ ਮੰਡੀ ਵਿਚ ਰੇਤਾ ਉਪਲਬਧ ਹੈ।

ਪੜ੍ਹੋ ਇਹ ਵੀ ਖ਼ਬਰ : ਪੱਟੀ ’ਚ ਰੂਹ ਕੰਬਾਊ ਵਾਰਦਾਤ: ਰਿਸ਼ਤੇਦਾਰੀ 'ਚ ਗਏ 2 ਨੌਜਵਾਨਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਉਨ੍ਹਾਂ ਦੱਸਿਆ ਕਿ ਬਾਅਦ ਵਿਚ ਆਈ ਕਾਂਗਰਸ ਦੀ ਚੰਨੀ ਸਰਕਾਰ ਨੇ ਰੇਤੇ ਦੇ ਰੇਟਾਂ ਵਿਚ ਕੁਝ ਕਟੌਤੀ ਕੀਤੀ ਅਤੇ ਇਹ 1800 ਤੋਂ 2000 ਰੁਪਏ ਸੈਂਕੜੇ ਰੁਪਏ ਮਿਲਣ ਲੱਗੀ। ਸਰੀਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੀ ਸੱਤਾ ਸੰਭਾਲਦਿਆਂ ਬੁਲੰਦ ਹੌਂਸਲਾ ਦਿੱਤਾ ਸੀ ਕਿ ਉਹ ਰੇਤ ਮਾਫ਼ੀਆ ਸਮੇਤ ਪੰਜਾਬ ਵਿਚੋਂ ਭ੍ਰਿਸ਼ਟਾਚਾਰ ਦਾ ਖਾਤਮਾ ਕਰੇਗੀ। ਮਾਈਨਿੰਗ ’ਤੇ ਸ਼ਾਇਦ ਕੋਈ ਅਸਰ ਪਿਆ ਹੈ ਪਰ ਸਰਕਾਰ ਦੀ ਸਹੀ ਨੀਤੀ ਨਾ ਹੋਣ ਕਾਰਨ ਰੇਤ ਯਕੀਨੀ ਤੌਰ ’ਤੇ ਬਾਜ਼ਾਰ ਵਿਚ ਨਹੀਂ ਮਿਲ ਰਿਹੈ ਹੈ। ਉਨ੍ਹਾਂ ਦੱਸਿਆ ਕਿ ਰੇਤ ਦੇ ਰੇਟ ਜੋ ਚੋਰੀ-ਛਿਪੇ ਮੰਡੀ ਵਿਚ ਪਹੁੰਚ ਰਹੇ ਹਨ, ਅਸਮਾਨ ਨੂੰ ਛੂਹ ਰਹੇ ਹਨ। ਸਿੱਟੇ ਵਜੋਂ ਸਾਰਾ ਨਿਰਮਾਣ ਕਾਰੋਬਾਰ ਠੱਪ ਹੋ ਕੇ ਰਹਿ ਗਿਆ ਹੈ।

ਪੜ੍ਹੋ ਇਹ ਵੀ ਖ਼ਬਰ : ਅੰਮ੍ਰਿਤਸਰ ਮਗਰੋਂ ਭਿੱਖੀਵਿੰਡ ਦੇ ਸਕੂਲ ਨੇੜਿਓਂ ਮਿਲੀ ਨਸ਼ੇ 'ਚ ਧੁੱਤ ਕੁੜੀ, ਬਾਂਹ ’ਤੇ ਸਨ ਟੀਕੇ ਦੇ ਨਿਸ਼ਾਨ

ਉਨ੍ਹਾਂ ਦੱਸਿਆ ਕਿ ਉਸਾਰੀ ਦਾ ਕੰਮ ਠੱਪ ਹੋਣ ਕਾਰਨ ਮਿਸਤਰੀ, ਮਜ਼ਦੂਰ ਆਦਿ ਬੇਰੋਜ਼ਗਾਰ ਹੋ ਗਏ ਹਨ। ਇੱਟਾਂ-ਭੱਠਿਆਂ ਵਾਲੇ, ਸੀਮੈਂਟ ਦੇ ਵਪਾਰੀ, ਮਾਰਬਲ ਦੇ ਵਪਾਰੀ, ਫਰਸ਼ ਟਾਈਲਾਂ ਦੇ ਵਪਾਰੀ, ਲੋਹੇ ਦੇ ਵਪਾਰੀ, ਹਾਰਡਵੇਅਰ ਵਪਾਰੀ ਅਤੇ ਇੱਥੋਂ ਤੱਕ ਕਿ ਤਰਖਾਣ, ਪਲੰਬਰ ਸਭ ਦੁੱਖੀ ਹਨ। ਅਸਿੱਧੇ ਤੌਰ ’ਤੇ ਉਕਤ ਕਾਰੋਬਾਰ ਨਾਲ ਜੁੜੇ ਟਰੱਕ ਟਰੈਕਟਰ-ਟਰਾਲੀ ਵਾਲੇ ਲੋਕ ਵੀ ਪ੍ਰਭਾਵਿਤ ਹੋ ਰਹੇ ਹਨ। ਕੁੱਲ ਮਿਲਾ ਕੇ ਮਾਨ ਸਰਕਾਰ ਨੇ ਸੂਬੇ ਵਿਚ ਕੰਸਟਰੱਕਸ਼ਨ ਕਾਰੋਬਾਰ ਨੂੰ ਤਬਾਹੀ ਮਚਾ ਕੇ ਰੱਖ ਦਿੱਤੀ ਹੈ, ਜਦੋਂਕਿ ਕਾਰੋਬਾਰੀ ਪਿਛਲੇ ਕਰੀਬ 6 ਮਹੀਨਿਆਂ ਤੋਂ ਡੂੰਘੇ ਸੰਕਟ ਵਿਚ ਹਨ।


author

rajwinder kaur

Content Editor

Related News