ਸੁਜਾਨਪੁਰ ’ਚ 3 ਲੁਟੇਰਿਆਂ ਨੇ ਵਿਅਕਤੀ ਦਾ ਆਟੋ ਰਿਕਸ਼ਾ, ਮੋਬਾਈਲ ਤੇ ਨਕਦੀ ਖੋਹੀ

Sunday, Aug 23, 2026 - 02:06 PM (IST)

ਸੁਜਾਨਪੁਰ ’ਚ 3 ਲੁਟੇਰਿਆਂ ਨੇ ਵਿਅਕਤੀ ਦਾ ਆਟੋ ਰਿਕਸ਼ਾ, ਮੋਬਾਈਲ ਤੇ ਨਕਦੀ ਖੋਹੀ

ਪਠਾਨਕੋਟ(ਸ਼ਾਰਦਾ)- ਸ਼ਹਿਰ ਅਤੇ ਆਸੇ-ਪਾਸੇ ਦੇ ਇਲਾਕਿਆਂ ਵਿਚ ਲੁੱਟ-ਖੋਹ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਅਜਿਹਾ ਹੀ ਇਕ ਮਾਮਲਾ ਸੁਜਾਨਪੁਰ ਇਲਾਕੇ ਵਿਚ ਸਾਹਮਣੇ ਆਇਆ ਹੈ, ਜਿੱਥੇ ਤਿੰਨ ਨੌਜਵਾਨ ਪਠਾਨਕੋਟ ਤੋਂ ਕਿਰਾਏ ’ਤੇ ਆਟੋ ਰਿਕਸ਼ਾ ਲੈ ਕੇ ਸੁੰਨਸਾਨ ਥਾਂ ’ਤੇ ਪਹੁੰਚੇ ਅਤੇ ਚਾਲਕ ਨਾਲ ਲੁੱਟ-ਖੋਹ ਕਰਨ ਉਪਰੰਤ ਉਸ ਦਾ ਆਟੋ ਰਿਕਸ਼ਾ, ਮੋਬਾਈਲ ਫ਼ੋਨ ਅਤੇ ਕਰੀਬ 350 ਰੁਪਏ ਦੀ ਨਕਦੀ ਲੈ ਕੇ ਫ਼ਰਾਰ ਹੋ ਗਏ। ਪਿੰਡ ਮੰਗਣੀ ਵਾਸੀ ਛੋਟੂ ਕੁਮਾਰ ਪਠਾਨਕੋਟ ’ਚ ਆਟੋ ਰਿਕਸ਼ਾ ਚਲਾ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਫਿਰ ਵਰ੍ਹੇਗਾ ਗਰਮੀ ਦਾ ਕਹਿਰ, ਆਉਣ ਵਾਲੇ ਦਿਨਾਂ ਦੀ ਜਾਣੋ ਰਿਪੋਰਟ

ਛੋਟੂ ਕੁਮਾਰ ਨੇ ਦੱਸਿਆ ਕਿ ਉਹ ਪਠਾਨਕੋਟ ਬੱਸ ਅੱਡੇ ਨੇੜੇ ਆਟੋ ਖੜ੍ਹਾ ਕਰ ਕੇ ਸਵਾਰੀਆਂ ਦੀ ਉਡੀਕ ਕਰ ਰਿਹਾ ਸੀ। ਇਸ ਦੌਰਾਨ ਕਰੀਬ 30 ਸਾਲ ਦੀ ਉਮਰ ਦੇ ਤਿੰਨ ਨੌਜਵਾਨ ਉਨ੍ਹਾਂ ਕੋਲ ਆਏ ਅਤੇ ਚੌਕ ਵਾਲੇ ਖੂਹ ਤੱਕ ਜਾਣ ਦੀ ਗੱਲ ਕਰਦਿਆਂ 200 ਰੁਪਏ ਕਿਰਾਇਆ ਤੈਅ ਕੀਤਾ। ਛੋਟੂ ਕੁਮਾਰ ਅਨੁਸਾਰ ਰਸਤੇ ਵਿਚ ਨੌਜਵਾਨਾਂ ਨੇ ਕਈ ਵਾਰ ਮੰਜ਼ਿਲ ਬਦਲੀ ਅਤੇ ਕਿਰਾਇਆ ਵਧਾਉਣ ਦੀ ਗੱਲ ਵੀ ਕੀਤੀ। ਇਸ ਤੋਂ ਬਾਅਦ ਉਹ ਸੁਜਾਨਪੁਰ ਵਿਚ ਬਾਗ ਵਾਲੀ ਮਾਤਾ ਮੰਦਰ ਤੋਂ ਅੱਗੇ ਇਕ ਸੁੰਨਸਾਨ ਥਾਂ ’ਤੇ ਪਹੁੰਚੇ। ਉੱਥੇ ਮੁਲਜ਼ਮਾਂ ਨੇ ਆਟੋ ਚਾਲਕ ਨਾਲ ਲੁੱਟ-ਖੋਹ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਦੀ ਜੇਬ ਵਿਚੋਂ ਕਰੀਬ 350 ਰੁਪਏ ਦੀ ਨਕਦੀ ਅਤੇ ਇਕ ਸਧਾਰਨ ਮੋਬਾਈਲ ਫ਼ੋਨ ਖੋਹ ਲਿਆ। ਇਸ ਤੋਂ ਬਾਅਦ ਮੁਲਜ਼ਮ ਉਸ ਦਾ ਆਟੋ ਰਿਕਸ਼ਾ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਏ।

ਇਹ ਵੀ ਪੜ੍ਹੋ-ਲੈਬ 'ਚ ਲਾਸ਼ਾਂ ਸੰਭਾਲਣ ਵਾਲਾ ਕੈਮੀਕਲ ਹੁਣ ਤੁਹਾਡੀ ਥਾਲੀ 'ਚ ! ਸਾਹਮਣੇ ਆਈ ਚਿੰਤਾਜਨਕ ਰਿਪੋਰਟ

ਘਟਨਾ ਤੋਂ ਬਾਅਦ ਛੋਟੂ ਕੁਮਾਰ ਨੇ ਸੁਜਾਨਪੁਰ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਛੋਟੂ ਕੁਮਾਰ ਨੇ ਦੱਸਿਆ ਕਿ ਪੁਲਸ ਉਸ ਦੇ ਨਾਲ ਆਟੋ ਰਿਕਸ਼ੇ ਦੀ ਭਾਲ ਕਰ ਰਹੀ ਹੈ, ਪਰ ਹਾਲੇ ਤੱਕ ਆਟੋ ਬਰਾਮਦ ਨਹੀਂ ਹੋ ਸਕਿਆ। ਛੋਟੂ ਕੁਮਾਰ ਨੇ ਪੁਲਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਸ ਦਾ ਆਟੋ ਜਲਦ ਤੋਂ ਜਲਦ ਬਰਾਮਦ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਆਟੋ ਹੀ ਉਨ੍ਹਾਂ ਦੇ ਪਰਿਵਾਰ ਦੀ ਰੋਜ਼ੀ-ਰੋਟੀ ਦਾ ਇੱਕੋ-ਇੱਕ ਸਾਧਨ ਹੈ। ਉਨ੍ਹਾਂ ਨੇ ਇਹ ਆਟੋ ਕਿਸ਼ਤਾਂ ’ਤੇ ਲਿਆ ਹੋਇਆ ਹੈ ਅਤੇ ਇਸੇ ਰਾਹੀਂ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ।

ਇਹ ਵੀ ਪੜ੍ਹੋ- ਪੰਜਾਬ: ਸਟੀਲ ਰੋਲਿੰਗ ਮਿੱਲ 'ਚ ਵੱਡਾ ਧਮਾਕਾ, 6 ਮਜ਼ਦੂਰਾਂ 'ਤੇ ਡਿੱਗਿਆ ਉਬਲਦਾ ਲੋਹਾ, ਹਾਲਤ ਗੰਭੀਰ

ਥਾਣਾ ਮੁਖੀ ਨੇ ਕੀ ਕਿਹਾ?

ਇਸ ਸਬੰਧੀ ਜਦੋਂ ਸੁਜਾਨਪੁਰ ਥਾਣਾ ਮੁਖੀ ਅਰੁਣ ਸ਼ਰਮਾ ਨਾਲ ਫ਼ੋਨ ’ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਮਾਮਲੇ ਵਿਚ ਮੁੱਢਲੀ ਰਿਪੋਰਟ ਦਰਜ ਕਰ ਲਈ ਗਈ ਹੈ ਅਤੇ ਮੁਲਜ਼ਮਾਂ ਦੀ ਭਾਲ ਲਈ ਪੁਲਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Shivani Bassan

Content Editor

Related News