ਤੇਲੰਗਾਨਾ ਵਿਖੇ ਵਾਪਰੇ ਸੁਰੰਗ ਹਾਦਸੇ ''ਚ ਫਸਿਆ ਪੰਜਾਬੀ ਨੌਜਵਾਨ, ਨਹੀਂ ਲੱਗ ਸਕਿਆ ਅਜੇ ਪਤਾ

Sunday, Mar 09, 2025 - 03:55 PM (IST)

ਤੇਲੰਗਾਨਾ ਵਿਖੇ ਵਾਪਰੇ ਸੁਰੰਗ ਹਾਦਸੇ ''ਚ ਫਸਿਆ ਪੰਜਾਬੀ ਨੌਜਵਾਨ, ਨਹੀਂ ਲੱਗ ਸਕਿਆ ਅਜੇ ਪਤਾ

ਤਰਨਤਾਰਨ (ਮਨਦੀਪ)- ਤਰਨਤਾਰਨ ਦੇ ਪਿੰਡ ਚੀਮਾਂ ਕਲਾ ਦਾ ਗੁਰਪ੍ਰੀਤ ਸਿੰਘ ਨਾਮਕ ਵਿਅਕਤੀ ਤੇਲੰਗਾਨਾ ਵਿਖੇ ਵਾਪਰੇ ਸੁਰੰਗ ਹਾਦਸੇ ਵਿੱਚ ਅੱਠ ਵਿਅਕਤੀ ਨਾਲ ਪਿਛਲੇ 14 ਦਿਨਾਂ ਤੋਂ ਸੁਰੰਗ ਵਿੱਚ ਫ਼ਸਿਆ ਹੋਇਆ ਹੈ। ਬੇਸ਼ੱਕ ਤੇਲੰਗਾਨਾ ਸਰਕਾਰ ਅਤੇ ਕੰਪਨੀ ਵੱਲੋਂ ਸੁਰੰਗ 'ਚ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਰਾਹਤ ਕਾਰਜ ਕੀਤੇ ਜਾ ਰਹੇ ਹਨ ਪਰ ਜਿਵੇਂ-ਜਿਵੇਂ ਦਿਨ ਬੀਤ ਰਹੇ ਸੁਰੰਗ ਵਿੱਚ ਫਸੇ ਗੁਰਪ੍ਰੀਤ ਅਤੇ ਦੂਸਰੇ ਲੋਕਾਂ ਦੇ ਪਰਿਵਾਰਾਂ ਦੀਆਂ ਚਿੰਤਾਵਾਂ ਵਧਦੀਆਂ ਜਾ ਰਹੀਆਂ ਹਨ। ਗੁਰਪ੍ਰੀਤ ਦੇ ਪਰਿਵਾਰ ਵੱਲੋਂ ਹਰ ਸਮੇਂ ਵਾਹਿਗੁਰੂ ਅੱਗੇ ਹੱਥ ਜੋੜ ਕੇ ਉਸਦੀ ਸਲਾਮਤੀ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ- ਗ੍ਰੰਥੀ ਦਾ ਹੈਰਾਨ ਕਰ ਦੇਣ ਵਾਲਾ ਕਾਰਾ, 18 ਦਿਨਾਂ 'ਚ ਕੀਤਾ ਅਜਿਹਾ ਕਾਂਡ ਕਿ...

ਗੁਰਪ੍ਰੀਤ ਦੇ ਪਰਿਵਾਰ ਨੇ ਕਿਹਾ ਕਿ 14 ਦਿਨ ਬੀਤ ਜਾਣ ਦੇ ਬਾਵਜੂਦ ਵੀ ਕਿਸੇ ਸਰਕਾਰ ਅਤੇ ਪ੍ਰਸ਼ਾਸਨ ਦੇ ਨੁਮਾਇੰਦੇ ਨੇ ਉਨ੍ਹਾਂ ਦੀ ਸਾਰ ਨਹੀਂ ਲਈ। ਪਰਿਵਾਰ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਤੇਲੰਗਾਨਾ ਸਰਕਾਰ ਨਾਲ ਰਾਹਤ ਕਾਰਜ ਤੇਜ਼ ਕਰਨ ਦੀ ਗੱਲ ਕਰਕੇ ਗੁਰਪ੍ਰੀਤ ਅਤੇ ਉਸਦੇ ਸਾਥੀਆਂ ਨੂੰ ਜਲਦੀ ਸੁਰੰਗ ਵਿੱਚੋਂ ਬਾਹਰ ਕੱਢਵਾਉਣ ਵਿੱਚ ਮਦਦ ਕਰੇ। ਜ਼ਿਕਰਯੋਗ ਹੈ ਕਿ ਗੁਰਪ੍ਰੀਤ ਘਰ 'ਚ ਕਮਾਉਣ ਵਾਲਾ ਇਕੱਲਾ ਹੀ ਵਿਅਕਤੀ ਹੈ ਉਸ ਦੀਆਂ 2 ਛੋਟੀਆਂ ਧੀਆਂ ਅਤੇ ਬਜ਼ੁਰਗ ਮਾਂ ਅਤੇ ਪਤਨੀ ਘਰ ਵਿੱਚ ਮੋਜੂਦ ਹਨ।

ਇਹ ਵੀ ਪੜ੍ਹੋ- ਪੰਜਾਬ 'ਚ ਸ਼ੁੱਕਰਵਾਰ ਨੂੰ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ

ਉਧਰ ਪਿੰਡ ਦੇ ਸਰਪੰਚ ਮੋਹਨੀਸ ਕੁਮਾਰ ਮੋਨੂੰ ਨੇ ਕਿਹਾ ਕਿ ਉਸ ਵੱਲੋਂ ਆਪਣੇ ਖਰਚੇ 'ਤੇ ਦੋ ਵਾਰ ਪਿੰਡ ਦੇ ਵਿਅਕਤੀਆਂ ਨੂੰ ਤੇਲੰਗਾਨਾ ਭੇਜਿਆ ਜਾ ਚੁੱਕਾ ਹੈ, ਜਿਨ੍ਹਾਂ ਨੇ ਆ ਕੇ ਦੱਸਿਆ ਹੈ ਕਿ ਉਥੋਂ ਦੀ ਸਰਕਾਰ ਅਤੇ ਕੰਪਨੀ ਵੱਲੋਂ ਰਾਹਤ ਕਾਰਜ ਤੇਜ਼ੀ ਨਾਲ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ- ਪੰਜਾਬ 'ਚ ਇਕ ਵਾਰ ਫਿਰ ਮੌਸਮ 'ਚ ਆਵੇਗਾ ਵੱਡਾ ਬਦਲਾਅ, ਪੜ੍ਹ ਲਓ ਖ਼ਬਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News