ਪੰਜਾਬ ਨੇ ਇਕ ਵਾਰ ਫਿਰ ‘ਆਪ’ ''ਚ ਵਿਸ਼ਵਾਸ ਜਤਾਇਆ: ਅਰਵਿੰਦ ਕੇਜਰੀਵਾਲ
Saturday, Nov 15, 2025 - 11:19 AM (IST)
ਤਰਨਤਾਰਨ (ਰਮਨ)- ਆਮ ਆਦਮੀ ਪਾਰਟੀ (ਆਪ) ਨੇ ਤਰਨਤਾਰਨ ਵਿਧਾਨ ਸਭਾ ਜਿਮਨੀ ਚੋਣ ਵਿਚ ਇਤਿਹਾਸਕ ਅਤੇ ਇਕ ਪਾਸੜ ਜਿੱਤ ਪ੍ਰਾਪਤ ਕੀਤੀ ਹੈ, ਜਿਸ ਨਾਲ ਇਹ ਸਾਬਤ ਹੋ ਗਿਆ ਹੈ ਕਿ ਪੰਜਾਬ ਦੇ ਲੋਕ ਕੰਮ-ਅਧਾਰਤ ਰਾਜਨੀਤੀ, ਸਾਫ਼-ਸੁਥਰੇ ਸ਼ਾਸਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਇਮਾਨਦਾਰ ਅਗਵਾਈ ਦੇ ਨਾਲ ਮਜ਼ਬੂਤੀ ਨਾਲ ਖੜ੍ਹੇ ਹਨ। ‘ਆਪ’ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ 12,000 ਤੋਂ ਵੱਧ ਵੋਟਾਂ ਦੇ ਵੱਡੇ ਫਰਕ ਨਾਲ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ।
ਇਹ ਵੀ ਪੜ੍ਹੋ- ਗੋਲੀਆਂ ਦੀ ਆਵਾਜ਼ ਨਾਲ ਦਹਿਲਿਆ ਪੰਜਾਬ, ਗੈਂਗਸਟਰ ਵੱਲੋਂ ਤਾਬੜਤੋੜ ਫਾਇਰਿੰਗ
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਤਰਨਤਾਰਨ ਜ਼ਿਮਨੀ ਚੋਣ ਵਿਚ ਇਹ ਇਤਿਹਾਸਕ ਜਿੱਤ ਸਪੱਸ਼ਟ ਤੌਰ ’ਤੇ ਦਰਸਾਉਂਦੀ ਹੈ ਕਿ ਪੰਜਾਬ ਕੰਮ-ਅਧਾਰਿਤ ਰਾਜਨੀਤੀ ਚਾਹੁੰਦਾ ਹੈ। ਪੰਜਾਬ ਨੇ ਇਕ ਵਾਰ ਫਿਰ ''ਆਪ'' ਵਿਚ ਵਿਸ਼ਵਾਸ ਜਤਾਇਆ ਹੈ। ਇਹ ਲੋਕਾਂ ਦੀ ਜਿੱਤ ਹੈ ਅਤੇ ਹਰ ਮਿਹਨਤੀ ਵਲੰਟੀਅਰ ਦੀ ਜਿੱਤ ਹੈ। ਪੰਜਾਬ ਦੇ ਲੋਕਾਂ ਅਤੇ ਸਾਡੇ ਸਾਰੇ ਵਰਕਰਾਂ ਨੂੰ ਵਧਾਈਆਂ।
ਇਹ ਵੀ ਪੜ੍ਹੋ- ਤਰਨਤਾਰਨ ਜ਼ਿਮਨੀ ਚੋਣ ਦੇ ਨਤੀਜਿਆਂ ਨੂੰ ਲੈ ਕੇ ਮਨਦੀਪ ਸਿੰਘ ਖਾਲਸਾ ਦਾ ਪਹਿਲਾ ਬਿਆਨ
