ਝਬਾਲ ਦੇ ਲੋਕਾਂ ਨੇ ਪੰਜਾਬ ਬੰਦ ''ਚ ਦਿੱਤਾ ਸਮਰਥਨ, ਸਾਰੀਆਂ ਦੁਕਾਨਾਂ ਰਹੀਆਂ ਬੰਦ

Friday, Aug 21, 2026 - 02:06 PM (IST)

ਝਬਾਲ ਦੇ ਲੋਕਾਂ ਨੇ ਪੰਜਾਬ ਬੰਦ ''ਚ ਦਿੱਤਾ ਸਮਰਥਨ, ਸਾਰੀਆਂ ਦੁਕਾਨਾਂ ਰਹੀਆਂ ਬੰਦ

ਝਬਾਲ (ਨਰਿੰਦਰ)- ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੌਮੀ ਇਨਸਾਫ਼ ਮੋਰਚਾ ਅਤੇ ਵਾਰਸ ਪੰਜਾਬ ਜਥੇਬੰਦੀ ਸਮੇਤ ਹੋਰ ਸਿੱਖ ਜਥੇਬੰਦੀਆਂ ਵੱਲੋਂ ਦਿੱਤੀ ਗਈ ਪੰਜਾਬ  ਬੰਦ ਦੀ ਕਾਲ ਨੂੰ ਇਲਾਕਾ ਝਬਾਲ ਵਿਖੇ ਭਰਵਾਂ ਹੁੰਗਾਰਾ ਮਿਲਿਆ । ਜਿਸ ਦੇ ਚਲਦਿਆਂ ਇਲਾਕੇ ਅਤੇ ਅੱਡਾ ਝਬਾਲ ਵਿਖੇ ਮੈਡੀਕਲ ਦੁਕਾਨਾਂ ਨੂੰ ਛੱਡਕੇ ਸਮੁੱਚੀਆਂ ਦੁਕਾਨਾਂ, ਹੋਰ ਵਪਾਰਕ ਅਦਾਰੇ ਮੁਕੰਮਲ ਬੰਦ ਰਹੇ।

ਇਸ ਸਮੇਂ ਸਤਿਕਾਰ ਕਮੇਟੀ ਦੇ ਪ੍ਰਧਾਨ ਭਾਈ ਤਰਲੋਚਨ ਸਿੰਘ ਸੋਹਲ ਦੀ ਅਗਵਾਈ ਵਿੱਚ ਸਿੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਝਬਾਲ ਚੋਕ ਵਿੱਚ ਸਤਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਸ਼ਾਤਮਈ ਧਰਨਾ ਦਿੱਤਾ ਗਿਆ। ਇਸ ਸਮੇਂ ਸਿੱਖ ਆਗੂਆਂ ਨੇ ਹੱਥਾਂ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੇ ਪੋਸਟਰ ਫੜੇ ਸਨ। ਇਸ ਸਮੇਂ ਧਰਨਾ ਦੇਣ ਵਾਲੇ ਸਿੰਘਾਂ ਵਿੱਚ ਭਾਈ ਸੂਬਾ ਸਿੰਘ ਰਾਮ ਰੌਣੀ,ਸੁਖਜਿੰਦਰ ਸਿੰਘ  ਝਬਾਲ,ਭਾਈ ਸਤਨਾਮ ਸਿੰਘ ਖੰਡਾ, ਭਾਈ ਸ਼ਮਸ਼ੇਰ ਸਿੰਘ ਭੋਜੀਆ, ਭਾਈ ਸਰੂਪ ਸਿੰਘ ਭੁੱਚਰ, ਨਾਨਕ ਸਿੰਘ ਕਸੇਲ, ਭਾਈ ਬਲਦੇਵ ਸਿੰਘ ,ਭਾਈ ਚੈਚਲ ਸਿੰਘ, ਭਾਈ ਹੁਸਨਦੀਪ ਸਿੰਘ, ਭਾਈ ਸਤਨਾਮ ਸਿੰਘ ਸੋਹਲ ਆਦਿ ਹਾਜ਼ਰ ਸਨ।


author

Shivani Bassan

Content Editor

Related News