ਪਠਾਨਕੋਟ: 73 ਘੰਟਿਆਂ ਤੋਂ ਹਾਈ-ਵੋਲਟੇਜ ਬਿਜਲੀ ਟਾਵਰ ’ਤੇ ਡਟੇ ਬਜ਼ੁਰਗ, ਹੇਠਾਂ ਆਉਣ ਲਈ ਨਹੀਂ ਤਿਆਰ

Friday, Aug 28, 2026 - 04:13 PM (IST)

ਪਠਾਨਕੋਟ: 73 ਘੰਟਿਆਂ ਤੋਂ ਹਾਈ-ਵੋਲਟੇਜ ਬਿਜਲੀ ਟਾਵਰ ’ਤੇ ਡਟੇ ਬਜ਼ੁਰਗ, ਹੇਠਾਂ ਆਉਣ ਲਈ ਨਹੀਂ ਤਿਆਰ

ਪਠਾਨਕੋਟ (ਹਰਜਿੰਦਰ ਸਿੰਘ ਗੋਰਾਇਆ)- ਪਠਾਨਕੋਟ ਜ਼ਿਲ੍ਹੇ ਦੇ ਸ਼ਾਹਪੁਰਕੰਡੀ ਇਲਾਕੇ ਵਿੱਚ 200 ਫੁੱਟ ਉੱਚੇ ਟਾਵਰ ’ਤੇ ਚੜ੍ਹ ਕੇ ਦੋ ਬਜ਼ੁਰਗਾਂ ਵੱਲੋਂ ਕੀਤਾ ਜਾ ਰਿਹਾ ਵਿਰੋਧ ਪ੍ਰਦਰਸ਼ਨ ਲਗਾਤਾਰ 73 ਘੰਟਿਆਂ ਬਾਅਦ ਵੀ ਜਾਰੀ ਹੈ। ਤਿੱਖੀ ਧੁੱਪ ਅਤੇ ਗਰਮੀ ਦੇ ਬਾਵਜੂਦ ਦੋਵੇਂ ਬਜ਼ੁਰਗ ਟਾਵਰ ਤੋਂ ਹੇਠਾਂ ਉਤਰਨ ਲਈ ਤਿਆਰ ਨਹੀਂ ਹਨ, ਜਿਸ ਕਾਰਨ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਚਿੰਤਾ ਵੱਧਦੀ ਜਾ ਰਹੀ ਹੈ।  ਜਾਣਕਾਰੀ ਅਨੁਸਾਰ ਇਹ ਮਾਮਲਾ ਕਰੀਬ 79 ਪਰਿਵਾਰਾਂ ਨਾਲ ਜੁੜਿਆ ਹੋਇਆ ਹੈ, ਜੋ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਵੱਲ ਪ੍ਰਸ਼ਾਸਨ ਵੱਲੋਂ ਬਣਦਾ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਉਨ੍ਹਾਂ ਨੂੰ ਇਹ ਸਖ਼ਤ ਕਦਮ ਚੁੱਕਣ ਲਈ ਮਜਬੂਰ ਹੋਣਾ ਪਿਆ।

ਇਹ ਵੀ ਪੜ੍ਹੋ- ਰਾਵੀ ਦਰਿਆ ’ਚ ਨਾਜਾਇਜ਼ ਮਾਈਨਿੰਗ ਕਰਦੇ ਦੋ ਵਿਅਕਤੀ ਪੁਲਸ ਨੂੰ ਦੇਖ ਕੇ ਫਰਾਰ, ਟਿੱਪਰ ਕਬਜ਼ੇ ’ਚ ਲਏ

ਟਾਵਰ ’ਤੇ ਲਗਾਤਾਰ ਕਈ ਘੰਟਿਆਂ ਤੋਂ ਬੈਠੇ ਬਜ਼ੁਰਗਾਂ ਦੀ ਸਿਹਤ ਲਗਾਤਾਰ ਵਿਗੜ ਰਹੀ ਦੱਸੀ ਜਾ ਰਹੀ ਹੈ। ਤਿੱਖੀ ਧੁੱਪ ਕਾਰਨ ਉਨ੍ਹਾਂ ਨੂੰ ਬੇਚੈਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਕੇ ’ਤੇ ਪ੍ਰਸ਼ਾਸਨ ਅਤੇ ਹੋਰ ਸਬੰਧਤ ਟੀਮਾਂ ਵੱਲੋਂ ਸਥਿਤੀ ’ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਬਜ਼ੁਰਗਾਂ ਨੂੰ ਹੇਠਾਂ ਉਤਾਰਨ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਜਾਣਕਾਰੀ ਅਨੁਸਾਰ ਸੰਘਰਸ਼ ਕਮੇਟੀ ਦੇ ਮੈਂਬਰ 81 ਸਾਲਾ ਕੁਲਵਿੰਦਰ ਸਿੰਘ ਅਤੇ 85 ਸਾਲਾ ਸ਼ਰਮ ਸਿੰਘ ਨੇ ਇਹ ਕਦਮ ਚੁੱਕਿਆ ਹੈ। ਇਸ ਘਟਨਾ ਨੇ ਪ੍ਰਸ਼ਾਸਨ ਸਾਹਮਣੇ ਜਿੱਥੇ ਸੁਰੱਖਿਆ ਦੀ ਵੱਡੀ ਚੁਣੌਤੀ ਖੜ੍ਹੀ ਕੀਤੀ ਹੈ, ਉੱਥੇ ਹੀ ਡੈਮ ਬੈਰਾਜ ਔਸਤੀ ਸੰਘਰਸ਼ ਕਮੇਟੀ ਦੀਆਂ ਮੰਗਾਂ ਨੂੰ ਲੈ ਕੇ ਵੀ ਮੁੜ ਚਰਚਾ ਛੇੜ ਦਿੱਤੀ ਹੈ।

ਇਹ ਵੀ ਪੜ੍ਹੋ- ਪੰਜਾਬ: 8 ਆਧੁਨਿਕ ਪਿਸਤੌਲ ਤੇ ਹੈਰੋਇਨ ਦੀ ਵੱਡੀ ਖੇਪ ਸਣੇ 6 ਮੁਲਜ਼ਮ ਗ੍ਰਿਫਤਾਰ, ਡਰੋਨ ਰਾਹੀਂ ਕਰਦੇ ਸੀ ਸਮੱਗਲਿੰਗ

ਉੱਥੇ ਹੀ ਪਰਿਵਾਰਾਂ ਅਤੇ ਇਲਾਕਾ ਵਾਸੀਆਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਪ੍ਰਸ਼ਾਸਨ ਵੱਲੋਂ ਮਾਮਲੇ ਦਾ ਤੁਰੰਤ ਹੱਲ ਕੱਢਿਆ ਜਾਵੇ, ਤਾਂ ਜੋ ਬਜ਼ੁਰਗਾਂ ਦੀ ਜਾਨ ਨੂੰ ਖਤਰੇ ਵਿੱਚ ਪਾਉਣ ਵਾਲਾ ਇਹ ਵਿਰੋਧ ਖਤਮ ਹੋ ਸਕੇ। ਫਿਲਹਾਲ ਦੋਵੇਂ ਬਜ਼ੁਰਗ 200 ਫੁੱਟ ਉੱਚੇ ਟਾਵਰ ’ਤੇ ਡਟੇ ਹੋਏ ਹਨ ਅਤੇ ਸਾਰਿਆਂ ਦੀਆਂ ਨਜ਼ਰਾਂ ਪ੍ਰਸ਼ਾਸਨ ਵੱਲੋਂ ਕੀਤੀ ਜਾਣ ਵਾਲੀ ਅਗਲੀ ਕਾਰਵਾਈ ’ਤੇ ਟਿਕੀਆਂ ਹਨ।

ਇਹ ਵੀ ਪੜ੍ਹੋ- ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਸੁਖਬੀਰ ਤੇ ਹਰਸਿਮਰਤ ਬਾਦਲ, ਕਿਹਾ- 'ਗੁਰੂ ਸਾਹਿਬ ਨੇ ਆਪ ਕੀਤੀ ਰੱਖਿਆ'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Shivani Bassan

Content Editor

Related News