ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ
Sunday, Oct 19, 2025 - 06:26 PM (IST)

ਗੁਰਦਾਸਪੁਰ (ਵਿਨੋਦ)-ਪੁਰਾਣਾ ਸ਼ਾਲਾ ਪੁਲਸ ਨੇ ਇਕ ਮੁਲਜ਼ਮ ਨੂੰ 22500 ਐੱਮ. ਐੱਲ. ਨਾਜਾਇਜ਼ ਸ਼ਰਾਬ ਸਮੇਤ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਏ. ਐੱਸ. ਆਈ. ਦੇਸ ਰਾਜ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਦੇ ਨਾਲ ਪਿੰਡ ਸੈਦੋਵਾਲ ਮੌਜੂਦ ਸੀ ਕਿ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਮੁਲਜ਼ਮ ਸਾਂਬਾ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਤੱਤਲੇ ਆਪਣੇ ਮੋਟਰਸਾਈਕਲ ਨੰਬਰ ਪੀਬੀ18 ਡਬਲਯੂ 1247 ’ਤੇ ਸਵਾਰ ਹੋ ਕੇ ਭੈਣੀ ਮੀਲਵਾਂ-ਸੈਦੋਵਾਲ ਕਲਾਂ ਸਾਈਡ ਤੋਂ ਸ਼ਰਾਬ ਲੈ ਕੇ ਆ ਰਿਹਾ ਹੈ, ਜਿਸ ’ਤੇ ਸਾਥੀ ਕਰਮਚਾਰੀਆਂ ਨਾਲ ਸੈਦੋਵਾਲ ਕਲਾਂ 300 ਗਜ਼ ਅੱਗੇ ਲਿੰਕ ਰੋਡ ’ਤੇ ਨਾਕਾਬੰਦੀ ਕੀਤੀ ਗਈ।
ਇਸ ਦੌਰਾਨ ਥੋੜੇਂ ਸਮੇਂ ਬਾਅਦ ਇਕ ਨੌਜਵਾਨ ਆਪਣੇ ਉਕਤ ਮੋਟਰਸਾਈਕਲ ਨੰਬਰ ’ਤੇ ਸਵਾਰ ਹੋ ਕੇ ਇਕ ਸਾਈਡ ਕੈਨੀ ਪਲਾਸਟਿਕ ਬੰਨ ਕੇ ਆਉਂਦਾ ਦਿਖਾਈ ਦਿੱਤਾ, ਜਿਸਨੂੰ ਰੋਕ ਕੇ ਜਦ ਨਾਮ ਪਤਾ ਪੁੱਛਿਆ, ਉਸ ਨੇ ਆਪਣੀ ਪਛਾਣ ਸਾਬਾ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਤੱਤਲੇ ਵਜੋਂ ਦੱਸੀ। ਜਦ ਉਸ ਪਾਸੋਂ ਕੈਨੀ ਪਲਾਸਟਿਕ ਚੈੱਕ ਕੀਤੀ ਤਾਂ ਉਸ ’ਚੋਂ 22500 ਐੱਮ. ਐੱਲ. ਨਾਜਾਇਜ਼ ਸ਼ਰਾਬ ਬਰਾਮਦ ਹੋਈ। ਜਿਸ ’ਤੇ ਉਕਤ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ।