ਨਿਹੰਗ ਜਸਦੀਪ ਕਦੇ ਬਾਣਾ ਨਹੀਂ ਪਹਿਨ ਸਕੇਗਾ: ਖੁਦ ਉਤਾਰੇ ਕਕਾਰ, ਵਿਚਕਾਰ ਛੱਡੀ ਧਾਰਮਿਕ ਸਜ਼ਾ

Sunday, Aug 02, 2026 - 01:53 PM (IST)

ਨਿਹੰਗ ਜਸਦੀਪ ਕਦੇ ਬਾਣਾ ਨਹੀਂ ਪਹਿਨ ਸਕੇਗਾ: ਖੁਦ ਉਤਾਰੇ ਕਕਾਰ, ਵਿਚਕਾਰ ਛੱਡੀ ਧਾਰਮਿਕ ਸਜ਼ਾ

ਅੰਮ੍ਰਿਤਸਰ- ਨਿਹੰਗ ਜਸਦੀਪ ਸਿੰਘ ਦੇ ਮਾਮਲੇ ਨੂੰ ਲੈ ਕੇ ਇਕ ਹੋਰ ਖਬਰ ਸਾਹਮਣੇ ਆਈ ਹੈ। ਦਰਅਸਲ ਜਸਦੀਪ ਆਪਣੀਆਂ ਅਸ਼ਲੀਲ ਫੋਟੋਆਂ ਵਾਇਰਲ ਹੋਣ ਤੋਂ ਬਾਅਦ ਹੁਣ ਨਿਹੰਗ ਬਾਣਾ ਨਹੀਂ ਪਹਿਨ ਸਕੇਗਾ। ਇਸ ਤੋਂ ਇਲਾਵਾ ਉਸਨੇ ਬੁੱਢਾ ਦਲ ਦੁਆਰਾ ਦਿੱਤੀ ਧਾਰਮਿਕ ਸਜ਼ਾ ਨੂੰ ਵਿਚਕਾਰ ਹੀ ਛੱਡ ਦਿੱਤਾ। ਜਸਦੀਪ ਨੇ ਉਸਨੇ ਆਪਣਾ ਕਕਾਰ ਵੀ ਉਤਾਰ ਕੇ ਬੁੱਢਾ ਦਲ ਨੂੰ ਸੌਂਪ ਦਿੱਤਾ। ਇਸ ਤੋਂ ਬਾਅਦ ਬੁੱਢਾ ਦਲ ਦੇ ਇੱਕ ਬੁਲਾਰੇ ਨੇ ਐਲਾਨ ਕੀਤਾ ਕਿ ਜਸਦੀਪ ਹੁਣ ਕਦੇ ਵੀ ਨਿਹੰਗ ਬਾਣਾ ਜਾਂ ਦੁਮਾਲਾ ਨਹੀਂ ਸਜਾਉਣਗੇ। ਇਸ ਤੋਂ ਇਲਾਵਾ ਉਨ੍ਹਾਂ ਹੋਰ ਨਿਹੰਗ ਸਮੂਹਾਂ ਨੂੰ ਵੀ ਅਪੀਲ ਕੀਤੀ ਕਿ ਉਹ ਜਸਦੀਪ ਨੂੰ ਅੰਮ੍ਰਿਤ ਨਾ ਛਕਾਉਣ। ਇਸ ਪੂਰੀ ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਬੁੱਢਾ ਦਲ ਦੇ ਬੁਲਾਰੇ ਨੇ ਕਿਹਾ ਹੈ ਕਿ ਜਸਦੀਪ ਨੇ ਆਪਣੀ ਮਰਜ਼ੀ ਨਾਲ ਕਕਾਰ ਉਤਾਰੇ ਹਨ। 

ਇਹ ਵੀ ਪੜ੍ਹੋ- ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਤੋਂ ਪਹਿਲਾਂ ਗਨੀਵ ਕੌਰ ਮਜੀਠੀਆ ਨੇ ਜਥੇਦਾਰ ਸਾਹਿਬ ਨੂੰ ਲਿਖਿਆ ਪੱਤਰ 

ਕਿਵੇਂ ਸੁਰਖੀਆਂ 'ਚ ਆਇਆ ਜਸਦੀਪ ਸਿੰਘ

ਜਸਦੀਪ ਨੇ ਸਭ ਤੋਂ ਪਹਿਲਾਂ ਉਦੋਂ ਸੁਰਖੀਆਂ 'ਚ ਆਇਆ ਜਦੋਂ  ਉਨ੍ਹਾਂ ਨੇ ਉੱਤਰਾਖੰਡ ਵਿੱਚ ਨਿਹੰਗਾਂ ਦਾ ਮੋਰਚਾ ਲਗਾਇਆ ਸੀ। ਜਿੱਥੇ ਨਿਹੰਗਾਂ ਦੀ ਕੁਝ ਲੋਕਾਂ ਨਾਲ ਲੜਾਈ ਹੋ ਗਈ ਸੀ।  ਇਸ ਤੋਂ ਬਾਅਦ ਮੋਹਾਲੀ ਵਿੱਚ ਜਸਦੀਪ ਦਾ ਸਨਮਾਨ ਕੀਤਾ ਜਾਣਾ ਸੀ ਤਾਂ ਉਸੇ ਦੌਰਾਨ ਵਿੱਕੀ ਥਾਮਸ ਨੇ ਜਸਦੀਪ ਦੀ ਫੋਟੋ ਵਾਇਰਲ ਕਰ ਦਿੱਤੀ। ਵੀਡੀਓ ਵਿੱਚ, ਜਸਦੀਪ ਨੂੰ ਇੱਕ ਹੋਰ ਨਿਹੰਗ ਨਾਲ ਇਤਰਾਜ਼ਯੋਗ ਸਥਿਤੀ ਵਿੱਚ ਦੇਖਿਆ ਗਿਆ। ਇਸ ਮਾਮਲੇ 'ਚ ਬੁੱਢਾ ਦਲ ਦੇ ਨਿਹੰਗ ਵਿੱਕੀ ਥਾਮਸ ਨੂੰ ਵੀ ਘੋੜੇ ਦਾ ਗੋਬਰ ਚੁੱਕਣ ਲਈ ਧਾਰਮਿਕ ਸਜ਼ਾ ਦਿੱਤੀ।

ਇਹ ਵੀ ਪੜ੍ਹੋ- ਕੈਨੇਡਾ ਜਾਣ ਵਾਲੇ ਯਾਤਰੀਆਂ ਲਈ ਖੁਸ਼ਖਬਰੀ, ਏਅਰ ਇੰਡੀਆ ਨੇ ਲਿਆ ਵੱਡਾ ਫ਼ੈਸਲਾ, ਕਈ ਸਹੂਲਤਾਂ ਸ਼ਾਮਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News