ਕੇਂਦਰੀ ਜੇਲ ਗੁਰਦਾਸਪੁਰ ’ਚੋਂ ਬੰਦੀ ਕੋਲੋਂ ਮੋਬਾਈਲ ਅਤੇ 2 ਸਿਮ ਬਰਾਮਦ
Sunday, Aug 23, 2026 - 05:22 PM (IST)
ਗੁਰਦਾਸਪੁਰ (ਹਰਮਨ, ਵਿਨੋਦ)–ਕੇਂਦਰੀ ਜੇਲ੍ਹ ਗੁਰਦਾਸਪੁਰ ਵਿਚ ਅਚਾਨਕ ਚਲਾਈ ਗਈ ਚੈਕਿੰਗ ਦੌਰਾਨ ਇਕ ਬੰਦੀ ਕੋਲੋਂ ਮੋਬਾਈਲ ਫੋਨ ਅਤੇ 2 ਸਿਮ ਕਾਰਡ ਬਰਾਮਦ ਹੋਣ ’ਤੇ ਥਾਣਾ ਸਿਟੀ ਗੁਰਦਾਸਪੁਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਜੇਲ੍ਹ ਦੇ ਸਹਾਇਕ ਸੁਪਰਡੈਂਟ ਕੁਲਤਾਰ ਚੰਦ ਵੱਲੋਂ ਭੇਜੀ ਸ਼ਿਕਾਇਤ ਅਨੁਸਾਰ ਗੁਪਤ ਸੂਚਨਾ ਦੇ ਆਧਾਰ ’ਤੇ ਸੈੱਲ-ਬਲਾਕ 10 ਦੀ ਅਚਾਨਕ ਤਲਾਸ਼ੀ ਲਈ ਗਈ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਬਲਿੰਕਿਟ ਦੇ ਦੋ ਕਰਮਚਾਰੀਆਂ 'ਚ ਖੂਨੀ ਝੜਪ, ਇਕ ਨੌਜਵਾਨ ਐਮਰਜੈਂਸੀ 'ਚ ਦਾਖਲ
ਚੈਕਿੰਗ ਦੌਰਾਨ ਚੱਕੀ ਨੰਬਰ 02 ਵਿਚ ਬੰਦ ਅਖਿਲ ਸਭਰਵਾਲ ਪੁੱਤਰ ਅਸ਼ੋਕ ਕੁਮਾਰ ਕੋਲੋਂ ਇਕ ਹੀਰੋ ਮਾਰਕਾ ਕੀ-ਪੈਡ ਮੋਬਾਈਲ ਫੋਨ, ਬੈਟਰੀ ਅਤੇ 2 ਸਿਮ ਕਾਰਡ ਬਰਾਮਦ ਹੋਏ। ਪੁਲਸ ਨੇ ਉਕਤ ਬੰਦੀ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ-ਲੈਬ 'ਚ ਲਾਸ਼ਾਂ ਸੰਭਾਲਣ ਵਾਲਾ ਕੈਮੀਕਲ ਹੁਣ ਤੁਹਾਡੀ ਥਾਲੀ 'ਚ ! ਸਾਹਮਣੇ ਆਈ ਚਿੰਤਾਜਨਕ ਰਿਪੋਰਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
