ਮਾਤਾ ਦਵਿੰਦਰ ਕੌਰ ਢਿੱਲੋਂ ਨਮਿੱਤ ਸ੍ਰੀ ਅਖੰਡ ਪਾਠ ਦੇ ਭੋਗ ਪਾਏ
Saturday, Mar 24, 2018 - 04:38 PM (IST)

ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ, ਭਾਟੀਆ) : ਵਿਧਾਨ ਸਭਾ ਹਲਕਾ ਤਰਨਤਾਰਨ ਤੋਂ ਸਾਬਕਾ ਵਿਧਾਇਕ ਦੇ ਕਰੀਬੀ ਅਤੇ ਸੀਨੀਅਰ ਅਕਾਲੀ ਆਗੂ ਜਗਬੀਰ ਸਿੰਘ ਬੱਬੂ ਗੰਡੀਵਿੰਡ ਦੀ ਮਾਤਾ ਦਵਿੰਦਰ ਕੌਰ ਢਿੱਲੋਂ ਜੋ ਕਿ ਪਿੱਛਲੇ ਦਿਨੀਂ ਗੁਰਪੁਰੀ ਪਿਆਨਾ ਕਰ ਗਏ ਸਨ, ਨਮਿੱਤ ਉਨ੍ਹਾਂ ਦੇ ਗ੍ਰਹਿ ਪਿੰਡ ਗੰਡੀਵਿੰਡ ਵਿਖੇ ਰਖਾਏ ਸ੍ਰੀ ਅਖੰਡ ਪਾਠ ਸਾਹਿਬ ਦੇ ਸ਼ਨੀਵਾਰ ਨੂੰ ਭੋਗ ਪਾਏ ਗਏ। ਇਸ ਮੌਕੇ ਅੰਤਿਮ ਅਰਦਾਸ ਗੁ, ਪੂਰਨ ਦਾਸ ਜੀ ਗੰਡੀਵਿੰਡ ਦੇ ਗ੍ਰੰਥੀ ਭਾਈ ਹਰਜੀਤ ਸਿੰਘ ਵੱਲੋਂ ਕੀਤੀ ਗਈ। ਵੈਰਾਗਮਈ ਕੀਰਤਨ ਭਾਈ ਬਲਵਿੰਦਰ ਸਿੰਘ ਦੇ ਰਾਗੀ ਜਥੇ ਵੱਲੋਂ ਕੀਤਾ ਗਿਆ। ਇਸ ਮੌਕੇ ਕਾਮਰੇਡ ਪ੍ਰਗਟ ਸਿੰਘ ਜਾਮਾਰਾਏ, ਜਮਹੂਰੀ ਕਿਸਾਨ ਸਭਾ ਆਗੂ ਜਸਬੀਰ ਸਿੰਘ ਗੰਡੀਵਿੰਡ, ਬਲਦੇਵ ਸਿੰਘ ਪੰਡੋਰੀ, ਰਾਜਦੀਪ ਸਿੰਘ ਅਤੇ ਬਾਜ ਸਿੰਘ ਵੱਲੋਂ ਮਾਤਾ ਦਵਿੰਦਰ ਕੌਰ ਢਿੱਲੋਂ ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ ਗਈਆਂ।