ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ 1984 ਦੇ ਘੱਲੂਘਾਰਾ ਦੀ ਵਰ੍ਹੇਗੰਢ ''ਤੇ ਸਿੱਖ ਕੌਮ ਨੂੰ ਦਿੱਤਾ ਸੰਦੇਸ਼
Saturday, Jun 06, 2026 - 02:03 PM (IST)
ਅੰਮ੍ਰਿਤਸਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 1984 ਦੇ ਘੱਲੂਘਾਰੇ ਦੀ 42ਵੀਂ ਵਰ੍ਹੇਗੰਢ ਮੌਕੇ ਧਾਰਮਿਕ ਸਮਾਗਮ ਕਰਵਾਏ ਗਏ। ਇਸ ਦੌਰਾਨ 4 ਜੂਨ ਨੂੰ ਆਰੰਭ ਹੋਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੀਰਤਨ ਸਮਾਗਮ ਹੋਇਆ ਅਤੇ ਅਰਦਾਸ ਕੀਤੀ ਗਈ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ 1984 'ਚ ਸ਼ਹੀਦ ਹੋਏ ਸਿੱਖਾਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਦਿੱਤੀ ਤੇ ਸਿੱਖ ਕੌਮ ਨੂੰ ਸੰਦੇਸ਼ ਵੀ ਦਿੱਤਾ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, 2 ਮੁੰਡਿਆਂ ਦੇ ਚੱਲੀਆਂ ਤਾਬੜਤੋੜ ਗੋਲੀਆਂ
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਸਿੱਖ ਇਸ ਮੁਲਕ ਦੇ ਅੰਦਰ ਬਰਾਬਰ ਦੇ ਸ਼ਹਿਰੀ ਹਨ, ਹਮੇਸ਼ਾਂ ਹੀ ਸਿੰਖਾਂ ਨੇ ਆਪਣੀ ਅਣਕ ਅਤੇ ਗੈਰਤ ਨੂੰ ਕਾਇਮ ਰੱਖਿਆ ਹੈ। ਉਨ੍ਹਾਂ ਕਿਹਾ ਸਾਡੀ ਵੱਖਰੀ ਪਛਾਣ 5 ਕਗਾਰਾਂ ਨੂੰ ਉਦੋਂ ਵੀ ਵੱਖ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਗਈਆਂ ਅਤੇ ਅੱਜ ਵੀ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੂਰੇ ਮੁਲਕ ਤੋਂ ਲੋਕ ਆ ਕੇ ਰਹਿੰਦੇ ਹਨ । ਕਦੇ ਹਿਮਾਚਲ 'ਚ ਸਿੱਖਾਂ ਨਾਲ ਧੱਕਾ ਹੁੰਦਾ ਹੈ ਅਤੇ ਜਦੋਂ ਸਿੱਖ 2 ਦਿਨਾਂ ਲਈ ਕਿਸੇ ਹੋਰ ਪਾਸੇ ਚੱਲ ਜਾਵੇ ਤਾਂ ਉਨ੍ਹਾਂ ਦੀਆਂ ਦਾੜ੍ਹੀਆਂ ਨੂੰ ਵੀ ਪਾ ਲੈਂਦੇ ਹਨ। ਜਥੇਦਾਰ ਨੇ ਕਿਹਾ ਸਿੱਖ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਪੰਥ ਤੋਂ ਬਿਨਾਂ ਨਾ ਕਿਸੇ ਦੀ ਗੁਲਾਮੀ ਕਰਦਾ ਹੈ ਅਤੇ ਨਾ ਕਰੇਗਾ। ਜਥੇਦਾਰ ਨੇ ਅੱਗੇ ਬੋਲਦਿਆਂ ਕਿਹਾ ਕਿ ਸਮੇਂ ਦੇ ਹੁਕਮਰਾਨਾ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਬਰਾਬਰ ਦੇ ਭਾਈਵਾਲ ਹਾਂ ਅਤੇ ਦੋ ਨੰਬਰ ਦੇ ਸ਼ਹਿਰੀ ਇਸ ਮੁਲਕ ਦੇ ਅੰਦਰ ਨਹੀਂ ਹਾਂ। ਉਨ੍ਹਾਂ ਕਿਹਾ ਇਸ ਦਾ ਸਬੂਤ ਸਿੱਖਾਂ ਨੇ ਪਹਿਲਾਂ ਵੀ ਦਿੱਤਾ ਕਿ ਅਸੀਂ ਆਪਣੇ ਗੁਰੂ ਲਈ ਆਪਣੇ ਖੂਨ ਦਾ ਆਖਰੀ ਕਤਰਾ ਵਹਾ ਸਕਦੇ ਹਾਂ।
ਇਹ ਵੀ ਪੜ੍ਹੋ-ਪੰਜਾਬ: ਮਾਤਾ ਵੈਸ਼ਨੋ ਦੇਵੀ ਤੋਂ ਪਰਤਦਿਆਂ ਸ਼ਰਧਾਲੂਆਂ ਨਾਲ ਵਾਪਰਿਆ ਵੱਡਾ ਹਾਦਸਾ, 2 ਜਣਿਆਂ ਦੀ ਮੌਤ, 14 ਫੱਟੜ
ਜਥੇਦਾਰ ਨੇ ਕਿਹਾ ਅੱਜ ਸਿੱਖ ਪੂਰੇ ਸੰਸਾਰ ਵਿਚ ਮੌਜੂਦ ਹਨ ਅਤੇ ਇਨ੍ਹਾਂ ਨੇ ਆਪਣੀ ਵੱਖਰੀ ਪਛਾਣ ਬਣਾਈ ਹੈ, ਪਰ ਕੁਝ ਸਮੇਂ ਤੋਂ ਸਿੱਖਾਂ ਖਿਲਾਫ ਨਫਰਤੀ ਮਾਹੌਲ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੁਨੀਆ ਭਰ ਦੇ ਸਿੱਖਾਂ ਨੂੰ ਗੁਰੂ ਦੇ ਬਚਨ ਚੇਤੇ ਕਰਾਉਂਦਿਆਂ ਕਿਹਾ ਇਹ ਪੰਜਾਬ ਸਾਡਾ ਹੋਮਲੈਂਡ ਹੈ। ਦੁਨੀਆ ਦੇ ਵਿਚ ਵਸਣ ਵਾਲੇ ਸਿੱਖੋ ਅਸੀਂ ਪੰਜਾਬ ਨੂੰ ਨਹੀਂ ਛੱਡਣਾ, ਪਰਤ ਕੇ ਆਪਣੇ ਬੱਚਿਆ ਨੂੰ ਦਰਬਾਰ ਸਾਹਿਬ ਲੈ ਕੇ ਆਓ, ਇਸ ਧਰਤੀ ਦਾ ਕੋਈ ਮੂਲ ਨਹੀਂ ਹੈ। ਉਨ੍ਹਾਂ ਕਿਹਾ ਮੈਂ ਵਿਸ਼ੇਸ਼ ਤੌਰ 'ਤੇ ਕਹਿੰਦਾ ਹਾਂ ਕਿ ਪੰਜਾਬ ਦੀਆਂ ਜ਼ਮੀਨਾਂ ਨੂੰ ਕਦੇ ਨਾ ਵੇਚੀਏ।
ਜਥੇਦਾਰ ਨੇ ਅੱਗੇ ਕਿਹਾ 1984 ਵਿਚ ਇੰਧਰਾ ਗਾਂਧੀ ਆਪਣੀ ਮੁੱਠੀ ਵਿਚ ਤਾਕਤ ਰੱਖਣਾ ਚਾਹੁੰਦੀ ਸੀ, ਕਈ ਕਾਲੇ ਕਾਨੂੰਨ ਵੀ ਬਣੇ ਅਤੇ ਅੱਜ ਵੀ ਸਮੇਂ ਦੇ ਹੁਕਮਰਾਨਾ ਵੀ ਸਿੱਖਾਂ ਖਿਲਾਫ ਕਾਲੇ ਕਾਨੂੰਨ ਲਾਗੂ ਕਰਨਾ ਚਾਹੁੰਦੀ ਹੈ ਪਰ ਸਿੱਖਾਂ ਨੇ ਕਦੇ ਸਮਝੌਤਾ ਨਹੀਂ ਕੀਤਾ। ਉਨ੍ਹਾਂ ਕਿਹਾ ਇਸ ਪੰਜਾਬ ਦੇ ਅੰਦਰ ਗੁਰੂ ਦੀ ਮਰਜ਼ੀ ਤੋਂ ਬਿਨਾਂ ਕਿਸੇ ਵੀ ਕਾਨੂੰ ਨੂੰ ਨਾ ਕਦੇ ਪੰਥ ਨੇ ਮਾਨਤਾ ਦਿੱਤੀ ਹੈ ਅਤੇ ਨਾ ਹੀ ਕਦੇ ਦੇਵੇਗਾ। ਉਨ੍ਹਾਂ ਕਿਹਾ ਅੱਜ ਵੀ ਗੁਰੂ ਪੰਥ ਅਤੇ ਗੁਰੂ ਗ੍ਰੰਥ ਨੂੰ ਕਾਨੂੰਨ 'ਚ ਲਿਆਉਣ ਦੀਆਂ ਸਾਜਿਸ਼ਾਂ ਹਨ। ਜਥੇਦਾਰ ਨੇ ਕਿਹਾ ਉਦੋਂ ਸਿੱਖਾਂ ਨੇ ਕਿਹਾ ਕਿ ਬੇਅਦਬੀ ਦੇ ਦੋਸ਼ੀਆਂ ਖਿਲਾਫ ਕਾਨੂੰਨ ਹੋਵੇ ਪਰ ਕਾਨੂੰਨ ਸਿੱਖਾਂ ਖਿਲਾਫ ਘੜ ਦਿੱਤਾ ਗਿਆ। ਬਰਗਾੜੀ ਦੇ ਦੋਸ਼ੀ ਅਜੇ ਤੱਕ ਨਹੀਂ ਪੰਜਾਬ ਆਏ। ਉਨ੍ਹਾਂ ਬੰਦੀ ਸਿੰਘਾਂ ਬਾਰੇ ਬੋਲਦਿਆਂ ਕਿਹਾ ਕਿ ਫਾਸੀ ਤੋਂ ਉਮਰ ਕੈਦ ਦੀ ਗੱਲ ਅਜੇ ਤੱਕ ਕਿਸੇ ਸਰਕਾਰ ਨੇ ਨਹੀਂ ਕੀਤੀ। ਬੰਦੀ ਸਿੰਘ ਸਜ਼ਾਵਾਂ ਪੂਰੀਆਂ ਕਰ ਕੇ ਵੀ ਅੰਦਰ ਹਨ।
ਇਸ ਦੌਰਾਨ ਜਥੇਦਾਰ ਗੜਗੱਜ ਨੇ ਕਿਹਾ ਅਗਲੇ ਸਾਲ ਅੰਮ੍ਰਿਤਸਰ ਦਾ 450 ਸਾਲਾ ਸ਼ਤਾਬਦੀ ਦਿਹਾੜਾ ਆ ਰਿਹਾ ਹੈ। ਜਦੋਂ ਸ਼ਤਾਬਦੀਆਂ ਸ਼ਰੂ ਹੁੰਦੀਆਂ ਹਨ ਤਾਂ ਅੰਮ੍ਰਿਤਸਰ ਸ਼ਹਿਰ 'ਚ ਸਰਕਾਰਾਂ ਟੋਟੇ ਪੁੱਟਦੀਆਂ ਹਨ। ਉਨ੍ਹਾਂ ਸਰਕਾਰ ਨੂੰ ਕਿਹਾ ਕਿ ਇਕ ਸਾਲ ਪਿਆ ਹੈ, ਅੰਮ੍ਰਿਤਸਰ ਸ਼ਹਿਰ ਨੂੰ ਸਾਫ-ਸੁਥਰਾ ਹੀ ਬਣਾ ਦਿਓ ਤਾਂ 450 ਸਾਲਾ ਅੰਮ੍ਰਿਤਸਰ ਦਾ ਸਥਾਪਨਾ ਦਿਹਾੜਾ ਪੰਥ ਮਿਲ ਜੁਲ ਕੇ ਮਨਾਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
