ਗੁ. ਸ਼ਹੀਦ ਗੰਜ ਬਾਬਾ ਦੀਪ ਸਿੰਘ ਵਿਖੇ ਖ਼ਜ਼ਾਨਾ ਵੰਡਣ ਮਾਮਲੇ ‘ਚ ਜਥੇ. ਗੜਗੱਜ ਨੇ ਸਬੰਧਤ ਮੈਨੇਜਰ ਕੋਲੋਂ ਮੰਗੀ ਰਿਪੋਰਟ

Thursday, Feb 05, 2026 - 01:45 PM (IST)

ਗੁ. ਸ਼ਹੀਦ ਗੰਜ ਬਾਬਾ ਦੀਪ ਸਿੰਘ ਵਿਖੇ ਖ਼ਜ਼ਾਨਾ ਵੰਡਣ ਮਾਮਲੇ ‘ਚ ਜਥੇ. ਗੜਗੱਜ ਨੇ ਸਬੰਧਤ ਮੈਨੇਜਰ ਕੋਲੋਂ ਮੰਗੀ ਰਿਪੋਰਟ

ਅੰਮ੍ਰਿਤਸਰ (ਸਰਬਜੀਤ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਬਾਬਾ ਦੀਪ ਸਿੰਘ ਜੀ ਵਿਖੇ ‘ਸੇਵਕ ਜਥਾ ਇਸ਼ਨਾਨ’ ਸਮੂਹ ਨਾਮ ਹੇਠ ‘ਖਜ਼ਾਨਾ ਬਾਬਾ ਦੀਪ ਸਿੰਘ ਜੀ’ ਦੀ ਮੋਹਰ ਲਾ ਕੇ ਨੋਟ ਵੰਡਣੇ ਪੂਰੀ ਤਰ੍ਹਾਂ ਮਨਮਤ ਅਤੇ ਗੁਰਮਤਿ ਵਿਰੋਧੀ ਕਾਰਵਾਈ ਹੈ। ਇਹ ਮਾਮਲਾ ਕੁਝ ਦਿਨ ਪਹਿਲਾਂ ਧਿਆਨ ’ਚ ਆਇਆ ਸੀ ਕਿ ਕੁਝ ਬਾਹਰੀ ਵਿਅਕਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਵਾਲੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਬਾਬਾ ਦੀਪ ਸਿੰਘ ਜੀ ਵਿਖੇ ਮੋਹਰ ਲੱਗੇ ਨੋਟਾਂ ਦਾ ਖਜ਼ਾਨਾ ਵੰਡਦੇ ਹਨ। 

ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਤਾਜ਼ਾ ਅਪਡੇਟ ! ਪੜ੍ਹੋ 7 ਤੇ 8 ਤਰੀਖ ਦੀ ਵੱਡੀ ਭਵਿੱਖਬਾਣੀ

ਇਹ ਮਾਮਲਾ ਜਦੋਂ ਪ੍ਰਬੰਧਕਾਂ ਦੇ ਧਿਆਨ ’ਚ ਆਇਆ ਤਾਂ ਉਨ੍ਹਾਂ ਕੁਝ ਲੋਕਾਂ ਦੀ ਪਛਾਣ ਕੀਤੀ ਅਤੇ ਨੋਟ ਵੀ ਜ਼ਬਤ ਕੀਤੇ। ਇਸ ਬਾਰੇ ਮੀਡੀਆ ’ਚ ਵੀ ਸਥਿਤੀ ਸਪੱਸ਼ਟ ਕੀਤੀ ਗਈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਦੇ ਮੈਨੇਜਰ ਜਤਿੰਦਰਪਾਲ ਸਿੰਘ ਨੂੰ ਕਿਹਾ ਕਿ ਉਹ ਇਸ ਮਾਮਲੇ ’ਚ ਨੋਟ ਵੰਡਣ ਵਾਲੇ ਵਿਅਕਤੀਆਂ ਦੀ ਪਛਾਣ ਕਰ ਕੇ ਇਸ ਦਾ ਪੂਰਾ ਕੇਸ ਤਿਆਰ ਕਰ ਕੇ ਲਿਖਤੀ ਰੂਪ ’ਚ ਜਾਣਕਾਰੀ ਤੇ ਰਿਪੋਰਟ ਉਨ੍ਹਾਂ ਨੂੰ ਭੇਜਣ। ਉਮੀਦ ਹੈ ਕਿ ਜਲਦ ਹੀ ਅਜਿਹੀ ਮਨਮਤ ਫੈਲਾਉਣ ਵਾਲਿਆਂ ’ਤੇ ਕਾਰਵਾਈ ਵੀ ਹੋਵੇਗੀ।

ਇਹ ਵੀ ਪੜ੍ਹੋ- ਪੰਜਾਬ: ਭਰੇ ਬਾਜ਼ਾਰ 'ਚ ਚੱਲੀਆਂ ਠਾਹ-ਠਾਹ ਗੋਲੀਆਂ, ਦੁਕਾਨਦਾਰਾਂ ਨੇ ਤੁਰੰਤ ਬੰਦ ਕਰ'ਤੀਆਂ ਦੁਕਾਨਾਂ

ਮੈਨੇਜਰ ਵੱਲੋਂ ਦੱਸੀ ਜਾਣਕਾਰੀ ਅਨੁਸਾਰ ਨੇੜੇ ਹੀ ਲਛਮਣਸਰ ਚੌਕ ਵਿਖੇ ਇਕ ਹੋਰ ਛੋਟਾ ਸਥਾਨ ਬਾਬਾ ਦੀਪ ਸਿੰਘ ਜੀ ਦੇ ਨਾਂ ’ਤੇ ਹੈ, ਜਿੱਥੇ ਇਹ ਨੋਟ ਵੰਡੇ ਜਾਂਦੇ ਸਨ ਅਤੇ ਹੁਣ ਇਹ ਵਰਤਾਰਾ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵੱਲ ਵੀ ਵਧ ਗਿਆ। ਇਸ ਮਾਮਲੇ ਸਬੰਧੀ ਕੁਝ ਦਿਨ ਪਹਿਲਾਂ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਬਾਬਾ ਦੀਪ ਸਿੰਘ ਜੀ ਦੇ ਗ੍ਰੰਥੀ ਸਿੰਘ ਗਿਆਨੀ ਦਇਆ ਸਿੰਘ ਨੇ ਵੀ ਸਪੱਸ਼ਟ ਕੀਤਾ ਸੀ ਕਿ ਗੁਰੂ ਘਰ ਵੱਲੋਂ ਕਿਸੇ ਨੂੰ ਵੀ ਨੋਟਾਂ ਦਾ ਕੋਈ ਖਜ਼ਾਨਾ ਨਹੀਂ ਦਿੱਤਾ ਜਾਂਦਾ। ਉਨ੍ਹਾਂ ਕਿਹਾ ਕਿ ਅਜਿਹੇ ਕੁਝ ਲੋਕ ਹਨ ਜਿਹੜੇ ਆਪਣੇ ਨਿੱਜੀ ਲਾਭ ਵਾਸਤੇ ਗਲਤ ਜਾਣਕਾਰੀ ਆਪਣੇ ਪੇਜ, ਚੈਨਲ ਆਦਿ ਚਲਾਉਣ ਵਾਸਤੇ ਅਜਿਹੀਆਂ ਅਫ਼ਵਾਹਾਂ ਫੈਲਾਉਂਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News