ਕਿਸੇ ਨੂੰ ਵੀ ਕਾਨੂੰਨ ਹੱਥ ''ਚ ਨਹੀ ਲੈਣ ਦਿੱਤਾ ਜਾਵੇਗਾ : ਐਸ.ਐੱਚ.ਓ ਸੋਨਮਦੀਪ ਕੋਰ
Monday, Nov 05, 2018 - 07:37 PM (IST)

ਚੋਹਲਾ ਸਾਹਿਬ ( ਨਈਅਰ) ਪੁਲਸ, ਪਬਲਿਕ ਅਤੇ ਪ੍ਰੈੱਸ ਮਿਲਕੇ ਇੱਕ ਚੰਗੇ ਸਮਾਜ ਦੀ ਸਿਰਜਨਾ ਕਰ ਸਕਦੇ ਹਨ । ਇਹ ਸ਼ਬਦ ਪੁਲਸ ਥਾਣਾ ਚੋਹਲਾ ਸਾਹਿਬ ਵਿਖੇ ਨਵੇਂ ਨਿਯੁਕਤ ਐਸ.ਐੱਚ.ਓ ਮੈਡਮ ਸੋਨਮਦੀਪ ਕੌਰ ਨੇ ਪੱਤਰਕਾਰਾਂ ਨਾਲ ਰੂ_ਬ_ਰੂ ਹੋਣ ਲਈ ਪੈੱ੍ਰਸ ਮਿਲਣੀ ਦੌਰਾਨ ਗੱਲਬਾਤ ਕਰਦਿਆ ਕਹੇ। ਉਨ੍ਹਾਂ ਨੇ ਇਲਾਕੇ ਅੰਦਰ ਕਰਾਇਮ ਨੂੰ ਕੰਟਰੋਲ ਕਰਨ ਅਤੇ ਅਮਨਸ਼ਾਂਤੀ ਵਾਲਾ ਮਾਹੌਲ ਬਰਕਰਾਰ ਰੱਖਣ ਲਈ ਪੱਤਰਕਾਰਾਂ ਕੋਲੋ ਸਹਿਯੋਗ ਦੀ ਮੰਗ ਕੀਤੀ । ਇਸ ਮੌਕੇ ਗੱਲਬਾਤ ਕਰਦੇ ਹੋਏ ਨਵੇਂ ਆਏ ਐਸ.ਐੱਚ.ਓ ਸੋਨਮਦੀਪ ਕੌਰ ਨੇ ਕਿਹਾ ਕਿ ਜਿਲ੍ਹਾ ਪੁਲਸ ਮੁਖੀ ਐਸ.ਅੈਸ.ਪੀ. ਦਰਸ਼ਨ ਸਿੰਘ ਮਾਨ ਦੀਆਂ ਹਦਾਇਤਾਂ ਤੇ ਤਿਓਹਾਰਾ ਦੇ ਮੱਦੇ ਨਜ਼ਰ ਪੁਲਸ ਪਾਰਟੀ ਵੱਲੋਂ ਪੂਰੀ ਚੌਕਸੀ ਵਰਤੀ ਜਾ ਰਹੀ ਹੈ ਤਾਂ ਕਿ ਇਲਾਕੇ ਵਿੱਚ ਕੋਈ ਵੀ ਸ਼ਰਾਰਤੀ ਅਨਸਰ ਸ਼ਾਂਤੀ ਭੰਗ ਨਾ ਕਰ ਸਕੇ । ਉਨ੍ਹਾਂ ਨੇ ਬੁਲਟ ਮੋਟਰਸਾਇਕਲਾਂ ਦੇ ਪਟਾਕੇ ਮਾਰਨ ਅਤੇ ਗੱਡੀਆ ਵਿੱਚ ਸਪੀਕਰਾਂ ਦੀ ਉੱਚੀ ਆਵਾਜ਼ ਕਰਕੇ ਬਾਰਾ ਵਿੱਚ ਘੁੰਮਣ ਵਾਲੇ ਮਨਚਲੇ ਨੌਜਵਾਨਾ ਨੂੰ ਸਖਤ ਤਾੜਨਾ ਕਰਦਿਆ ਕਿਹਾ ਕਿ ਉਹ ਆਪਣੀਆਂ ਹਰਕਤਾਂ ਤੋਂ ਬਾਜ ਆਉਣ ਨਹੀ ਤਾਂ ਉਨ੍ਹਾ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ । ਐਸ.ਐੱਚ.ਓ ਨੇ ਦੁਕਾਨਦਾਰਾਂ ਅਤੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਚੰਗੇ ਨਾਗਰਿਕ ਦੀ ਤਰ੍ਹਾਂ ਦੀਵਾਲੀ ਦਾ ਤਿਓਹਾਰ ਪੂਰੀ ਅਮਨਸ਼ਾਂਤੀ ਨਾਲ ਮਨਾਉਣ ਤਾਂ ਜੋ ਕਿਸੇ ਵੀ ਵਿਅਕਤੀ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ । ਉਨ੍ਹਾਂ ਕਿਹਾ ਕਿ ਇਲਕੇ ਵਿੱਚ ਕਿਸੇ ਨੂੰ ਵੀ ਕਾਨੂੰਨ ਹੱਥ ਵਿੱਚ ਨਹੀ ਲੈਣ ਦਿੱਤਾ ਜਾਵੇਗਾ ਅਤੇ ਪੁਲਸ ਥਾਣੇ ਵਿੱਚ ਆਏ ਹਰ ਵਿਅਕਤੀ ਨਾਲ ਇੰਨਸਾਫ ਕੀਤਾ ਜਾਵੇਗਾ । ਇਸ ਮੌਕੇ ਪੱਤਰਕਾਰ ਯੂਨੀਅਨ ਚੋਹਲਾ ਸਾਹਿਬ ਦੇ ਪ੍ਰਧਾਨ ਰਾਕੇਸ਼ ਨਈਅਰ ਵੱਲੋਂ ਐਸ.ਐੱਚ.ਓ. ਨੂੰ ਸਮੂਹ ਪੱਤਰਕਾਰਾਂ ਵੱਲੋਂ ਪੁਲਸ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਿਸ਼ਵਾਸ ਦਵਾਇਆ ਗਿਆ । ਇਸ ਮੌਕੇ ਥਾਣੇ ਵਿੱਚ ਨਵੇ ਆਏ ਮੁਖ ਮੁਨਸੀ ਤਲਵਿੰਦਰ ਸਿੰਘ ਵੀ ਹਾਜਰ ਸਨ ।