ਮਤਰੇਈ ਮਾਂ ਦੇ ਬਹਿਕਾਵੇ ’ਚ ਆ ਕੇ ਪਿਤਾ ਨੇ ਕੁੜੀ ਦੀ ਕੀਤੀ ਕੁੱਟਮਾਰ, ਹਸਪਤਾਲ ’ਚ ਦਾਖ਼ਲ

05/24/2022 7:53:01 PM

ਗੁਰਦਾਸਪੁਰ (ਹੇਮੰਤ) - ਗੁਰਦਾਸਪੁਰ ’ਚ ਮਤਰੇਈ ਮਾਂ ਦੇ ਬਹਿਕਾਵੇ ਵਿੱਚ ਆ ਕੇ ਇਕ ਪਿਤਾ ਵੱਲੋਂ ਆਪਣੀ ਕੁੜੀ ਦੀ ਮਾਰ-ਕੁੱਟ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਕੁੜੀ ਨੂੰ ਇਲਾਜ ਲਈ ਸਿਵਲ ਹਸਪਤਾਲ ਗੁਰਦਾਸਪੁਰ ਵਿੱਚ ਭਰਤੀ ਕਰਵਾਇਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਮਨ (ਕਾਲਪਨਿਕ ਨਾਮ) ਦੀ ਨਾਨੀ ਬੀਰੋ ਨਿਵਾਸੀ ਪਿੰਡ ਬੁਢਈ ਨੇ ਦੱਸਿਆ ਕਿ ਉਸਦੇ ਪੁੱਤਰ ਦਾ ਦੂਜਾ ਵਿਆਹ ਹੋਇਆ ਹੈ। ਉਸਦੀ ਦੋਤਰੀ ਉਸਦੇ ਬੇਟੇ ਦੇ ਪਹਿਲੇ ਵਿਆਹ ਤੋਂ ਹੈ। 

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਰੂਹ ਕੰਬਾਊ ਵਾਰਦਾਤ: ਬੀਮੇ ਦੇ ਪੈਸੇ ਲੈਣ ਦੀ ਖ਼ਾਤਰ ਪਤਨੀ ਨੇ ਬੇਰਹਿਮੀ ਨਾਲ ਕੀਤਾ ਪਤੀ ਦਾ ਕਤਲ

ਨਾਨੀ ਨੇ ਦੱਸਿਆ ਕਿ ਅੱਜ ਉਸਦੇ ਬੇਟੇ ਨੇ ਆਪਣੀ ਪਤਨੀ ਦੇ ਬਹਿਕਾਵੇ ਵਿੱਚ ਆ ਕੇ ਮੇਰੀ ਦੋਤਰੀ ਨੂੰ ਬੁਰੀ ਤਰ੍ਹਾਂ ਨਾਲ ਕੁੱਟ ਦਿੱਤਾ। ਜਦੋਂ ਉਸਨੂੰ ਪਤਾ ਚਲਿਆ ਤਾਂ ਉਹ ਆਪਣੀ ਦੋਤਰੀ ਨੂੰ ਆਪਣੇ ਬੇਟੇ ਦੇ ਘਰ ਤੋਂ ਲੈ ਕੇ ਆਈ ਅਤੇ ਸਿਵਲ ਹਸਪਤਾਲ ਗੁਰਦਾਸਪੁਰ ਵਿੱਚ ਇਲਾਜ਼ ਲਈ ਭਰਤੀ ਕਰਵਾਇਆ।

ਪੜ੍ਹੋ ਇਹ ਵੀ ਖ਼ਬਰ: ਭਿੱਖੀਵਿੰਡ ’ਚ ਸੁਨਿਆਰੇ ਨੂੰ ਅਗਵਾ ਕਰ ਬੇਰਹਿਮੀ ਨਾਲ ਕੀਤਾ ਕਤਲ, ਪਿੰਡ ਰੈਸ਼ੀਆਣਾ ਨੇੜਿਓ ਬਰਾਮਦ ਹੋਈ ਲਾਸ਼


rajwinder kaur

Content Editor

Related News