ਬਮਿਆਲ ਸੈਕਟਰ ''ਚ ਇੱਕ ਵਾਰ ਮੁੜ ਦੇਖੀ ਗਈ ਡਰੋਨ ਦੀ ਹਰਕਤ, ਪੁਲਸ ਨੇ ਚਲਾਇਆ ਸਰਚ ਅਭਿਆਨ
Thursday, Oct 10, 2024 - 01:12 PM (IST)
ਬਮਿਆਲ/ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)-ਸਰਹੱਦੀ ਖੇਤਰ ਬਮਿਆਲ ਸੈਕਟਰ 'ਚ ਦੋ ਮਹੀਨਿਆਂ 'ਚ ਇੱਕ ਹੀ ਜਗ੍ਹਾ 'ਤੇ ਵਾਰ-ਵਾਰ ਡਰੋਨ ਐਕਟੀਵਿਟੀ ਦੇਖੇ ਜਾਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਦੀਆਂ ਚਿੰਤਾਵਾਂ ਲਗਾਤਾਰ ਵੱਧ ਰਹੀਆਂ ਹਨ। ਦੱਸ ਦਈਏ ਕਿ ਬੀਤੀ ਰਾਤ ਇੱਕ ਵਾਰ ਫਿਰ ਬਮਿਆਲ ਸੈਕਟਰ ਅਧੀਨ ਆਉਂਦੇ ਪਿੰਡ ਭਗਵਾਲ ਨਜ਼ਦੀਕ ਬਸਾਉ ਬਾੜਵਾਂ ਵਿਖੇ ਦੋ ਵਿਅਕਤੀਆਂ ਦੇ ਵੱਲੋਂ ਡਰੋਨ ਦੇਖੇ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ ।
ਇਹ ਵੀ ਪੜ੍ਹੋ- ਹਵਸ 'ਚ ਅੰਨ੍ਹੇ ਵਿਅਕਤੀ ਨੇ 6 ਸਾਲਾ ਬੱਚੀ ਨੂੰ ਬਣਾਇਆ ਸ਼ਿਕਾਰ, ਖੂਨ 'ਚ ਲੱਥਪੱਥ ਵੇਖ ਪਰਿਵਾਰ ਦੇ ਉੱਡੇ ਹੋਸ਼
ਬਸਾਉ ਬਾੜਵਾਂ ਨਿਵਾਸੀ ਰਾਕੇਸ਼ ਕੁਮਾਰ ਅਤੇ ਸੁਰਿੰਦਰ ਕੁਮਾਰ ਵੱਲੋਂ ਦਾਅਵਾ ਕੀਤਾ ਜਾ ਰਿਹਾ ਕਿ ਬੀਤੀ ਰਾਤ 10 ਵਜੇ ਦੇ ਕਰੀਬ ਬਾਸਉ ਬਾੜਵਾਂ ਪਿੰਡ ਦੇ ਨਜ਼ਦੀਕ ਬਣੇ ਮੈਰਿਜ ਪੈਲਸ ਦੇ ਬਿਲਕੁਲ ਉੱਪਰ ਡਰੋਨ ਐਕਟੀਵਿਟੀ ਦੇਖੀ ਗਈ। ਜਿਸਦੇ ਚਲਦੇ ਉਨ੍ਹਾਂ ਵੱਲੋਂ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ ਗਈ ਅਤੇ ਇਸ ਤੋਂ ਬਾਅਦ ਪੰਜਾਬ ਪੁਲਸ ਵੱਲੋਂ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ ਅਤੇ ਸਵੇਰੇ 7 ਵਜੇ ਦੇ ਕਰੀਬ ਐੱਸ. ਓ. ਜੀ. ਕਮਾਂਡੋ ਅਤੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨਾਲ ਇਲਾਕੇ 'ਚ ਸਰਚ ਆਪਰੇਸ਼ਨ ਚਲਾਇਆ ਗਿਆ ।
ਇਹ ਵੀ ਪੜ੍ਹੋ- ਅਣਖ ਖਾਤਰ ਕੀਤੀ ਵੱਡੀ ਵਾਰਦਾਤ, ਭਰਾ ਨੇ ਭੈਣ ਤੇ ਪ੍ਰੇਮੀ ਦਾ ਕਰ 'ਤਾ ਕਤਲ
ਬੇਸ਼ੱਕ ਕਿਸੇ ਵੀ ਸ਼ੱਕੀ ਵਸਤੂ ਮਿਲਣ ਦਾ ਸਮਾਚਾਰ ਨਹੀਂ ਹੈ ਪਰ ਹੁਣ ਤੱਕ ਇੱਕੋ ਹੀ ਖੇਤਰ ਵਿੱਚ ਵਾਰ-ਵਾਰ ਡਰੋਨ ਐਕਟੀਵਿਟੀ ਦਾ ਹੋਣਾ ਕਿਤੇ ਨਾ ਕਿਤੇ ਪਾਕਿਸਤਾਨ ਵੱਲੋਂ ਹੈਰੋਇਨ ਤਸਕਰੀ ਦੀ ਸ਼ੰਕਾ ਜਤਾਈ ਜਾ ਸਕਦੀ ਹੈ। ਕਿਉਂਕਿ ਹਾਲ ਇਕ ਮਹੀਨਾ ਪਹਿਲਾਂ ਪੰਜਾਬ ਪੁਲਸ ਵੱਲੋਂ ਇਸ ਖੇਤਰ ਦੇ ਕੁਝ ਨੌਜਵਾਨਾਂ 'ਤੇ ਡਰੋਨ ਐਕਟ ਅਤੇ ਸਮਗਲਿੰਗ ਐਕਟ ਦੇ ਤਹਿਤ ਮਾਮਲਾ ਵੀ ਦਰਜ ਵੀ ਕੀਤਾ ਗਿਆ ਹੈ। ਜਿਸ ਦੀ ਛਾਣਬੀਣ ਪੰਜਾਬ ਪੁਲਸ ਵੱਲੋਂ ਪੂਰੀ ਬਾਰੀਕੀ ਨਾਲ ਕੀਤੀ ਜਾ ਰਹੀ ਹੈ ਪਰ ਫਿਰ ਵੀ ਪੂਰੇ ਇਲਾਕੇ ਅੰਦਰ ਪੁਲਸ ਵੱਲੋਂ ਪੂਰੀ ਬਰੀਕੀ ਨਾਲ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ। ਵਾਰ-ਵਾਰ ਡਰੋਨ ਦੀ ਹਰਕਤ ਦੇਖਣ ਕਾਰਨ ਸੁਰੱਖਿਆ ਏਜੰਸੀਆਂ ਦੀਆਂ ਚਿੰਤਾ ਵੱਧ ਰਹੀਆਂ ਹਨ।
ਇਹ ਵੀ ਪੜ੍ਹੋ- ਪੰਡਿਤ ਦੇ ਚੱਕਰ 'ਚ ਔਰਤ ਨੇ ਆਪਣੇ ਹੱਥੀਂ ਉਜਾੜਿਆ ਘਰ, ਪਤੀ ਅਤੇ ਸੱਸ ਨੂੰ ਦਿੱਤੀ ਦਰਦਨਾਕ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8