ਸ਼੍ਰੀ ਮਣੀ ਮਹੇਸ਼ ਯਾਤਰਾ ਕਰਨ ਵਾਲੇ ਸ਼ਰਧਾਲੂਆਂ ’ਚ ਨਾਰਾਜ਼ਗੀ, ਹੈਲੀਕਾਪਟਰ ਦੇ ਕਿਰਾਏ ’ਚ ਵਾਧੇ ਨੇ ਵਧਾਈ ਚਿੰਤਾ

Tuesday, Aug 25, 2026 - 02:36 PM (IST)

ਸ਼੍ਰੀ ਮਣੀ ਮਹੇਸ਼ ਯਾਤਰਾ ਕਰਨ ਵਾਲੇ ਸ਼ਰਧਾਲੂਆਂ ’ਚ ਨਾਰਾਜ਼ਗੀ, ਹੈਲੀਕਾਪਟਰ ਦੇ ਕਿਰਾਏ ’ਚ ਵਾਧੇ ਨੇ ਵਧਾਈ ਚਿੰਤਾ

ਪਠਾਨਕੋਟ (ਆਦਿੱਤਿਆ) : ਭਗਵਾਨ ਸ਼ਿਵ ਦੀ ਪਵਿੱਤਰ ਸ਼੍ਰੀ ਮਣੀ ਮਹੇਸ਼ ਯਾਤਰਾ 2026 ਨੂੰ ਲੈ ਕੇ ਜਿੱਥੇ ਦੇਸ਼ ਭਰ ਦੇ ਸ਼ਰਧਾਲੂਆਂ ’ਚ ਭਾਰੀ ਉਤਸ਼ਾਹ ਹੈ, ਉੱਥੇ ਹੀ ਹੈਲੀਕਾਪਟਰ ਕਿਰਾਏ ’ਚ ਵਾਧੇ ਦੀਆਂ ਖ਼ਬਰਾਂ ਨੇ ਸ਼ਰਧਾਲੂਆਂ ਵਿਚ ਗੁੱਸਾ ਅਤੇ ਚਿੰਤਾ ਵਧਾ ਦਿੱਤੀ ਹੈ। ਪਹਾੜੀ ਅਤੇ ਦੁਰਗਮ ਰਸਤਿਆਂ ਰਾਹੀਂ ਹੋਣ ਵਾਲੀ ਇਸ ਆਸਥਾ ਦੀ ਯਾਤਰਾ ਦੌਰਾਨ ਹੈਲੀਕਾਪਟਰ ਸੇਵਾਵਾਂ ਦੇ ਰੇਟ ਵਧਣ ਨਾਲ ਵਿੱਤੀ ਬੋਝ ਵਧਣ ਦੀ ਸੰਭਾਵਨਾ ਹੈ। ਉਪਲਬਧ ਅੰਕੜਿਆਂ ਅਨੁਸਾਰ 2025 ’ਚ ਭਰਮੌਰ ਤੋਂ ਗੌਰੀਕੁੰਡ ਤੱਕ ਇਕ-ਪਾਸੜ ਹੈਲੀਕਾਪਟਰ ਕਿਰਾਇਆ 3,340 ਅਤੇ ਵਾਪਸੀ ਦਾ ਕਿਰਾਇਆ ਪਾ ਕੇ 6,680 ਸੀ। ਸਾਲ 2026 ਲਈ ਉਪਲਬਧ ਜਾਣਕਾਰੀ ਅਨੁਸਾਰ ਇਕ-ਪਾਸੜ ਕਿਰਾਇਆ 3,828 ਅਤੇ ਵਾਪਸੀ ਕਿਰਾਇਆ ਪਾ ਕੇ 7,656 ਹੋਣ ਦਾ ਅਨੁਮਾਨ ਹੈ। ਇਸ ਦਾ ਮਤਲਬ ਹੈ ਕਿ ਇਕ-ਪਾਸੜ ਕਿਰਾਏ ’ਚ 488 ਅਤੇ ਵਾਪਸੀ ਕਿਰਾਏ ’ਚ 976 ਦਾ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ- ‘ਕਰਾਰੇ ਲੱਡੂ’ ਖਾਣ ਵਾਲੇ ਹੋ ਜਾਣ ਸਾਵਧਾਨ ! ਛਾਪਾ ਮਾਰਨ ਗਏ ਸਿਹਤ ਵਿਭਾਗ ਦੇ ਵੀ ਉੱਡੇ ਹੋਸ਼

ਇਸ ਤੋਂ ਇਲਾਵਾ ਸ਼ਰਧਾਲੂ ਵਾਧੂ ਭਾਰ ਫੀਸ ਤੋਂ ਵੀ ਨਾਖੁਸ਼ ਹਨ। 2025 ’ਚ 85 ਕਿਲੋਗ੍ਰਾਮ ਤੋਂ ਵੱਧ ਭਾਰ ਲਈ 50 ਪ੍ਰਤੀ ਕਿਲੋਗ੍ਰਾਮ ਦੀ ਵਾਧੂ ਫੀਸ ਸੀ, ਜਦੋਂ ਕਿ 2026 ’ਚ ਭਾਰ ਸੀਮਾ ਘਟਾ ਕੇ 75 ਕਿਲੋਗ੍ਰਾਮ ਕਰ ਦਿੱਤੀ ਗਈ ਹੈ ਅਤੇ ਇਸ ਸੀਮਾ ਤੋਂ ਵੱਧ ਭਾਰ ਲਈ 100 ਪ੍ਰਤੀ ਕਿਲੋਗ੍ਰਾਮ ਵਾਧੂ ਫੀਸ ਤੈਅ ਕੀਤੀ ਗਈ ਹੈ। ਜੇਕਰ ਇਹ ਦਰਾਂ ਅਧਿਕਾਰਤ ਤੌਰ ’ਤੇ ਲਾਗੂ ਹੁੰਦੀਆਂ ਹਨ, ਤਾਂ ਸ਼ਰਧਾਲੂਆਂ ’ਤੇ ਭਾਰੀ ਵਿੱਤੀ ਬੋਝ ਪਵੇਗਾ। ਇਸ ਮੌਕੇ ਅਭਿਨਵ ਮਹਾਜਨ ਡਾਇਰੈਕਟਰ, ਫਾਊਂਡੇਸ਼ਨ ਆਫ਼ ਸਮਾਲ ਸਕੇਲ ਇੰਡਸਟਰੀਜ਼ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਸਰਕਾਰ ਅਤੇ ਚੰਬਾ ਜ਼ਿਲਾ ਪ੍ਰਸ਼ਾਸਨ ਹੈਲੀਕਾਪਟਰ ਕਿਰਾਏ ਦੀ ਸਮੀਖਿਆ ਕਰੇ ਅਤੇ ਦਰਾਂ ਨਿਰਧਾਰਤ ਕਰਨ ਦੀ ਪ੍ਰਕਿਰਿਆ ਬਾਰੇ ਸਥਿਤੀ ਸਪੱਸ਼ਟ ਕਰੇ। ਅਸ਼ਵਨੀ ਸ਼ਰਮਾ ਹਲਕਾ ਵਿਧਾਇਕ ਨੇ ਕਿਹਾ ਕਿ ਸ਼੍ਰੀ ਮਣੀ ਮਹੇਸ਼ ਯਾਤਰਾ ਆਸਥਾ ਦਾ ਮਾਮਲਾ ਹੈ। ਬਜ਼ੁਰਗਾਂ ਅਤੇ ਬਿਮਾਰਾਂ ਲਈ ਹੈਲੀਕਾਪਟਰ ਹੀ ਇਕੋ-ਇਕ ਸਾਧਨ ਹੈ। ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਇਕ ਸਾਲ ’ਚ 976 ਦਾ ਵਾਧਾ ਕਿਉਂ ਜ਼ਰੂਰੀ ਸੀ।

ਇਹ ਵੀ ਪੜ੍ਹੋ- ਪੰਜਾਬ: ਇਨ੍ਹਾਂ ਦਵਾਈਆਂ 'ਤੇ ਲੱਗੀ ਰੋਕ, ਕੇਂਦਰ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ, ਕੈਮਿਸਟਾਂ ਨੂੰ ਦਿੱਤੇ ਨਿਰਦੇਸ਼

ਅਮਿਤ ਨਈਅਰ ਕਾਰੋਬਾਰੀ ਨੇ ਕਿਹਾ ਕਿ ਭਾਰ ਸੀਮਾ 85 ਤੋਂ ਘਟਾ ਕੇ 75 ਕਿਲੋਗ੍ਰਾਮ ਕਰਨ ਅਤੇ ਵਾਧੂ ਚਾਰਜ ਦੁੱਗਣਾ ਕਰਨ ਦਾ ਪ੍ਰਸ਼ਾਸਨ ਕਾਰਨ ਦੱਸੇ। ਸ਼ਰਧਾਲੂਆਂ ’ਤੇ ਬੇਲੋੜਾ ਬੋਝ ਨਹੀਂ ਪੈਣਾ ਚਾਹੀਦਾ। ਅਸ਼ਵਨੀ ਸ਼ਰਮਾ ਪ੍ਰਧਾਨ, ਬ੍ਰਾਹਮਣ ਸਭਾ ਪਠਾਨਕੋਟ ਅਤੇ ਚਰਨ ਕਮਲ ਸ਼ਰਮਾ ਪ੍ਰਧਾਨ ਸ਼ਾਹਪੁਰਕੰਢੀ ਨੇ ਕਿਹਾ ਕਿ ਸਾਰੀ ਜਾਣਕਾਰੀ ਪਹਿਲਾਂ ਹੀ ਜਨਤਕ ਕੀਤੀ ਜਾਵੇ ਤਾਂ ਜੋ ਸ਼ਰਧਾਲੂ ਬਜਟ ਯੋਜਨਾ ਬਣਾ ਸਕਣ। ਭਾਰਤ ਸਰਕਾਰ ਤੁਰੰਤ ਦਖਲ ਦੇ ਕੇ ਵਧੇ ਹੋਏ ਕਿਰਾਏ ਨੂੰ ਨਿਯਮਤ ਕਰੇ।

ਇਹ ਵੀ ਪੜ੍ਹੋ- ਪੰਜਾਬ: ਆੜ੍ਹਤੀਏ ਦੇ ਘਰ 'ਤੇ ਸੁੱਟਿਆ ਪੈਟਰੋਲ ਬੰਬ ਤੇ ਚਲਾਈਆਂ ਗੋਲੀਆਂ, ਧਮਾਕੇ ਦੀ ਆਵਾਜ਼ ਨੇ ਦਹਿਲਿਆ ਇਲਾਕਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Shivani Bassan

Content Editor

Related News