ਦਿੱਲੀ ਦੇ ਸਿੰਘੂ ਬਾਰਡਰ ਤੋਂ ਪਰਤੇ ਕਿਸਾਨ ਦੀ ਸਿਹਤ ਵਿਗੜਣ ਨਾਲ ਹੋਈ ਮੌਤ

05/13/2021 1:01:26 PM

ਤਰਸਿੱਕਾ (ਤਰਸੇਮ) - ਆਲ ਇੰਡੀਆ ਕਿਸਾਨ ਸਭਾ ਦੇ ਬਲਾਕ ਤਰਸਿੱਕਾ ਨਾਲ ਸਬੰਧਤ ਸਰਗਰਮ ਆਗੂ ਕਿਸਾਨ ਦਵਿਦਰ ਸਿੰਘ ਮਾਲੋਵਾਲ ਦਿੱਲੀ ਦੇ ਸਿੰਘੂ ਬਾਰਡਰ ਤੋਂ ਕੁਝ ਦਿਨ ਪਹਿਲਾਂ ਘਰ ਪਰਤੇ ਸਨ। ਸਿਹਤ ਖ਼ਰਾਬ ਹੋਣ ਕਾਰਣ ਉਨ੍ਹਾਂ ਦੇ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। 

ਪੜ੍ਹੋ ਇਹ ਵੀ ਖਬਰ - ਕੱਪੜੇ ਸੁੱਕਣੇ ਪਾਉਣ ਨੂੰ ਲੈ ਕੇ ਦੋ ਜਨਾਨੀਆਂ 'ਚ ਹੋਏ ਝਗੜੇ ਨੇ ਧਾਰਿਆ ਖ਼ੂਨੀ ਰੂਪ, 1 ਦੀ ਮੌਤ (ਤਸਵੀਰਾਂ)

ਇਸ ਸਬੰਧੀ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਲਖਬੀਰ ਸਿੰਘ ਨਿਜਾਮਪੁਰ ਨੇ ਦੱਸਿਆ ਸਾਥੀ ਦਵਿੰਦਰ ਸਿੰਘ ਉਮਰ 64 ਸਾਲ ਪਿਛਲੇ ਦਿਨੀਂ ਆਪਣੇ ਪਿੰਡ ਦੇ ਜਥੇ ਨਾਲ ਸਿੰਘੂ ਬਾਰਡਰ ਦੇ ਮੋਰਚੇ ਦੀ ਸਟੇਜ ਤੋਂ ਜੁਝਾਰੂ ਕਵਿਤਾ ਪਡ਼੍ਹਨ ਉਪਰੰਤ ਵਾਪਸ ਆਇਆ ਸੀ, ਜਿਸ ਤੋਂ ਬਾਅਦ ਬੀਮਾਰ ਹੋਣ ਕਾਰਣ ਅੱਜ ਅੰਮ੍ਰਿਤਸਰ ਦੇ ਇਕ ਪ੍ਰਾਈਵੇਟ ਹਸਪਤਾਲ ਵਿੱਚ ਸ਼ਹੀਦ ਹੋ ਗਿਆ। ਕਿਸਾਨ ਆਗੂਆਂ ਨੇ ਦਵਿੰਦਰ ਸਿੰਘ ਨੂੰ ਮੋਰਚੇ ਦਾ ਸ਼ਹੀਦ ਕਰਾਰ ਦਿੰਦਿਆਂ ਅਹਿਦ ਕੀਤਾ ਕਿ ਕਿਸਾਨ ਅੰਦੋਲਨ ਅਨੇਕਾਂ ਕੁਰਬਾਨੀਆਂ ਦੇ ਬਾਵਜੂਦ ਜਿੱਤ ਤੱਕ ਜਾਰੀ ਰੱਖਿਆ ਜਾਵੇਗਾ।

ਪੜ੍ਹੋ ਇਹ ਵੀ ਖਬਰ - ਕੋਰੋਨਾ ਦੇ ਵਧਦੇ ਕਹਿਰ ’ਚ ਜੇਕਰ ‘ਬੱਚਿਆਂ’ ’ਚ ਦਿਖਾਈ ਦੇਣ ਇਹ ‘ਲੱਛਣ’, ਤਾਂ ਜ਼ਰੂਰ ਕਰਵਾਓ ਕੋਰੋਨਾ ਟੈਸਟ
 

rajwinder kaur

This news is Content Editor rajwinder kaur