ਫਾਹਾ ਲੈਣ ਵਾਲੀ ਵਿਆਹੁਤਾ ਦੀ ਇਲਾਜ ਦੌਰਾਨ ਦੀ ਮੌਤ, ਕੇਸ ਦਰਜ
Thursday, Aug 29, 2024 - 06:32 PM (IST)

ਬਟਾਲਾ (ਸਾਹਿਲ)- ਫਾਹਾ ਲੈਣ ਵਾਲੀ ਵਿਆਹੁਤਾ ਦੀ ਇਲਾਜ ਦੌਰਾਨ ਮੌਤ ਹੋ ਜਾਣ ’ਤੇ ਥਾਣਾ ਸਿਵਲ ਲਾਈਨ ਦੀ ਪੁਲਸ ਨੇ 2 ਸਕੇ ਭਰਾਵਾਂ ਵਿਰੁੱਧ ਕੇਸ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਆਈ ਅਵਤਾਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਮ੍ਰਿਤਕਾ ਦੀ ਮਾਤਾ ਊਸ਼ਾ ਰਾਣੀ ਪਤਨੀ ਲਾਭ ਸਿੰਘ ਵਾਸੀ ਪਿੰਡ ਮਾੜੀ ਪੰਨਵਾਂ ਨੇ ਲਿਖਵਾਇਆ ਹੈ ਕਿ ਉਸਦੀ 25 ਸਾਲਾ ਕੁੜੀ ਮਨਪ੍ਰੀਤ ਕੌਰ ਦਾ ਵਿਆਹ ਕਰੀਬ ਢਾਈ ਸਾਲ ਪਹਿਲਾਂ ਹੰਸ ਰਾਜ ਪੁੱਤਰ ਸੁਖਵਿੰਦਰ ਸਿੰਘ ਵਾਸੀ ਮਾਨ ਨਗਰ ਬਟਾਲਾ ਨਾਲ ਹੋਇਆ ਸੀ, ਜਿਸ ’ਤੇ ਬਾਅਦ ਕੁੜੀ ਨਾਲ ਉਸਦਾ ਪਤੀ ਤੇ ਜੇਠ ਸਾਬੀ ਕਲੇਸ਼ ਰੱਖਦੇ ਸਨ ਅਤੇ ਅਕਸਰ ਹੀ ਤੰਗ ਪ੍ਰੇਸ਼ਾਨ ਕਰਦੇ ਸਨ। ਜਿਸ ’ਤੇ ਬੀਤੀ 21 ਅਗਸਤ ਨੂੰ ਉਸਦੀ ਉਕਤ ਕੁੜੀ ਨੇ ਉਕਤ ਦੋਵਾਂ ਤੋਂ ਤੰਗ ਆ ਕੇ ਫਾਹਾ ਲੈ ਲਿਆ, ਜਿਸ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਇਕ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ, ਜਿਥੇ ਇਲਾਜ ਦੌਰਾਨ ਕੁੜੀ ਮਨਪ੍ਰੀਤ ਕੌਰ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ-ਸਿਮਰਨਜੀਤ ਮਾਨ ਦੇ ਵਿਵਾਦਤ ਬਿਆਨ ਮਗਰੋਂ ਕੰਗਨਾ ਰਣੌਤ ਦਾ ਮੋੜਵਾਂ ਜਵਾਬ
ਐੱਸ.ਆਈ ਅਵਤਾਰ ਸਿੰਘ ਨੇ ਅੱਗੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਕਾਰਵਾਈ ਕਰਦਿਆਂ ਥਾਣਾ ਸਿਵਲ ਲਾਈਨ ਵਿਖੇ ਮ੍ਰਿਤਕਾ ਦੀ ਮਾਤਾ ਊਸ਼ਾ ਰਾਣੀ ਦੇ ਬਿਆਨਾਂ ’ਤੇ ਹੰਸ ਰਾਜ ਤੇ ਸਾਬੀ ਵਿਰੁੱਧ ਬਣਦੀਆਂ ਧਾਰਾਵਾਂ ਹੇਠ ਕੇਸ ਦਰਜ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਮਣੀਮਹੇਸ਼ ਦੀ ਯਾਤਰਾ 'ਤੇ ਗਏ ਪੰਜਾਬ ਦੇ ਲੋਕਾਂ ਨਾਲ ਵਾਪਰਿਆ ਹਾਦਸਾ, ਤਿੰਨ ਜਣਿਆ ਦੀ ਮੌਤ
ਇਹ ਵੀ ਪੜ੍ਹੋ- ਅੰਮ੍ਰਿਤਸਰ ਹਵਾਈ ਅੱਡੇ 'ਤੇ ਚੂਹਿਆਂ ਦੀ ਲੈਂਡਿੰਗ, ਦੇਖੋ ਹੈਰਾਨ ਕਰਨ ਵਾਲੀ ਵੀਡੀਓ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8