ਪਾਕਿ ਨਾਲ ਲੱਗਦੇ 12 ਪਿੰਡਾਂ ’ਚ ਲਗਾਤਾਰ ਹੋ ਰਹੀ ਡਰੋਨਾਂ ਦੀ ਮੂਵਮੈਂਟ, ਪੰਜ ਮਹੀਨਿਆਂ ਦਾ ਅੰਕੜਾ ਕਰੇਗਾ ਹੈਰਾਨ

Monday, Jun 01, 2026 - 12:13 PM (IST)

ਪਾਕਿ ਨਾਲ ਲੱਗਦੇ 12 ਪਿੰਡਾਂ ’ਚ ਲਗਾਤਾਰ ਹੋ ਰਹੀ ਡਰੋਨਾਂ ਦੀ ਮੂਵਮੈਂਟ, ਪੰਜ ਮਹੀਨਿਆਂ ਦਾ ਅੰਕੜਾ ਕਰੇਗਾ ਹੈਰਾਨ

ਅੰਮ੍ਰਿਤਸਰ(ਨੀਰਜ)- ਅੰਮ੍ਰਿਤਸਰ ਜ਼ਿਲ੍ਹੇ ’ਚ ਹੀ ਸਿਟੀ ਪੁਲਸ, ਦਿਹਾਤੀ ਪੁਲਸ ਅਤੇ ਹੋਰਨਾਂ ਵਿਭਾਗਾਂ ਵੱਲੋਂ ਹੁਣ ਤੱਕ ਪੰਜ ਹਜ਼ਾਰ ਤੋਂ ਵੱਧ ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਪਰ ਇਸ ਦੇ ਬਾਵਜੂਦ ਪਾਕਿਸਤਾਨ ਨਾਲ ਲੱਗਦੇ ਸਰਹੱਦੀ ਇਲਾਕਿਆਂ ’ਚ ਪਤੰਗਾਂ ਵਾਂਗ ਡਰੋਨ ਉੱਡਦੇ ਤੇ ਡਿੱਗਦੇ ਨਜ਼ਰ ਆ ਰਹੇ ਹਨ। ਐਂਟੀ ਡਰੋਨ ਸਿਸਟਮ ਦੀ ਲਪੇਟ ’ਚ ਆਉਣ ਤੋਂ ਬਾਅਦ ਪਾਕਿਸਤਾਨ ਵੱਲੋਂ ਆਉਣ ਵਾਲੇ ਡਰੋਨ ਕਦੇ ਘਰਾਂ ਦੀਆਂ ਛੱਤਾਂ ’ਤੇ ਡਿੱਗੇ ਨਜ਼ਰ ਆਉਂਦੇ ਹਨ ਤਾਂ ਕਦੇ ਖੇਤਾਂ ’ਚ ਲਾਵਾਰਿਸ ਪਏ ਮਿਲਦੇ ਹਨ। ਇਨ੍ਹਾਂ ਡਰੋਨਾਂ ਦੇ ਨਾਲ ਅੱਧਾ ਕਿਲੋ ਹੈਰੋਇਨ ਦਾ ਪੈਕੇਟ ਬੰਨ੍ਹਿਆ ਹੁੰਦਾ ਹੈ ਅਤੇ ਇਸ ਦੇ ਨਾਲ ਇਲੂਮੀਨੇਸ਼ਨ ਸਟਿਕ (ਚਮਕਣ ਵਾਲੀ ਡੰਡੀ) ਲੱਗੀ ਹੁੰਦੀ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ: 12ਵੀਂ ਦੀ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ; ਮਰਨ ਤੋਂ ਪਹਿਲਾਂ ਵੀਡੀਓ ਬਣਾ ਕੇ ਪ੍ਰਿੰਸੀਪਲ 'ਤੇ...

ਸ਼ੁੱਕਰਵਾਰ ਨੂੰ ਵੀ ਸਰਹੱਦੀ ਪਿੰਡ ਮੁਹਾਵਾ ’ਚ ਬੀ. ਐੱਸ. ਐੱਫ. ਵੱਲੋਂ ਇਕ ਡਰੋਨ ਦੀ ਬਰਾਮਦਗੀ ਕਰਨਾ ਇਹ ਸਵਾਲ ਵੀ ਖੜ੍ਹਾ ਕਰ ਰਿਹਾ ਹੈ ਕਿ ਆਖ਼ਰਕਾਰ ਹੈਰੋਇਨ ਅਤੇ ਹਥਿਆਰਾਂ ਦੀ ਸਮੱਗਲਿੰਗ ਘੱਟ ਹੋਈ ਹੈ ਜਾਂ ਫਿਰ ਹੋਰ ਜ਼ਿਆਦਾ ਵਧ ਚੁੱਕੀ ਹੈ। ਪੁਲਸ ਤੇ ਹੋਰਨਾਂ ਏਜੰਸੀਆਂ ਵੱਲੋਂ ਜਿੰਨੇ ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਜਾਂਦਾ ਹੈ, ਓਨੇ ਹੀ ਹੋਰ ਸਮੱਗਲਰ ਨਵੇਂ ਉੱਭਰ ਆਉਂਦੇ ਹਨ, ਜੋ ਕੇਂਦਰ ਤੇ ਸੂਬਾ ਸਰਕਾਰ ਲਈ ਸਿਰਦਰਦੀ ਬਣੇ ਹੋਏ ਹਨ।

ਇਹ ਵੀ ਪੜ੍ਹੋ- ਪੰਜਾਬ: 40 ਸਰਹੱਦੀ ਪਿੰਡਾਂ 'ਤੇ ਮੁੜ ਹੜ੍ਹਾਂ ਦਾ ਖ਼ਤਰਾ, ਰਾਵੀ ਦੇ ਧੁੱਸੀ ਬੰਨ੍ਹ ਦਾ ਕੰਮ ਅਧੂਰਾ

ਹੁਣ ਤੱਕ 141 ਡਰੋਨਾਂ ਦੀ ਰਿਕਵਰੀ

ਬੀ. ਐੱਸ. ਐੱਫ. ਵੱਲੋਂ ਸਰਹੱਦੀ ਪਿੰਡਾਂ ਦੇ ਖੇਤਾਂ ਅਤੇ ਹੋਰਨਾਂ ਥਾਵਾਂ ਤੋਂ ਹੁਣ ਤੱਕ 141 ਡਰੋਨਾਂ ਦੀ ਰਿਕਵਰੀ ਹੋ ਚੁੱਕੀ ਹੈ, ਜਦਕਿ ਸਾਲ 2025 ਦੌਰਾਨ 298 ਡਰੋਨ ਜ਼ਬਤ ਕੀਤੇ ਗਏ ਸਨ। ਜਿਸ ਤਰ੍ਹਾਂ ਪਿੰਡਾਂ ’ਚ ਡਰੋਨਾਂ ਦੀ ਮੂਵਮੈਂਟ ਦੇਖੀ ਜਾ ਰਹੀ ਹੈ, ਉਸ ਤੋਂ ਪਤਾ ਲੱਗਦਾ ਹੈ ਕਿ ਇਸ ਸਾਲ ਵੀ ਡਰੋਨਾਂ ਦੀ ਬਰਾਮਦਗੀ ਪਹਿਲਾਂ ਜਿੰਨੀ ਹੀ ਰਹੇਗੀ।

ਇਹ ਵੀ ਪੜ੍ਹੋ- ਬਾਬਾ ਫਰੀਦ ਯੂਨੀਵਰਸਿਟੀ ਦੇ ਹੋਸਟਲ ’ਚ ਨਰਸਿੰਗ ਵਿਦਿਆਰਥਣ ਨੇ ਕੀਤੀ ਖ਼ੁਦਕੁਸ਼ੀ

ਵੱਡੇ ਹੈਕਸਾਕਾਪਟਰ ਡਰੋਨ ਵੀ ਉੱਡਣੇ ਸ਼ੁਰੂ

ਆਮ ਤੌਰ ’ਤੇ ਸਮੱਗਲਰਾਂ ਵੱਲੋਂ ਅੱਧਾ ਕਿੱਲੋ ਵਜ਼ਨ ਚੁੱਕਣ ਦੇ ਸਮਰੱਥ ਡਰੋਨ ਉਡਾਏ ਜਾ ਰਹੇ ਹਨ ਪਰ ਪਿਛਲੇ ਦੋ ਹਫ਼ਤਿਆਂ ਤੋਂ ਸਮੱਗਲਰਾਂ ਵੱਲੋਂ ਹੈਕਸਾਕਾਪਟਰ ਡਰੋਨ ਉਡਾਏ ਜਾ ਰਹੇ ਹਨ, ਜੋ ਕਿ 7 ਤੋਂ 10 ਕਿਲੋ ਵਜ਼ਨ ਚੁੱਕਣ ਦੀ ਸਮਰੱਥਾ ਰੱਖਦੇ ਹਨ। ਹਾਲ ਹੀ ’ਚ ਸਰਹੱਦੀ ਪਿੰਡ ਡੱਲੇ ਦੇ ਇਲਾਕੇ ’ਚ 18-18 ਕਿੱਲੋ ਹੈਰੋਇਨ ਦੀ ਵੱਡੀ ਖੇਪ ਜ਼ਬਤ ਕੀਤੀ ਗਈ, ਜਿਸ ’ਚ ਪਿੰਡ ਦੇ ਹੀ ਰਹਿਣ ਵਾਲੇ ਦੋ ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਖੇਪ ਕਿਸੇ ਵੱਡੇ ਡਰੋਨ ਰਾਹੀਂ ਸੁੱਟੀ ਗਏ ਸੀ। ਇਨ੍ਹਾਂ ਦੋ ਕੇਸਾਂ ’ਚ ਹੈਕਸਾਕਾਪਟਰ ਡਰੋਨ 6 ਕਿਲੋਮੀਟਰ ਅੰਦਰ ਤੱਕ ਘੁਸਪੈਠ ਕਰ ਗਿਆ ਸੀ।

ਪਾਕਿਸਤਾਨੀ ਸਰਹੱਦ ਨਾਲ ਲੱਗਦੇ 12 ਪਿੰਡਾਂ ’ਚ ਲਗਾਤਾਰ ਡਰੋਨ ਮੂਵਮੈਂਟ

ਭਾਵੇਂ ਅੰਮ੍ਰਿਤਸਰ ਜ਼ਿਲੇ ਦਾ ਪਾਕਿਸਤਾਨ ਨਾਲ 153 ਕਿਲੋਮੀਟਰ ਲੰਬਾ ਬਾਰਡਰ ਹੈ ਪਰ ਗਿਣੇ-ਚੁਣੇ 12 ਪਿੰਡਾਂ ’ਚ ਲਗਾਤਾਰ ਡਰੋਨਾਂ ਦੀ ਮੂਵਮੈਂਟ ਹੋ ਰਹੀ ਹੈ ਅਤੇ ਇਨ੍ਹਾਂ ਪਿੰਡਾਂ ’ਚ ਹੀ ਹੈਰੋਇਨ, ਡਰੋਨ ਤੇ ਹਥਿਆਰਾਂ ਦੀ ਰਿਕਵਰੀ ਹੋ ਰਹੀ ਹੈ। ਇਨ੍ਹਾਂ ਪਿੰਡਾਂ ’ਚ ਅਟਾਰੀ, ਨੇਸ਼ਟਾ, ਮੁਹਾਵਾ, ਮੋਦੇ, ਧਨੋਆ ਕਲਾਂ, ਧਨੋਆ ਖੁਰਦ, ਰਤਨਖੁਰਦ, ਕੱਕੜ, ਰਾਣੀਆਂ, ਹਵੇਲੀਆਂ, ਰਾਜਾਤਾਲ, ਭਿੰਡੀ ਔਲਖ, ਦਾਉਕੇ ਅਤੇ ਬੱਲੜਵਾਲ, ਰਾਜੋਕੇ, ਡੱਲੇਕੇ ਦੇ ਨਾਂ ਸ਼ਾਮਲ ਹਨ। ਇਸ ਦੇ ਬਾਵਜੂਦ ਇਨ੍ਹਾਂ ਇਲਾਕਿਆਂ ’ਚ ਸਰਗਰਮ ਸਮੱਗਲਰ ਪੁਲਸ ਤੇ ਹੋਰ ਸੁਰੱਖਿਆ ਏਜੰਸੀਆਂ ਦੇ ਸ਼ਿਕੰਜੇ ਤੋਂ ਬਾਹਰ ਹਨ।

ਪੁਲਸ ਤੇ ਬੀ. ਐੱਸ. ਐੱਫ. ਦੀ ਰਿਕਵਰੀ ’ਚ ਧਨੋਆ, ਮੋਦੇ ਤੇ ਅਟਾਰੀ ’ਚ ਜ਼ਿਆਦਾ ਮੂਵਮੈਂਟ

ਪਿਛਲੇ ਇਕ ਮਹੀਨੇ ਦੌਰਾਨ ਦਿਹਾਤੀ ਪੁਲਸ, ਸਿਟੀ ਪੁਲਸ ਤੇ ਬੀ. ਐੱਸ. ਐੱਫ. ਵੱਲੋਂ ਹੈਰੋਇਨ ਤੇ ਹਥਿਆਰਾਂ ਦੀ ਬਰਾਮਦਗੀ ਕੀਤੇ ਜਾਣ ਦੇ ਮਾਮਲੇ ’ਚ ਧਨੋਆ, ਮੋਦੇ ਪਿੰਡ ਅਤੇ ਅਟਾਰੀ ਦੇ ਇਲਾਕੇ ’ਚ ਜ਼ਿਆਦਾ ਰਿਕਵਰੀ ਕੀਤੀ ਗਈ ਹੈ।

ਜੇਲ੍ਹਾਂ ਦੇ ਅੰਦਰੋਂ ਚੱਲ ਰਿਹਾ ਹੈ ਨੈੱਟਵਰਕ

ਪੁਰਾਣੇ ਸਮੱਗਲਰ ਜੋ ਜੇਲ੍ਹਾਂ ਦੇ ਅੰਦਰ ਬੰਦ ਹਨ, ਉਹ ਅੰਦਰੋਂ ਹੀ ਆਪਣੇ ਗੁਰਗਿਆਂ ਰਾਹੀਂ ਸਮੱਗਲਿੰਗ ਦਾ ਨੈੱਟਵਰਕ ਚਲਾ ਰਹੇ ਹਨ। ਆਏ ਦਿਨ ਜੇਲ੍ਹਾਂ ਦੇ ਅੰਦਰੋਂ ਮੋਬਾਈਲ ਅਤੇ ਨਸ਼ੀਲੇ ਪਦਾਰਥ ਮਿਲਣਾ ਇਸ ਦਾ ਵੱਡਾ ਸਬੂਤ ਹੈ, ਹਾਲਾਂਕਿ ਸਰਕਾਰ ਵੱਲੋਂ ਦਾਅਵਾ ਕੀਤਾ ਜਾ ਰਿਹਾ ਸੀ ਕਿ ਜੇਲ੍ਹਾਂ ਦੇ ਅੰਦਰ ਜੈਮਰ ਲਾਏ ਜਾ ਰਹੇ ਹਨ।

ਸਰਪੰਚ ਵੀ ਕਰ ਰਹੇ ਨੇ ਵੱਡੇ ਖੁਲਾਸੇ

ਸਰਹੱਦੀ ਪਿੰਡਾਂ ’ਚ ਕਿਸ ਤਰ੍ਹਾਂ ਡਰੋਨਾਂ ਦੀ ਮੂਵਮੈਂਟ ਹੋ ਰਹੀ ਹੈ ਅਤੇ ਕਿਵੇਂ ਨਸ਼ਾ ਆ ਰਿਹਾ ਹੈ, ਉਸ ਦਾ ਖੁਲਾਸਾ ਖ਼ੁਦ ਸਰਹੱਦੀ ਪਿੰਡ ਅਟਾਰੀ ਦੇ ਸਰਪੰਚ ਹਰਪ੍ਰੀਤ ਸਿੰਘ ਕਰ ਚੁੱਕੇ ਹਨ। ਸਰਹੱਦੀ ਪਿੰਡ ਮੋਦੇ ਦੇ ਸਰਪੰਚ ਕੁਲਦੀਪ ਸਿੰਘ ਦਾ ਵੀ ਇਹੀ ਕਹਿਣਾ ਹੈ ਕਿ ਸੈਂਕੜੇ ਲੋਕ ਨਸ਼ੇ ਦੀ ਬਲੀ ਚੜ੍ਹ ਚੁੱਕੇ ਹਨ ਪਰ ਸਰਕਾਰ ਹੈ ਕਿ ਖੋਖਲੇ ਦਾਅਵੇ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News