ਗੁਰਦਾਸਪੁਰ ਵਿਖੇ ਦੋ ਧਿਰਾਂ ਵਿਚਾਲੇ ਹੋਈ ਤਕਰਾਰ, ਚੱਲੇ ਇੱਟਾਂ-ਰੋੜੇ
Thursday, Dec 28, 2023 - 05:11 PM (IST)
ਗੁਰਦਾਸਪੁਰ (ਗੁਰਪ੍ਰੀਤ)- ਗੁਰਦਾਸਪੁਰ ਵਿਖੇ ਦੋ ਗੁਆਂਢੀ ਪਰਿਵਾਰਾਂ ਵਿਚ ਤਕਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਗੁਰਦਾਸਪੁਰ ਦੇ ਕਸਬਾ ਧਾਰੀਵਾਲ ਵਿਚ ਦੋ ਪ੍ਰਵਾਸੀ ਮਜ਼ਦੂਰ ਪਰਿਵਾਰਾਂ ਵਿਚ ਜੰਮ ਕੇ ਲੜਾਈ ਹੋਈ। ਜਾਣਕਾਰੀ ਦਿੰਦੇ ਹੋਣੇ ਮੁਨੀਸ਼ ਕੁਮਾਰ ਨੇ ਦੱਸਿਆ ਉਨ੍ਹਾਂ ਦੇ ਘਰ ਰੰਜੀਵ ਕਾਲੋਨੀ ਵਿਚ ਉਨ੍ਹਾਂ ਦੇ ਗੁਆਂਢੀ ਛੰਬੂ ਨਾਮ ਦਾ ਲੜਕਾ ਰਹਿੰਦਾ ਹੈ, ਜਿਸ ਨੂੰ ਕੁਝ ਮਹਿਨੇ ਪਹਿਲਾਂ ਇਸ ਕੋਲ ਨਾਜਾਇਜ਼ ਪਿਸਤੌਲ ਸੀ, ਜਿਸ ਦੀ ਸੂਚਨਾ ਉਨ੍ਹਾਂ ਪੁਲਸ ਨੂੰ ਦਿੱਤੀ ਸੀ ਅਤੇ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰਕੇ ਵੈਪਨ ਵੀ ਬਰਾਮਦ ਕੀਤਾ ਸੀ।
ਇਨ੍ਹਾਂ ਦੇ ਖ਼ਿਲਾਫ਼ ਮਾਮਲਾ ਵੀ ਦਰਜ ਕੀਤਾ ਗਿਆ ਸੀ।
ਅਸੀਂ ਆਪਣਾ ਫਰਜ਼ ਨਿਭਾਇਆ ਸੀ ਪਰ ਹੁਣ ਇਹ ਜ਼ਮਾਨਤੀ ਬਾਹਰ ਆਏ ਹਨ ਅਤੇ ਰੰਜਿਸ਼ ਕਰਦੇ ਹੋਏ ਇਸ ਨੇ ਅਤੇ ਇਸ ਦੇ ਪਰਿਵਾਰ ਨੇ ਸਾਡੇ ਘਰ ਵਿੱਚ ਰਾਤ ਸਮੇ ਇੱਟਾਂ-ਰੋੜੇ ਮਾਰਨੇ ਸ਼ੁਰੂ ਕਰ ਦਿੱਤੇ। ਮੁਨੀਸ਼ ਨੇ ਅੱਗੇ ਦੱਸਿਆ ਕਿ ਜਦੋਂ ਅਸੀ ਇਨ੍ਹਾਂ ਨੂੰ ਰੋਕਿਆ ਤਾਂ ਇਸ ਨੇ ਮੇਰੇ ਭਰਾ ਦੇ ਦਾਤਰ ਮਾਰ ਦਿੱਤਾ ਅਤੇ ਜ਼ਖ਼ਮੀ ਕਰ ਦਿਤਾ ਅਤੇ ਇਹ ਪੂਰੀ ਤਕਰਾਰ ਦੀ ਸੀ. ਸੀ. ਟੀ. ਵੀ. ਵੀਡੀਓ ਵੀ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ : ਧੁੰਦ ਦੇ ਨਾਲ ‘ਸੀਤ ਲਹਿਰ’ ਦਾ ਕਹਿਰ: 400 ਤੋਂ ਪਾਰ AQI ਹੋਇਆ ਦਮ-ਘੋਟੂ, ਜਾਣੋ ਅਗਲੇ ਦਿਨਾਂ ਦਾ ਹਾਲ
ਉਧਰ ਦੋਵਾਂ ਧਿਰਾਂ ਵੱਲੋਂ ਇਕ ਦੂਜੇ 'ਤੇ ਹਮਲੇ ਦੇ ਦੋਸ਼ ਲਗਾਏ ਗਏ ਹਨ। ਦੂਸਰੀ ਧਿਰ ਛੰਬੂ ਦੀ ਭੈਣ ਪਰਮਜੀਤ ਕੌਰ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਦੱਸਿਆ ਇਹ ਸਾਡੇ ਨਾਲ ਰੰਜਿਸ਼ ਰੱਖਦੇ ਹਨ ਅਤੇ ਪਹਿਲਾਂ ਵੀ ਮੈਰੇ ਭਰਾ ਨੂੰ ਨਾਜਾਇਜ਼ ਹਥਿਆਰ ਦੇ ਕੇਸ ਵਿਚ ਫਸਾਇਆ ਸੀ ਅਤੇ ਹੁਣ ਫਿਰ ਇਹ ਸਾਡੇ ਨਾਲ ਝਗੜਾ ਕਰਦੇ ਹਨ। ਜਦ ਇਸ ਸਬੰਧੀ ਥਾਣਾ ਧਾਰੀਵਾਲ ਐੱਸ. ਐੱਚ. ਓ. ਸਰਬਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਆਖਿਆ ਕਿ ਦੋਵੇਂ ਧਿਰਾਂ ਦੇ ਲੋਕਾਂ ਦੇ ਸੱਟ ਲੱਗੀ। ਮੈਡੀਕਲ ਰਿਪੋਰਟ ਆਉਣ 'ਤੇ ਬਣਦੀ ਕਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਅਹਿਮ ਖ਼ਬਰ: 'ਵੰਦੇ ਭਾਰਤ' 'ਚ ਪਹਿਲੇ ਦਿਨ ਅੰਮ੍ਰਿਤਸਰ ਤੋਂ ਦਿੱਲੀ ਤੱਕ ਦਾ ਹੋਵੇਗਾ ਮੁਫ਼ਤ ਸਫ਼ਰ, ਹੋਰ ਵੀ ਮਿਲੇਗੀ ਖ਼ਾਸ ਸਹੂਲਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।