80 ਫੁੱਟ ਉੱਚਾਈ ’ਤੋਂ ਬਲੈਕ ਕਾਈਟ ਪੰਛੀ ਰੈਸਕਿਊ

Monday, Aug 31, 2026 - 01:17 PM (IST)

80 ਫੁੱਟ ਉੱਚਾਈ ’ਤੋਂ ਬਲੈਕ ਕਾਈਟ ਪੰਛੀ ਰੈਸਕਿਊ

ਬਟਾਲਾ(ਬੇਰੀ,ਸਾਹਿਲ, ਯੋਗੀ, ਅਸ਼ਵਨੀ)- ਇਨਸਾਨਾਂ ਦੇ ਨਾਲ-ਨਾਲ ਸਿੰਥੈਟਿਕ ਡੋਰ ਬੇਜ਼ੁਬਾਨ ਪੰਛੀਆਂ ਦੀਆਂ ਜਾਨਾਂ ਜਾ ਰਹੀਆਂ ਹਨ। ਸੂਚਨਾ ਮਿਲੀ ਕਿ ਦੋ ਬਲੈਕ ਕਾਈਟ ਪੰਛੀ, ਬਿਜਲੀਘਰ ਦੇ ਸਾਹਮਣੇ ਉਚੇ ਸਫੈਦੇ ਦੇ ਰੁੱਖ ਉਪਰ ਚਾਈਨਾ ਡੋਰ ਵਿਚ ਜਕੜੇ ਮੌਤ ਨਾਲ ਜੰਗ ਲੜ ਰਹੇ ਹਨ, ਜਿਸ ’ਤੇ ਤੁਰੰਤ ਸਿਵਲ ਡਿਫੈਂਸ, ਫਾਇਰ ਐਂਡ ਐਮਰਜੈਂਸੀ ਸੇਵਾਵਾਂ ਬਟਾਲਾ, ਜੀਵ ਰੱਖਿਆਂ ਵਿਭਾਗ ਦੀਆਂ ਟੀਮਾਂ ਰੈਸਕਿਊ ਕਰਨ ਪਹੁੰਚੀਆਂ।

ਇਹ ਵੀ ਪੜ੍ਹੋ- ਪੰਜਾਬ 'ਚ ਨਵੀਂ ਬਿਮਾਰੀ ਨੇ ਦਿੱਤੀ ਦਸਤਕ, ਇਹ ਲੱਛਣ ਦਿਸਣ 'ਤੇ ਨਾ ਕਰੋ ਨਜ਼ਰਅੰਦਾਜ਼

ਇਸ ਮੌਕੇ ਬਿਜਲੀ ਬੋਰਡ ਅਤੇ ਵਿਸ਼ੇਸ਼ ਤੌਰ ’ਤੇ ਭੁਪਿੰਦਰ ਸਿੰਘ ਬਾਜਵਾ ਮੇਅਰ ਨਗਰ ਨਿਗਮ (ਸਕਾਈ ਲਿਫਟ ਲਈ) ਵਲੋਂ ਪੂਰਾ ਸਹਿਯੋਗ ਕੀਤਾ ਗਿਆ। ਪਹਿਲਾਂ ਹੀ ਇਕ ਪੰਛੀ ਨੀਵਾਂ ਹੋਣ ਕਰਕੇ ਸੂਰਜ ਨਾਮੀ ਵਿਅਕਤੀ ਨੇ ਰੈਸਕਿਊ ਕਰ ਦਿੱਤਾ ਸੀ। ਜਦਕਿ ਦੂਸਰੇ ਪੰਛੀ ਨੂੰ ਰੈਸਕਿਊ ਕਰਨ ਲਈ ਤਕਰੀਬਨ 80 ਫੁੱਟ ਦੀ ਉਚਾਈ ’ਤੇ ਹੇਠਾਂ ਹਾਈ ਵੋਲਟਜ ਹੋਣ ਕਰਕੇ ਬਹੁਤ ਮਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਬੀਤੀ ਸਵੇਰ ਸ਼ਨੀਵਾਰ ਤੋਂ ਸ਼ਾਮ ਤੱਕ ਚਲੇ ਇਸ ਰੈਸਕਿਊ ਅਪ੍ਰੇਸ਼ਨ ਵਿਚ ਕਾਮਯਬੀ ਨਹੀਂ ਮਿਲੀ, ਜਿਸਦੇ ਚਲਦਿਆਂ ਰਾਤ ਹਨੇਰਾ ਹੋਣ ਕਰਕੇ ਇਸ ਨੂੰ ਰੋਕ ਦਿੱਤਾ ਗਿਆ। ਫਿਰ ਬੀਤੀ ਸਵੇਰੇ 6 ਵਜੇ ਸ਼ੁਰੂ ਦੁਬਾਰਾ ਸਕਾਈ ਲਿਫਟ ਰਾਹੀਂ ਪੰਛੀ ਰੈਸਕਿਊ ਕਰਨ ਵਿਚ ਕਾਮਯਬੀ ਮਿਲੀ। ਉਪਰੰਤ ਪਸ਼ੂ ਪਾਲਣ ਡਾਕਟਰ ਦੇ ਹਵਾਲੇ ਕਰ ਦਿੱਤਾ ਗਿਆ। ਛੇਤੀ ਹੀ ਇਹ ਬਲੈਕ ਕਾਈਟ ਪੰਛੀ ਖੁੱਲੇ ਅਸਮਾਨ ਵਿਚ ਉਡਾਰੀਆਂ ਲਗਾਵੇਗਾ।

ਇਹ ਵੀ ਪੜ੍ਹੋ- ਪੰਜਾਬ: ਰੱਖੜੀ 'ਤੇ ਚਮਕੀ ਪੁਲਸ ਮੁਲਾਜ਼ਮ ਦੀ ਕਿਸਮਤ, ਲਾਟਰੀ 'ਚ ਜਿੱਤੇ 7,00,00,000

ਪੰਛੀ ਰੈਸਕਿਊ ਕਰਨ ਵਿਚ ਫਾਇਰ ਅਫ਼ਸਰ ਰਕੇਸ਼ ਸ਼ਰਮਾਂ ਤੇ ਟੀਮ, ਗੁਰਪ੍ਰੀਤ ਸਿੰਘ ਇੰਚਾਰਜ ਬੀਟ ਬਟਾਲਾ ਵਲਡਲਾਈਫ ਰੇਂਜ ਗੁਰਦਾਸਪੁਰ, ਪੋਸਟ ਵਾਰਡਨ ਹਰਬਖਸ਼ ਸਿੰਘ, ਰੂਬੀ, ਗਗਨਦੀਪ ਸਿੰਘ, ਵੈਟਰਨਰੀ ਡਾ. ਰਮਨਪ੍ਰੀਤ ਸਿੰਘ, ਸਰਬਜੀਤ ਸਿੰਘ, ਪਰਮਜੀਤ ਸਿੰਘ ਬਮਰਾਹ, ਗੁਰਭੇਜ ਸਿੰਘ, ਗੁਰਪ੍ਰੀਤ ਸਿੰਘ, ਜਗਪ੍ਰੀਤ ਸਿੰਘ, ਸੁਖਮਨਪ੍ਰੀਤ, ਜਸ਼ਨਪ੍ਰੀਤ, ਸੂਰਜ, ਸਨੀ, ਪਲਵਿੰਦਰ ਸਿੰਘ ਲੰਬੜਦਾਰ ਸਮੇਤ ਹੋਰਨਾਂ ਨੇ ਵੀ ਹਿੱਸਾ ਲਿਆ, ਜਿਹਨਾਂ ਦੀ ਮਿਹਨਤ ਸਦਕਾ ਬੇਜ਼ੁਬਾਨ ਦੀ ਜਾਨ ਬੱਚੀ।

ਇਹ ਵੀ ਪੜ੍ਹੋ- ਪੰਜਾਬ: ਮਾਮੇ ਦੇ ਟਰੈਕਟਰ ਹੇਠ ਆਉਣ ਕਾਰਨ ਭਾਣਜੇ ਦੀ ਦਰਦਨਾਕ ਮੌਤ, ਨਾਨਕੇ ਆਇਆ ਸੀ ਜਵਾਕ (video)

ਰੈਸਕਿਊ ਟੀਮ ਵਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਲੋਹੜੀ ਮੌਕੇ ਪਤੰਗਬਾਜ਼ੀ ਵਿਚ ਚਾਇਨਾ ਡੋਰ ਵਰਤੋਂ ਨਾ ਕੀਤੀ ਜਾਵੇ, ਇਸ ਦਾ ਮਾਰੂ ਅਸਰ ਅੱਜ ਵੀ ਪੈ ਰਿਹਾ ਹੈ, ਜੋ ਕਿ ਬੇਜ਼ੁਬਾਨ ਪੰਛੀਆਂ ਦੀ ਜਾਨ ਦਾ ਦੁਸ਼ਮਣ ਬਣ ਰਹੀ ਹੈ। ਸਕੂਲ, ਕਾਲਜ ਤੇ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਇਸ ਸੰਥੈਟਿਕ ਡੋਰ ਨੂੰ ਨਾ ਵਰਤਣ ਲਈ ਪ੍ਰੇਰਿਤ ਕਰਨ।

ਇਹ ਵੀ ਪੜ੍ਹੋ- ਪੰਜਾਬ 'ਚ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਆੜ੍ਹਤੀ ਵੈੱਲਫੇਅਰ ਐਸੋਸੀਏਸ਼ਨ ਦਾ ਫ਼ੈਸਲਾ, ਨਵੇਂ ਫਰਮਾਨ ਕੀਤੇ ਜਾਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Shivani Bassan

Content Editor

Related News