ਭਾਜਪਾ ਦੇ ਸੰਭਾਵੀ ਉਮੀਦਵਾਰ ਦੇ ਹੋਰਡਿੰਗਜ ’ਤੇ ਮਲੀ ਕਾਲਖ

10/24/2021 3:14:33 PM

ਅੰਮ੍ਰਿਤਸਰ (ਛੀਨਾ): ਵਿਧਾਨ ਸਭਾ ਹਲਕਾ ਦੱਖਣੀ ਤੋਂ ਭਾਜਪਾ ਦੇ ਸੰਭਾਵੀ ਉਮੀਦਵਾਰ ਕੰਵਰਬੀਰ ਸਿੰਘ ਮੰਜਿਲ ਦੇ ਹੋਰਡਿੰਗਜ ’ਤੇ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਕਾਲਖ ਮਲ ਦਿੱਤੀ ਗਈ ਹੈ। ਇਹ ਹੋਰਡਿੰਗਜ਼ ਕੋਟ ਮਿੱਤ ਸਿੰਘ ਨਹਿਰ ਦੇ ਪੁੱਲ ਸਮੇਤ ਹਲਕੇ ’ਚ ਵੱਖ-ਵੱਖ ਜਗ੍ਹਾ ’ਤੇ ਲਗਾਏ ਗਏ ਹਨ ਜਿਨ੍ਹਾਂ ’ਤੇ ਕੰਵਰਬੀਰ ਸਿੰਘ ਮੰਜਿਲ ਦੀ ਫੋਟੋ, ਨਾਮ, ਭਾਜਪਾ ਦੇ ਲਿਖੇ ਅਹੁਦੇ ਅਤੇ ਭਾਜਪਾ ਦੇ ਚੋਣ ਨਿਸ਼ਾਨ ਗੁਲਾਬ ਦੇ ਫੁੱਲ ’ਤੇ ਕਾਲਖ ਮਲੀ ਗਈ ਹੈ।

ਇਸ ਸਬੰਧ ’ਚ ਹਲਕਾ ਦੱਖਣੀ ਤੋਂ ਭਾਜਪਾ ਦੇ ਸੰਭਾਵੀ ਉਮੀਦਵਾਰ ਕੰਵਰਬੀਰ ਸਿੰਘ ਮੰਜਿਲ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮੇਰੇ ਵਲੋਂ ਹਲਕਾ ਦੱਖਣੀ ’ਚ ਲਗਾਏ ਗਏ ਹੋਰਡਿੰਗਜ ’ਤੇ ਬੰਦੀ ਛੋੜ ਦਿਵਸ, ਦਿਵਾਲੀ ਅਤੇ ਵਿਸ਼ਵਕਰਮਾ ਦੀ ਦਿਵਸ ਦੀ ਸ਼ਹਿਰ ਵਾਸੀਆਂ ਨੂੰ ਵਧਾਈ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਹੋਰਡਿੰਗਜ ’ਤੇ ਕਾਲਖ ਮਲਣ ਦੀ ਹੋਛੀ ਹਰਕਤ ਨਕਲੀ ਕਿਸਾਨ ਹੀ ਕਰ ਸਕਦੇ ਹਨ, ਕਿਉਂਕਿ ਸਾਡੇ ਦੇਸ਼ ਦੇ ਅਸਲੀ ਕਿਸਾਨ ਏਨੀ ਛੋਟੀ ਮਾਨਸਿਕਤਾ ਵਾਲੇ ਨਹੀਂ ਹਨ। 

Shyna

This news is Content Editor Shyna