ਬੀ.ਜੇ.ਪੀ. ਨੇ ਜੋ ਬੀਜਿਆ, ਉਹ ਬੰਗਾਲ ਦੀਆਂ ਚੋਣਾਂ ‘ਚ ਵੱਢਿਆ : ਭਾਈ ਨਿਰਵੈਰ ਸਿੰਘ

05/09/2021 3:02:02 PM

ਅੰਮ੍ਰਿਤਸਰ (ਅਨਜਾਣ) - ਬੀ.ਜੇ.ਪੀ. ਨੇ ਜੋ ਬੀਜਿਆ, ਉਹ ਬੰਗਾਲ ਦੀਆਂ ਚੋਣਾਂ ‘ਚ ਵੱਢਿਆ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਹਲਕਾ ਉੱਤਰੀ ਵਾਰਡ ਨੰਬਰ 4 ਤੋਂ ਜੁਝਾਰੂ ਆਗੂ ਤੇ ਕੀਰਤਨੀਏ ਭਾਈ ਨਿਰਵੈਰ ਸਿੰਘ ਨੇ ਕੀਤਾ। ਉਨ੍ਹਾਂ ਕਿਹਾ ਕਿ ਅੱਤ ਤੇ ਖੁਦਾ ਦਾ ਵੈਰ ਹੁੰਦਾ ਹੈ। ਭਾਜਪਾ ਨੇ ਜਿੱਥੇ ਭਾਰਤ ਦੇ ਕਿਸਾਨਾਂ ਖ਼ਿਲਾਫ਼ ਖੇਤੀ ਕਾਨੂੰਨ ਲਾਗੂ ਕਰਕੇ ਧੱਕਾ ਕੀਤਾ, ਓਥੇ ਘੱਟ ਗਿਣਤੀਆਂ ‘ਤੇ ਅੱਤਿਆਚਾਰ ਕਰਕੇ ਫਿਰਕਾਪ੍ਰਸਤੀ ਵਾਲਾ ਸਲੂਕ ਵੀ ਕੀਤਾ, ਜਿਸ ਕਾਰਣ ਬੰਗਾਲ ਦੀਆਂ ਚੋਣਾਂ ‘ਚ ਉਨ੍ਹਾਂ ਨੂੰ ਭਾਰੀ ਸ਼ਿੱਸਕਤ ਦਾ ਸਾਹਮਣਾ ਕਰਨਾ ਪਿਆ। 

ਪੜ੍ਹੋ ਇਹ ਵੀ ਖ਼ਬਰ - ਦੁਖ਼ਦ ਖ਼ਬਰ: 5 ਭੈਣਾਂ ਦੇ ਇਕਲੌਤੇ ਭਰਾ ਦੀ ਸਤਲੁਜ ’ਚ ਡੁੱਬਣ ਕਾਰਨ ਹੋਈ ‘ਮੌਤ’, ਘਰ ’ਚ ਪਿਆ ਚੀਕ ਚਿਹਾੜਾ

ਇਕ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਬੀ.ਜੇ.ਪੀ. ਦੀ ਕਰਾਰੀ ਹਾਰ ਖੇਤਰੀ ਪਾਰਟੀਆਂ ਲਈ ਜਿੱਥੇ ਇਕ ਸਬਕ ਹੈ, ਓਥੇ ਉਨ੍ਹਾਂ ਨੂੰ 2022 ਦੀਆਂ ਚੋਣਾਂ ‘ਚ ਅੱਗੇ ਆਉਣ ਲਈ ਸੁਨਹਿਰੀ ਮੌਕਾ ਹੈ। ਤਿੰਨ ਵਾਰੀ ਤਾਂ ਭਾਜਪਾ ਨੂੰ ਦਿੱਲੀ ‘ਚ ਕੇਜਰੀਵਾਲ ਸਰਕਾਰ ਕੋਲੋਂ ਮੂੰਹ ਦੀ ਖਾਣੀ ਪਈ। ਬਾਕੀ ਰਹੀ ਪੰਜਾਬ ਦੀ ਗੱਲ ਇਹ ਪਹਿਲਾਂ ਹੀ ਨਗਰ-ਨਿਗਮ ਦੀਆਂ ਜਿਮਨੀ ਚੋਣਾਂ ‘ਚ ਤੁਸੀਂ ਪ੍ਰਤੱਖ ਦੇਖ ਚੁੱਕੇ ਹੋ। ਬੀ.ਜੇ.ਪੀ. ਵੱਲੋਂ ਕੀਤੇ ਪਾਪਾਂ ਦਾ ਘੜਾ ਭਰ ਚੁੱਕਾ ਹੈ ਤੇ ਉਹ ਹਾਲੇ ਤਾਂ ਰਿਸ ਰਿਹਾ ਹੈ ਪਰ 2022 ਦੀਆਂ ਚੋਣਾਂ ‘ਚ ਪੂਰੀ ਤਰ੍ਹਾਂ ਫਟ ਜਾਵੇਗਾ ਤੇ ਭਾਜਪਾ ਹੁਣ ਇਹ ਭੁੱਲ ਜਾਵੇ ਕਿ ਪੰਜਾਬ ‘ਚ ਮੁੜ ਪੈਰ ਜਮਾ ਸਕੇਗੀ।

ਪੜ੍ਹੋ ਇਹ ਵੀ ਖਬਰ ਵਿਆਹ ਕਰਵਾ ਕੇ ਕੈਨੇਡਾ ਗਏ ਨੌਜਵਾਨ ਦੀ ਹਾਦਸੇ ’ਚ ਮੌਤ, ਗਰਭਵਤੀ ਪਤਨੀ ਦਾ ਰੋ-ਰੋ ਹੋਇਆ ਬੁਰਾ ਹਾਲ
 

rajwinder kaur

This news is Content Editor rajwinder kaur