ਬਟਾਲਾ ਪੁਲਸ ਦਾ ਵੱਡਾ ਉਪਰਾਲਾ: 300 ਮੋਬਾਇਲ ਫੋਨ ਰਿਕਵਰ ਕਰ ਕੇ ਅਸਲ ਮਾਲਕਾਂ ਦੇ ਕੀਤੇ ਹਵਾਲੇ

Sunday, Aug 23, 2026 - 04:16 PM (IST)

ਬਟਾਲਾ ਪੁਲਸ ਦਾ ਵੱਡਾ ਉਪਰਾਲਾ: 300 ਮੋਬਾਇਲ ਫੋਨ ਰਿਕਵਰ ਕਰ ਕੇ ਅਸਲ ਮਾਲਕਾਂ ਦੇ ਕੀਤੇ ਹਵਾਲੇ

ਬਟਾਲਾ (ਬੇਰੀ, ਮਠਾਰੂ)- ਡਾ. ਮਹਿਤਾਬ ਸਿੰਘ, ਐੱਸ.ਐੱਸ.ਪੀ. ਬਟਾਲਾ ਵੱਲੋਂ ਪਬਲਿਕ ਦੇ ਗੁੰਮ ਹੋਏ ਮੋਬਾਇਲਾਂ ਨੂੰ ਟਰੇਸ ਕਰਨ ਦਾ ਇਕ ਹੋਰ ਵਿਸ਼ੇਸ਼ ਉਪਰਾਲਾ ਕਰਦੇ ਹੋਏ ਇਕ ਵਿਸ਼ੇਸ ਮੁਹਿੰਮ ਜਿਸਦਾ ਨਾਂ ‘ਬਟਾਲਾ ਪੁਲਸ ਦਾ ਹੋਕਾ ਤੁਹਾਡਾ ਗੁੰਮ ਮੋਬਾਇਲ ਫੋਨ ਮਿਲਣ ਦਾ ਮੌਕਾ’ ਤਹਿਤ 300 ਮੋਬਾਇਲ ਫੋਨ, ਜਿਸ ਦੀ ਕੀਮਤ ਕਰੀਬ 52 ਲੱਖ ਰੁਪਏ ਬਣਦੀ ਹੈ, ਰਿਕਵਰ ਕਰਕੇ ਅਸਲ ਮਾਲਕਾਂ ਦੇ ਹਵਾਲੇ ਕੀਤੇ ਗਏ ਹਨ। ਅੱਜ ਡਾ. ਮਹਿਤਾਬ ਸਿੰਘ, ਐੱਸ.ਐੱਸ.ਪੀ. ਬਟਾਲਾ ਵੱਲੋਂ ਸ਼ਿਵ ਕੁਮਾਰ ਬਟਾਲਵੀ ਕਲਾ ਅਤੇ ਸੱਭਿਆਚਾਰਕ ਕੇਂਦਰ ਬਟਾਲਾ ਵਿਚ ਕਰਵਾਏ 8ਵੇਂ ਸੈਮੀਨਾਰ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਬਟਾਲਾ ਪੁਲਸ ਵੱਲੋਂ ਦਿਨ ਰਾਤ ਅਣਥੱਕ ਮਿਹਨਤ ਨਾਲ ਕੰਮ ਕਰਦੇ ਹੋਏ ਇਨ੍ਹਾਂ ਗੁੰਮ ਹੋਏ ਮੋਬਾਇਲਾਂ ਨੂੰ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਵਿਚੋਂ ਟਰੇਸ ਕਰਕੇ ਰਿਕਵਰ ਕੀਤਾ ਗਿਆ ਹੈ। ਗੁੰਮ ਹੋਏ ਮੋਬਾਇਲ ਸਬੰਧੀ ਜੋ ਕੰਪਲੇਂਟ ਪੁਲਸ ਸਾਂਝ ਕੇਂਦਰਾਂ ਅਤੇ ਥਾਣਾ ਸਾਇਬਰ ਕ੍ਰਾਇਮ ਬਟਾਲਾ ਵਿਚ ਪ੍ਰਾਪਤ ਹੁੰਦੀ ਹੈ ਉਸ ਕੰਪਲੇਂਟ ਉਪਰ ਤੁਰੰਤ ਕਾਰਵਾਈ ਕਰਕੇ ਗੁੰਮ ਹੋਏ ਮੋਬਾਇਲਾਂ ਨੂੰ ਟਰੇਸ ਕਰਕੇ ਰਿਕਵਰ ਕੀਤਾ ਜਾ ਰਿਹਾ ਹੈ। ਉਨ੍ਹਾ ਦੱਸਿਆ ਕਿ ਹੁਣ ਤੱਕ ਬਟਾਲਾ ਪੁਲਸ ਵਲੋਂ 1900 ਮੋਬਾਇਲ ਫੋਨ, ਜਿਨਾਂ ਦੀ ਕੀਮਤ ਕਰੀਬ 3 ਕਰੋੜ 50 ਲੱਖ ਰੁਪਏ ਬਣਦੀ ਹੈ, ਰਿਕਵਰ ਕੀਤੇ ਜਾ ਚੁੱਕੇ ਹਨ।

ਇਹ ਵੀ ਪੜ੍ਹੋ-ਲੈਬ 'ਚ ਲਾਸ਼ਾਂ ਸੰਭਾਲਣ ਵਾਲਾ ਕੈਮੀਕਲ ਹੁਣ ਤੁਹਾਡੀ ਥਾਲੀ 'ਚ ! ਸਾਹਮਣੇ ਆਈ ਚਿੰਤਾਜਨਕ ਰਿਪੋਰਟ

ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਦ ਵੀ ਉਨ੍ਹਾਂ ਦਾ ਮੋਬਾਇਲ ਗੁੰਮ ਹੁੰਦਾ ਹੈ ਤਾਂ ਉਸਦੀ ਤੁਰੰਤ ਕੰਪਲੇਂਟ ਆਪਣੇ ਨਜ਼ਦੀਕੀ ਪੁਲਸ ਸਾਂਝ ਕੇਂਦਰ ਜਾਂ ਥਾਣਾ ਸਾਇਬਰ ਕ੍ਰਾਇਮ ਬਟਾਲਾ ਵਿਚ ਦਿੱਤੀ ਜਾਵੇ, ਬਟਾਲਾ ਪੁਲਸ ਗੁੰਮ ਹੋਏ ਮੋਬਾਇਲਾਂ ਨੂੰ ਜਲਦ ਤੋਂ ਜਲਦ ਟਰੇਸ ਕਰ ਕੇ ਉਨ੍ਹਾਂ ਦੇ ਅਸਲ ਮਾਲਕਾਂ ਦੇ ਹਵਾਲੇ ਕਰਨ ਲਈ ਪੂਰੀ ਤਰਾਂ ਨਾਲ ਵਚਨਬੱਧ ਹੈ। ਇਸ ਮੌਕੇ ਪਬਲਿਕ ਵੱਲੋਂ ਆਪਣਾ ਗੁੰਮ ਹੋਇਆ ਮੋਬਾਇਲ ਵਾਪਸ ਪ੍ਰਾਪਤ ਕਰਨ ਦੀ ਖੁਸ਼ੀ ਵਿਚ ਬਟਾਲਾ ਪੁਲਸ ਦੇ ਇਸ ਵਿਸ਼ੇਸ਼ ਉਪਰਾਲੇ ਲਈ ਭਰਪੂਰ ਸ਼ਲਾਘਾ ਕੀਤੀ ਗਈ ਅਤੇ ਬਟਾਲਾ ਪੁਲਸ ਦੇ ਇਸ ਕੰਮ ਲਈ ਤਹਿ ਦਿਲੋਂ ਧੰਨਵਾਦ ਕੀਤਾ ਗਿਆ।

ਅੰਮ੍ਰਿਤਸਰ 'ਚ ਬਲਿੰਕਿਟ ਦੇ ਦੋ ਕਰਮਚਾਰੀਆਂ 'ਚ ਖੂਨੀ ਝੜਪ, ਇਕ ਨੌਜਵਾਨ ਐਮਰਜੈਂਸੀ 'ਚ ਦਾਖਲ

ਇਸ ਮੌਕੇ ਡੀ.ਐੱਸ.ਪੀ ਤਜਿੰਦਰਪਾਲ ਸਿੰਘ ਗੋਰਾਇਆ, ਡੀ.ਐੱਸ.ਪੀ ਕਸਤੂਰੀ ਲਾਲ, ਇੰਸ. ਨਵਨੀਤ ਕੌਰ, ਐੱਸ.ਐੱਚ.ਓ ਸਿਟੀ ਗੁਰਇਕਬਾਲ ਸਿੰਘ, ਐੱਸ.ਐੱਚ.ਓ ਸੇਖਵਾਂ ਅਮਰ ਸਿੰਘ, ਐੱਸ.ਐੱਚ.ਓ ਸਿਵਲ ਲਾਈਨ ਗੁਰਮੀਤ ਸਿੰਘ, ਐੱਸ.ਐੱਚ.ਓ ਟ੍ਰੈਫਿਕ ਹਰਜੀਤ ਸਿੰਘ, ਐੱਸ.ਐੱਚ.ਓ ਸਾਈਬਰ ਕ੍ਰਾਈਮ ਨਵਨੀਤ ਕੌਰ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ ਪੰਜਾਬ 'ਚ ਵੱਡੇ ਨੈੱਟਵਰਕ ਦਾ ਪਰਦਾਫਾਸ਼ : 10 ਪਿਸਤੌਲਾਂ ਸਮੇਤ 2 ਮੁਲਜ਼ਮ ਗ੍ਰਿਫਤਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Shivani Bassan

Content Editor

Related News