ਹਾਈ-ਟੈੱਕ ਹੋਈ ਅੰਮ੍ਰਿਤਸਰ ਬੱਸ ਸਟੈਂਡ ਦੀ ਸਫ਼ਾਈ ਵਿਵਸਥਾ, ਹੁਣ ਮਸ਼ੀਨਾਂ ਸੰਭਾਲਣਗੀਆਂ ਕਮਾਨ
Tuesday, Nov 17, 2026 - 02:01 PM (IST)
ਅੰਮ੍ਰਿਤਸਰ (ਸੁਮਿਤ)–21ਵੀਂ ਸਦੀ ’ਚ ਜਿੱਥੇ ਹਰ ਚੀਜ਼ ਹਾਈ-ਟੈੱਕ ਹੁੰਦੀ ਜਾ ਰਹੀ ਹੈ, ਉੱਥੇ ਹੀ ਹੁਣ ਬੱਸ ਸਟੈਂਡ ਦੀ ਸਫ਼ਾਈ ਵਿਵਸਥਾ ਵੀ ਹਾਈ-ਟੈੱਕ ਮਸ਼ੀਨਾਂ ਦੇ ਹੱਥਾਂ ’ਚ ਆਉਂਦੀ ਵਿਖਾਈ ਦੇ ਰਹੀ ਹੈ। ਅੰਮ੍ਰਿਤਸਰ ਸਥਿਤ ਸਥਾਨਕ ਬੱਸ ਸਟੈਂਡ ’ਤੇ ਹੁਣ ਮਸ਼ੀਨਾਂ ਸਫ਼ਾਈ ਵਿਵਸਥਾ ਦੀ ਕਮਾਨ ਸੰਭਾਲਣ ਜਾ ਰਹੀਆਂ ਹਨ। ਇਨ੍ਹਾਂ ਮਸ਼ੀਨਾਂ ਦੀ ਮਦਦ ਨਾਲ ਨਾ ਸਿਰਫ ਸਫ਼ਾਈ ਵਿਵਸਥਾ ਹੋਰ ਬਿਹਤਰ ਤਰੀਕੇ ਨਾਲ ਹੋ ਸਕੇਗੀ, ਸਗੋਂ ਸਫ਼ਾਈ ਦੇ ਕੰਮ ’ਚ ਵੀ ਤੇਜ਼ੀ ਆਵੇਗੀ। ਅੰਤਰਰਾਜੀ ਸ਼ਹੀਦ ਮਦਨ ਲਾਲ ਢੀਂਗਰਾ ਬੱਸ ਸਟੈਂਡ ਦੀ ਸਫ਼ਾਈ ਵਿਵਸਥਾ ਹੁਣ ਹੋਰ ਹਾਈ-ਟੈੱਕ ਹੁੰਦੀ ਵਿਖਾਈ ਦੇ ਰਹੀ ਹੈ।
ਇਹ ਵੀ ਪੜ੍ਹੋ-ਸ਼੍ਰੀ ਗੰਗਾਨਗਰ ਰੇਲਵੇ ਟ੍ਰੈਕ ’ਤੇ ਬਲਾਸਟ ਦੇ ਮਾਮਲੇ 'ਚ ਵੱਡਾ ਖੁਲਾਸਾ, ਮਹਿਕਦੀਪ ਕੌਰ ਦੇ ਸਹੁਰਿਆਂ ਨੇ...
ਲੱਗਭਗ ਇਕ ਲੱਖ ਯਾਤਰੀਆਂ ਦੀ ਆਵਾਜਾਈ ਅਤੇ ਵੀਕੈਂਡ ’ਤੇ ਵਧਦੀ ਭੀੜ ਨੂੰ ਧਿਆਨ ’ਚ ਰੱਖਦੇ ਹੋਏ ਹੁਣ ਸਫ਼ਾਈ ਦਾ ਠੇਕਾ ਲੈਣ ਵਾਲੀ ਕੰਪਨੀ ਜੇ. ਸੀ. ਸੀ. ਇੰਜੀਨੀਅਰਜ਼ ਪ੍ਰਾਈਵੇਟ ਲਿਮਟਿਡ ਨੇ ਕੰਪਲੈਕਸ ’ਚ ਸਫ਼ਾਈ ਲਈ ਨਵੀਆਂ ਮਸ਼ੀਨਾਂ ਉਤਾਰ ਦਿੱਤੀਆਂ ਹਨ। ਇਨ੍ਹਾਂ ਮਸ਼ੀਨਾਂ ਦੀ ਮਦਦ ਨਾਲ ਜਿੱਥੇ ਕੰਮ ਤੇਜ਼ੀ ਨਾਲ ਹੋਵੇਗਾ, ਉੱਥੇ ਹੀ ਹੋਰ ਬਿਹਤਰ ਤਰੀਕੇ ਨਾਲ ਸਾਫ਼-ਸਫ਼ਾਈ ਵਿਵਸਥਾ ਹੋ ਸਕੇਗੀ ਅਤੇ ਯਾਤਰੀਆਂ ਨੂੰ ਬੱਸ ਸਟੈਂਡ ਇਕਦਮ ਸਾਫ਼-ਸੁਥਰਾ ਮਿਲੇਗਾ।
ਇਹ ਵੀ ਪੜ੍ਹੋ-ਪੰਜਾਬ: ਕੇਂਦਰੀ ਜੇਲ੍ਹ ਦੀ ਸੁਰੱਖਿਆ ’ਚ ਤਾਇਨਾਤ ASI ਅਫ਼ੀਮ ਸਮੇਤ ਗ੍ਰਿਫ਼ਤਾਰ
ਪੂਰੀ ਜਾਣਕਾਰੀ ਦਿੰਦਿਆਂ ਜੇ. ਸੀ. ਸੀ. ਇੰਜੀਨੀਅਰਜ਼ ਪ੍ਰਾਈਵੇਟ ਲਿਮਟਿਡ ਦੇ ਠੇਕੇਦਾਰ ਅਮਿਤ ਕਪੂਰ ਨੇ 'ਪੰਜਾਬ ਕੇਸਰੀ' ਦੀ ਟੀਮ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਨ੍ਹਾਂ ਮਸ਼ੀਨਾਂ ਨਾਲ ਬੱਸ ਸਟੈਂਡ ਦੇ ਕਾਊਂਟਰਾਂ, ਦੁਕਾਨਾਂ ਦੇ ਆਲੇ-ਦੁਆਲੇ ਅਤੇ ਉਨ੍ਹਾਂ ਤੰਗ ਥਾਵਾਂ ਦੀ ਸਫ਼ਾਈ ਕੀਤੀ ਜਾਵੇਗੀ, ਜਿੱਥੇ ਯਾਤਰੀਆਂ ਦੀ ਜ਼ਿਆਦਾ ਆਵਾਜਾਈ ਹੁੰਦੀ ਹੈ।
ਇਹ ਵੀ ਪੜ੍ਹੋ- ਬਟਾਲਾ 'ਚ ਬੁੱਧਵਾਰ ਨੂੰ ਛੁੱਟੀ ਦਾ ਐਲਾਨ
ਕੀ ਹੈ ਮਸ਼ੀਨਾਂ ਦੀ ਖ਼ਾਸੀਅਤ : ਅਮਿਤ ਕਪੂਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 12 ਤੋਂ 15 ਲੱਖ ਰੁਪਏ ਦੇ ਵਿਚਕਾਰ ਆਉਣ ਵਾਲੀਆਂ ਇਨ੍ਹਾਂ ਮਸ਼ੀਨਾਂ ਦੀ ਖ਼ਾਸੀਅਤ ਇਹ ਹੈ ਕਿ ਇਹ ਇਕ ਵੱਡੇ ਵੈਕਿਊਮ ਕਲੀਨਰ ਦੀ ਤਰ੍ਹਾਂ ਕੰਮ ਕਰ ਕੇ ਇਕ ਵੱਡੇ ਕੰਟੇਨਰ ’ਚ ਕੂੜੇ ਨੂੰ ਜਮ੍ਹਾਂ ਕਰ ਲੈਂਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਦਾ ਵੱਡਾ ਸਕਸ਼ਨ ਪੰਪ ਬੜੀ ਆਸਾਨੀ ਨਾਲ ਮਿੱਟੀ-ਧੂੜ ਆਦਿ ਦੇ ਕਣਾਂ ਨੂੰ ਆਪਣੇ ਅੰਦਰ ਖਿੱਚ ਕੇ ਡਸਟਬਿਨ ’ਚ ਇਕੱਠਾ ਕਰ ਲੈਂਦਾ ਹੈ, ਜਿਸ ਨੂੰ ਆਸਾਨੀ ਨਾਲ ਖ਼ਾਲੀ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ-ਪੰਜਾਬ ਪੁਲਸ ਦੇ ਮੁਲਾਜ਼ਮ ਨੂੰ ਪਹਿਲਾਂ ਦਿੱਤੀ ਲਿਫ਼ਟ, ਫ਼ਿਰ ਮਾਰ'ਤੀ ਗੋਲ਼ੀ ! CCTV ਫੁਟੇਜ ਨੇ ਖੋਲ੍ਹੇ ਵੱਡੇ ਰਾਜ਼
ਕਦੋਂ ਕਰਦੀ ਹੈ ਮਸ਼ੀਨ ਸਫ਼ਾਈ : ਅਮਿਤ ਕਪੂਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਮਸ਼ੀਨਾਂ ਨੂੰ ਅਜੇ ਹਫ਼ਤੇ ’ਚ ਤਿੰਨ ਦਿਨਾਂ ਲਈ ਬੱਸ ਸਟੈਂਡ ’ਤੇ ਸਫ਼ਾਈ ਵਿਵਸਥਾ ਦੀ ਕਮਾਨ ਸੰਭਾਲਣ ਲਈ ਲਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸੋਮਵਾਰ, ਬੁੱਧਵਾਰ ਅਤੇ ਐਤਵਾਰ ਨੂੰ ਮੁੱਖ ਰੂਪ ’ਚ ਇਹ ਮਸ਼ੀਨਾਂ ਬੱਸ ਸਟੈਂਡ ਦੇ ਪਲੇਟਫਾਰਮ ਦੀ ਸਫ਼ਾਈ ਕਰਦੀਆਂ ਹਨ।
ਕਿੰਨੇ ਆਦਮੀਆਂ ਦਾ ਕੰਮ ਕਰਦੀ ਹੈ ਇਕ ਮਸ਼ੀਨ : ਅਮਿਤ ਕਪੂਰ ਨੇ ਦੱਸਿਆ ਕਿ ਇਹ ਮਸ਼ੀਨ ਕਾਫ਼ੀ ਕਾਬਲ ਹੈ ਅਤੇ ਬੜੀ ਆਸਾਨੀ ਨਾਲ ਹੀ ਕਚਰੇ ਨੂੰ ਇਕੱਠਾ ਕਰ ਕੇ ਡਸਟਬਿਨ ’ਚ ਭਰ ਲੈਂਦੀ ਹੈ। ਜਿੱਥੇ ਸਫ਼ਾਈ ਵਿਵਸਥਾ ਲਈ 5 ਤੋਂ 6 ਆਦਮੀ ਲੱਗਦੇ ਸਨ, ਉੱਥੇ ਇਹ ਮਸ਼ੀਨ ਉਨ੍ਹਾਂ ਸਾਰੇ 5 ਤੋਂ 6 ਆਦਮੀਆਂ ਦਾ ਕੰਮ ਇਕੱਲੇ ਕਰਨ ਦੀ ਸਮਰੱਥਾ ਰੱਖਦੀ ਹੈ।
ਕਿੰਨੇ ਘੰਟੇ ਕਰਦੀ ਹੈ ਸਫ਼ਾਈ : ਅਮਿਤ ਕਪੂਰ ਨੇ ਦੱਸਿਆ ਕਿ ਇਹ ਮਸ਼ੀਨਾਂ ਮੁੱਖ ਰੂਪ ’ਚ 4 ਤੋਂ ਲੈ ਕੇ 6 ਘੰਟੇ ਤੱਕ ਸਫ਼ਾਈ ਵਿਵਸਥਾ ਦੀ ਕਮਾਨ ਸੰਭਾਲਦੀਆਂ ਹਨ ਅਤੇ ਪੂਰੇ ਕੰਪਲੈਕਸ ਨੂੰ ਇਕਦਮ ਸਾਫ਼ ਕਰ ਦਿੰਦੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
