ਭੇਤਭਰੇ ਹਾਲਾਤ ’ਚ ਪਿੰਡ ਕਾਹਲਵਾਂ ਦੇ 34 ਸਾਲਾ ਵਿਅਕਤੀ ਦੀ ਮੌਤ

Thursday, Sep 19, 2024 - 12:39 PM (IST)

ਭੇਤਭਰੇ ਹਾਲਾਤ ’ਚ ਪਿੰਡ ਕਾਹਲਵਾਂ ਦੇ 34 ਸਾਲਾ ਵਿਅਕਤੀ ਦੀ ਮੌਤ

ਬਟਾਲਾ (ਸਾਹਿਲ): ਥਾਣਾ ਕਾਦੀਆਂ ਅਧੀਨ ਆਉਂਦੇ ਪਿੰਡ ਕਾਹਲਵਾਂ ਵਿਖੇ ਭੇਤਭਰੇ ਹਾਲਾਤਾਂ ’ਚ 34 ਸਾਲਾ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਸਬੀਰ ਸਿੰਘ ਉਰਫ ਸੋਨੀ (34) ਪੁੱਤਰ ਕਪੂਰ ਸਿੰਘ ਵਾਸੀ ਪਿੰਡ ਕਾਹਲਵਾਂ ਜਿਸਦੇ ਕਿ ਮਾਤਾ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ, ਘਰ ਵਿੱਚ ਇਕੱਲਾ ਰਹਿੰਦਾ ਸੀ ਅਤੇ ਬੀਤੀ ਰਾਤ ਵੀ ਇਹ ਘਰ ਸੀ ਤਾਂ ਅਚਾਨਕ ਗੁਆਂਢ ਵਿੱਚ ਰਹਿੰਦੇ ਇੱਕ ਵਿਅਕਤੀ ਨੇ ਸਵੇਰੇ ਦੇਖਿਆ ਕਿ ਉਹ ਘਰ ਦੇ ਵਿਹੜੇ ਵਿੱਚ ਲੰਮੇ ਪਿਆ ਹੋਇਆ ਹੈ ਤਾਂ ਇਸ ਦੌਰਾਨ ਆਸ-ਪਾਸ ਦੇ ਲੋਕ ਇਕੱਤਰ ਹੋਏ ਅਤੇ ਪਾਇਆ ਕਿ ਜਸਬੀਰ ਸਿੰਘ ਦੀ ਮੌਤ ਹੋ ਚੁੱਕੀ ਸੀ।

ਇਹ ਵੀ ਪੜ੍ਹੋ- ਪੰਜਾਬ 'ਚ ਇਕ ਹੋਰ ਵੱਡੀ ਵਾਰਦਾਤ, ਨਿਹੰਗ ਸਿੰਘ ਨੇ ਨੌਜਵਾਨ ਦਾ ਵੱਢਿਆ ਗੁੱਟ

ਉਧਰ ਆਪਣੇ ਭਰਾ ਦੀ ਮੌਤ ਦੀ ਖਬਰ ਮਿਲਦਿਆਂ ਹੀ ਇਸ ਦੀਆਂ ਭੈਣਾਂ ਦਾ ਰੋ-ਰੋ ਕੇ ਬੁਰਾ ਹਾਲ ਸੀ, ਅਚਾਨਕ ਹੋਈ ਨੌਜਵਾਨ ਦੀ ਮੌਤ 'ਤੇ ਇਲਾਕੇ 'ਚ ਸੋਗ ਦੀ ਲਹਿਰ ਦੌੜ ਰਹੀ ਹੈ। ਹੋਰ ਜਾਣਕਾਰੀ ਦੇ ਮੁਤਾਬਕ ਉਕਤ ਵਿਅਕਤੀ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ।

ਇਹ ਵੀ ਪੜ੍ਹੋ- ਕਿਸਾਨਾਂ ਲਈ ਅਹਿਮ ਖ਼ਬਰ, ਜਾਰੀ ਹੋਏ ਨਵੇਂ ਹੁਕਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News