ਹੈਰੋਇਨ ਸਮੇਤ 7 ਗ੍ਰਿਫ਼ਤਾਰ

Monday, Aug 31, 2026 - 06:12 PM (IST)

ਹੈਰੋਇਨ ਸਮੇਤ 7 ਗ੍ਰਿਫ਼ਤਾਰ

ਤਰਨਤਾਰਨ(ਰਾਜੂ)- ਜ਼ਿਲ੍ਹਾ ਤਰਨਤਾਰਨ ਦੀ ਪੁਲਸ ਨੇ ਹੈਰੋਇਨ ਸਮੇਤ 7 ਲੋਕਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਭਿੱਖੀਵਿੰਡ ਦੀ ਪੁਲਸ ਨੇ ਗਸ਼ਤ ਦੌਰਾਨ ਜਗਮੋਹਨ ਸਿੰਘ ਉਰਫ਼ ਜੌਨੀ, ਬਿੰਦਰ ਸਿੰਘ ਅਤੇ ਸੰਦੀਪ ਸਿੰਘ ਉਰਫ਼ ਮੌਲਾ ਵਾਸੀਆਨ ਭਿੱਖੀਵਿੰਡ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕੀਤਾ, ਜਿਨ੍ਹਾਂ ਦੀ ਤਲਾਸ਼ੀ ਲੈਣ ’ਤੇ 15 ਗ੍ਰਾਮ ਹੈਰੋਇਨ ਬਰਾਮਦ ਹੋਈ।

ਇਸੇ ਤਰ੍ਹਾਂ ਥਾਣਾ ਸਿਟੀ ਪੱਟੀ ਦੀ ਪੁਲਸ ਨੇ ਗਸ਼ਤ ਦੌਰਾਨ ਇਕ ਬਿਨਾਂ ਨੰਬਰ ਮੋਟਰ ਸਾਈਕਲ ਸਵਾਰ ਧਰਮਪ੍ਰੀਤ ਸਿੰਘ ਉਰਫ਼ ਧਰਮ ਵਾਸੀ ਬਾਹਮਣੀਵਾਲਾ, ਸਾਜਨਪ੍ਰੀਤ ਸਿੰਘ ਉਰਫ਼ ਸਾਜਨ ਵਾਸੀ ਬਾਹਮਣੀਵਾਲਾ ਅਤੇ ਪ੍ਰਭਜੀਤ ਸਿੰਘ ਵਾਸੀ ਪੱਟੀ ਨੂੰ 15 ਗ੍ਰਾਮ ਹੈਰੋਇਨ, 650 ਰੁਪਏ ਡਰੱਗ ਮਨੀ ਸਮੇਤ ਕਾਬੂ ਕੀਤਾ ਹੈ ਜਦਕਿ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਸ ਨੇ ਅੰਮ੍ਰਿਤ ਸਿੰਘ ਵਾਸੀ ਮਾਣਕਪੁਰਾ ਨੂੰ 4 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਗ੍ਰਿਫ਼ਤਾਰ ਕੀਤੇ ਉਕਤ ਮੁਲਜ਼ਮਾਂ ਦੇ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


author

Shivani Bassan

Content Editor

Related News