ਲਗਾਤਾਰ ਬੈਠ ਕੇ ਕੰਮ ਕਰਨ ਦੌਰਾਨ ਲੱਗੀ ਭੁੱਖ ਨੂੰ ਮਾਰੋ ਨਹੀਂ ਸਗੋਂ ਸਹੀ ਆਹਾਰ ਦੀ ਚੋਣ ਕਰੋ

08/24/2016 2:28:34 PM

ਜਲੰਧਰ — ਆਫਿਸ ''ਚ ਬੈਠੇ-ਬੈਠੇ ਜਾਂ ਪੜਣ ਦੇ ਦੌਰਾਨ ਭੁੱਖ ਲੱਗਣਾ ਆਮ ਗੱਲ ਹੈ ਪਰ ਇਸ ਵੇਲੇ ਕੁਝ ਵੀ ਖਾ ਲੈਣ ਨਾਲ ਭਾਰ ਤਾਂ ਵੱਧਦਾ ਹੀ ਹੈ ਸਗੋਂ ਸਿਹਤ ਵੀ ਖਰਾਬ ਹੋ ਸਕਦੀ ਹੈ। ਜੇਕਰ ਭਾਰ ਵੱਧਣ ਅਤੇ ਆਲਸ ਦੇ ਡਰ ਤੋਂ ਕੁਝ ਨਾ ਖਾਧਾ ਜਾਏ ਤਾਂ ਸਰੀਰ ''ਚ ਗਲੂਕੋਜ਼ ਦੀ ਕਮੀ ਹੋ ਜਾਂਦੀ ਹੈ। ਇਸ ਲਈ ਇਸ ਭੁੱਖ ਨੂੰ ਮਾਰਣ ਦੀ ਬਜਾਏ ਸਹੀ ਆਹਾਰ ਦੀ ਚੋਣ ਕਰੋ ਜਿਸ ਨਾਲ ਤੁਹਾਨੂੰ ਮੋਟਾਪੇ ਅਤੇ ਆਲਸ ਦਾ ਵੀ ਡਰ ਨਾ ਹੋਵੇ।
1. ਸੇਬ, ਅਨਾਰ ਅਤੇ ਨਿੰਬੂ — ਸੇਬ ਦੇ ਛੋਟੇ-ਛੋਟੇ ਟੁਕੜੇ ਅਤੇ ਅਨਾਰ ਲਓ, ਹੁਣ ਇਸ ''ਚ ਨਿੰਬੂ ਅਤੇ ਕਾਲਾ ਨਮਕ ਪਾਓ ਅਤੇ ਇਸ ਨੂੰ ਖਾਓ। ਨਿੰਬੂ ਭਾਰ ਵੱਧਣ ਨਹੀਂ ਦੇਵੇਗਾ ਅਤੇ ਇਸ ਦਾ ਖੱਟਾਪਣ ਨੀਂਦ ਅਤੇ ਆਲਸ ਦੂਰ ਕਰੇਗਾ। ਸੇਬ ਅਤੇ ਅਨਾਰ ਭੁੱਖ ਸ਼ਾਂਤ ਕਰਨਗੇ।
2. ਓਟਸ — ਓਟਸ ਜਲਦੀ ਹਜਮ ਹੋ ਜਾਂਦਾ ਹੈ ਅਤੇ ਦਿਲ ਦੀਆਂ ਬੀਮਾਰੀਆਂ ਤੋਂ ਵੀ ਬਚਾਉਂਦਾ ਹੈ। ਇਸ ਦੀ ਸਭ ਤੋਂ ਵਧੀਆ ਗੱਲ ਹੈ ਕਿ ਇਹ ਦੋ ਮਿੰਟ ''ਚ ਬਣ ਕੇ ਤਿਆਰ ਹੋ ਜਾਂਦਾ ਹੈ।ਇਸ ਨੂੰ ਖਾਣ ਲਈ ਤੇਲ ''ਚ ਲਸਣ ਭੁੰਨ ਲਓ ਅਤੇ ਆਪਣੇ ਡੱਬੇ ''ਚ ਓਟਸ ਅਤੇ ਲਸਣ ਦਾ ਤੜਕਾ ਪਾ ਕੇ ਆਪਣੇ ਕੋਲ ਰੱਖ ਲਓ ਅਤੇ ਜਦੋਂ ਵੀ ਤੁਸੀਂ ਖਾਣਾ ਹੋਵੇ ਇਸ ''ਚ ਗਰਮ ਪਾਣੀ ਪਾ ਕੇ ਖਾ ਸਕਦੇ ਹੋ। 
3. ਸੁੱਕੇ ਮੇਵੇ — ਆਪਣੀ ਜੇਬ ''ਚ ਕਾਜੂ, ਬਾਦਾਮ, ਕਿਸ਼ਮਿਸ਼, ਅਖਰੋਟ ਆਦਿ ਰੱਖ ਸਕਦੇ ਹੋ ਛੋਟੀ-ਮੋਟੀ ਭੁੱਖ ਲਈ ਇਹ ਬਹੁਤ ਹੀ ਵਧੀਆ ਹੈ। ਜੇਕਰ ਜ਼ਿਆਦਾ ਭੁੱਖ ਲੱਗੇ ਤਾਂ ਦੁੱਧ ਵੀ ਪੀ ਸਕਦੇ ਹੋ।
4. ਹਰੀਆਂ ਸਬਜ਼ੀਆਂ — ਹਰੀਆਂ ਸਬਜ਼ੀਆਂ ਆਪਣੇ ਇਕ ਡੱਬੇ ''ਚ ਰੱਖ ਕੇ ਖਾ ਸਕਦੇ ਹੋ। ਮੌਸਮੀ ਫਲ ਅਤੇ ਸਬਜ਼ੀਆਂ ਹੀ ਖਾਣੀਆਂ ਚਾਹੀਦੀਆਂ ਹਨ।
5. ਭੁੱਜੀ ਮੱਕੀ(ਪੌਪ ਕ੍ਰੌਨ) — ਇਸ ਸਮੇਂ ਭੁੱਜੀ ਮੱਕੀ ਖਾਣੀ ਬਹੁਤ ਹੀ ਵਧੀਆ ਹੈ। ਇਹ ਪੌਸ਼ਟਿਕ ਤੱਤਾਂ ਨਾਲ ਭਰਪੂਰ ਸਿਰਫ ਫਾਇਦਾ ਹੀ ਕਰਦੀ ਹੈ ਕੋਈ ਨੁਕਸਾਨ ਨਹੀਂ ਕਰਦੀ।