ਮਿਹਨਤ ਰੰਗ ਲਿਆਈ
Thursday, Jul 16, 2015 - 07:56 AM (IST)

ਜਰਮਨੀ ਦੇ ਫ੍ਰੈਂਕਫਰਟ ''ਚ ਜਨਮੀ ਏਵਲਿਨ ਸ਼ਰਮਾ ਨੇ ਇੰਗਲਿਸ਼ ਫਿਲਮ ''ਟਰਨ ਲੈਫਟ'' ਨਾਲ ਪਰਦੇ ''ਤੇ ਕਦਮ ਰੱਖਣ ਵਾਲੀ ਏਵਲਿਨ ਸ਼ਰਮਾ ਨੇ ਬਾਲੀਵੁੱਡ ''ਚ ''ਫਰਾਂਸ ਸਿਡਨੀ ਵਿਦ ਲਵ'' ਨਾਲ ਕਦਮ ਰੱਖਿਆ ਸੀ। ''ਯੇ ਜਵਾਨੀ ਹੈ ਦੀਵਾਨੀ'' ਅਤੇ ''ਮੈਂ ਤੇਰਾ ਹੀਰੋ'' ਵਰਗੀਆਂ ਸਫਲ ਫਿਲਮਾਂ ਦੇਣ ਵਾਲੀ ਏਵਲਿਨ ਦੀਆਂ ਆਉਣ ਵਾਲੀਆਂ ਫਿਲਮਾਂ ''ਚ ''ਗੱਦਾਰ : ਦਿ ਟ੍ਰੇਟਰ'' ਅਤੇ ''ਭੈਯਾ ਜੀ ਸੁਪਰਹਿੱਟ'' ਸ਼ਾਮਲ ਹਨ। ਪੇਸ਼ ਹਨ ਉਨ੍ਹਾਂ ਨਾਲ ਗੱਲਬਾਤ ਦੇ ਕੁਝ ਅੰਸ਼ :
* ਛੋਟੇ ਰੋਲ ਨਾਲ ਡੈਬਿਊ ਦੇ ਨਾਲ ਕੀ ਵੱਡੇ ਟੀਚੇ ''ਤੇ ਨਿਗਾਹਾਂ ਪਹਿਲਾਂ ਤੋਂ ਸਨ?
- ਨਿਗਾਹਾਂ ਕਿਤੇ ਸਨ ਜਾਂ ਨਹੀਂ ਸਨ, ਹੁਣ ਇਸ ਬਾਰੇ ਮੈਂ ਕੀ ਆਖਾਂ ਪਰ ਇਹ ਸੱਚ ਹੈ ਕਿ ਮੈਨੂੰ ਛੋਟੀਆਂ ਭੂਮਿਕਾਵਾਂ ਨਾਲ ਹੀ ਸ਼ੁਰੂਆਤ ਕਰਨੀ ਠੀਕ ਲੱਗੀ। ਫਿਲਮ ''ਯਾਰੀਆਂ'' ਵਿਚ ਮੈਨੂੰ ਨੋਟਿਸ ਕੀਤਾ ਗਿਆ ਤਾਂ ਮੈਂ ਚੌਕੰਨੀ ਹੋ ਗਈ। ਮੈਨੂੰ ਲੱਗਾ ਕਿ ਹੁਣ ਲੀਡ ਰੋਲ ਲਈ ਹੱਥ-ਪੈਰ ਮਾਰਨੇ ਚਾਹੀਦੇ ਹਨ। ਮੇਰੀ ਮਿਹਨਤ ਰੰਗ ਲਿਆਈ ਅਤੇ ਬੀਤੇ ਦਿਨੀਂ ਤੁਸੀਂ ਮੈਨੂੰ ਫਿਲਮ ''ਇਸ਼ਕੇਦਾਰੀਆਂ'' ਵਿਚ ਮੁੱਖ ਭੂਮਿਕਾ ''ਚ ਦੇਖਿਆ। ਹੁਣ ਹੋਰ ਵੀ ਫਿਲਮਾਂ ''ਚ ਲੀਡ ਰੋਲ ਕਰ ਰਹੀ ਹਾਂ।
* ਆਪਣੀਆਂ ਆਉਣ ਵਾਲੀਆਂ ਫਿਲਮਾਂ ਨੂੰ ਲੈ ਕੇ ਤੁਸੀਂ ਕੁਝ ਜ਼ਿਆਦਾ ਕ੍ਰੇਜ਼ੀ ਨਜ਼ਰ ਆ ਰਹੇ ਹੋ?
- ਹਾਂ, ਇਹ ਸੱਚ ਹੈ ਅਤੇ ਇਸ ਦਾ ਸਭ ਤੋਂ ਵੱਡਾ ਕਾਰਨ ਹੈ ਮੇਰੀਆਂ ਆਉਣ ਵਾਲੀਆਂ ਫਿਲਮਾਂ ''ਚ ਮੇਰੇ ਕਿਰਦਾਰ। ਇਹ ਅਜਿਹੇ ਕਿਰਦਾਰ ਹਨ, ਜਿਨ੍ਹਾਂ ਤੋਂ ਦਰਸ਼ਕ ਅੱਖ ਨਹੀਂ ਫੇਰ ਸਕਦੇ।
* ਇਨ੍ਹਾਂ ਫਿਲਮਾਂ ''ਚ ਤੁਹਾਡੇ ਸਾਹਮਣੇ ਵੱਡੇ ਸਟਾਰ ਵੀ ਤਾਂ ਹਨ? ਅਜਿਹੇ ''ਚ ਤੁਹਾਡੇ ''ਤੇ ਕਿੰਨਾ ਫੋਕਸ ਰਹੇਗਾ?
- ਉਨ੍ਹਾਂ ਦੇ ਅਤੇ ਮੇਰੇ ਰੋਲਸ ਇਕ-ਦੂਜੇ ਨਾਲੋਂ ਬਿਲਕੁਲ ਵੱਖ ਹਨ।