DMC&H ਵਿਖੇ ਹੱਡੀਆਂ ਤੇ ਜੋੜ ਦਿਵਸ ਮਨਾਉਂਦਿਆਂ ਨਰਸਿੰਗ ਦੇ ਵਿਦਿਆਰਥੀਆਂ ਲਈ ਲਾਇਆ ਸੈਮੀਨਾਰ

08/04/2023 11:49:59 PM

ਲੁਧਿਆਣਾ (ਬਿਊਰੋ) : ਆਰਥੋਪੀਡਿਕਸ ਵਿਭਾਗ ਨੇ DMC&H ਵਿਖੇ ਹੱਡੀਆਂ ਅਤੇ ਜੋੜ ਦਿਵਸ ਮਨਾਇਆ। ਇਸ ਮੌਕੇ MBBS ਅਤੇ ਨਰਸਿੰਗ ਦੇ ਵਿਦਿਆਰਥੀਆਂ ਲਈ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਬਿਪਿਨ ਗੁਪਤਾ, ਸਕੱਤਰ, ਡੀ.ਐੱਮ.ਸੀ. ਐਂਡ ਐੱਚ. ਮੈਨੇਜਿੰਗ ਸੁਸਾਇਟੀ, ਡਾ. ਸੰਦੀਪ ਪੁਰੀ, ਪ੍ਰਿੰਸੀਪਲ, ਡੀ.ਐੱਮ.ਸੀ. ਐਂਡ ਐੱਚ, ਡਾ. ਸੰਦੀਪ ਸ਼ਰਮਾ, ਮੈਡੀਕਲ ਸੁਪਰਡੈਂਟ, ਡਾ. ਸੰਦੀਪ ਕੌਸ਼ਲ, ਡੀਨ, ਅਕਾਦਮਿਕ, ਡਾ. ਰਜਨੀਸ਼ ਗਰਗ, ਮੁਖੀ, ਆਰਥੋਪੈਡਿਕਸ, ਡਾ. ਸੁਨੀਤ ਕਥੂਰੀਆ ਹਾਜ਼ਰ ਸਨ। ਮੁਖੀ ਅਨੈਸਥੀਸੀਆ ਡਾ. ਹਰਪਾਲ ਸਿੰਘ ਸੇਲ੍ਹੀ, ਪ੍ਰੋਫੈਸਰ ਆਰਥੋਪੈਡਿਕਸ ਡਾ. ਸ਼ਿਖਾ ਗੁਪਤਾ, ਪ੍ਰੋਫੈਸਰ ਅਨਸਥੀਸੀਆ, ਡਾ. ਦੀਪਕ ਜੈਨ, ਪ੍ਰੋਫੈਸਰ ਆਰਥੋਪੈਡਿਕਸ ਡਾ. ਸ਼ੇਖਰ ਸਿੰਘਲ, ਐਸੋਸੀਏਟ ਪ੍ਰੋਫੈਸਰ ਆਰਥੋਪੈਡਿਕਸ ਡਾ. ਅਨੁਭਵ ਸ਼ਰਮਾ, ਸਹਾਇਕ ਪ੍ਰੋਫੈਸਰ ਡਾ. ਤਨ ਸਿੰਘ ਅਤੇ ਸਹਾਇਕ ਪ੍ਰੋਫੈਸਰ ਡਾ. ਐਸੋ. ਪ੍ਰੋਫੈਸਰ, ਅਨਸਥੀਸੀਆ ਡੀ.ਐੱਮ.ਸੀ. ਐਂਡ ਐੱਚ ਆਊਟਰੀਚ ਪ੍ਰੋਗਰਾਮ, ਲੁਧਿਆਣਾ ਆਰਥੋਪੈਡਿਕ ਐਸੋਸੀਏਸ਼ਨ ਦੇ ਨਾਲ ਸਾਂਝੇਦਾਰੀ ਵਿਚ ਡੀ.ਐੱਮ.ਸੀ. ਐਂਡ ਐੱਚ ਕਾਲਜ ਕੈਂਪਸ ਵਿਚ ਅਤੇ ਸ਼ਹਿਰ ਦੇ ਵੱਖ-ਵੱਖ ਸਕੂਲਾਂ ’ਚ ਜੀਵਨ ਸਹਾਇਤਾ ਅਤੇ ਮੁੱਢਲੀ ਸਹਾਇਤਾ ਪ੍ਰਦਰਸ਼ਨਾਂ ਦਾ ਆਯੋਜਨ ਕੀਤਾ ਗਿਆ, ਜਿਸ ’ਚ ਸੱਤਪਾਲ ਮਿੱਤਲ ਸਕੂਲ, ਪੀ.ਏ.ਯੂ. ਸਰਕਾਰੀ ਸਕੂਲ, ਕੇ.ਵੀ.ਐੱਮ. ਆਦਿ ਸ਼ਾਮਲ ਹਨ।

ਸਮਾਗਮ ਦੇ ਕੋਆਰਡੀਨੇਟਰ ਡਾ. ਹਰਪਾਲ ਸਿੰਘ ਸੇਲ੍ਹੀ ਨੇ ਦੱਸਿਆ ਕਿ ਇਹ ਪਹਿਲਕਦਮੀ 5000 ਤੋਂ ਵੱਧ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਇਸ ਸਾਲ ਦੇ "ਹਰ ਇਕ, ਇਕ ਟ੍ਰੇਨ, ਇਕ ਬਚਾਓ" ਦੇ ਥੀਮ ਬਾਰੇ ਜਾਗਰੂਕ ਕਰਨ ਲਈ ਕੀਤੀ ਗਈ ਸੀ। ਸਮਾਗਮਾਂ ਦਾ ਉਦਘਾਟਨ ਡੀ.ਐੱਮ.ਸੀ. ਐਂਡ ਐੱਚ ਮੈਨੇਜਿੰਗ ਸੁਸਾਇਟੀ ਦੇ ਸਕੱਤਰ ਬਿਪਿਨ ਗੁਪਤਾ ਨੇ ਕੀਤਾ ਅਤੇ ਡੀ.ਐੱਮ.ਸੀ. ਐਂਡ ਐੱਚ ਦੇ ਪ੍ਰਿੰਸੀਪਲ ਡਾ. ਸੰਦੀਪ ਪੁਰੀ ਨੇ ਹਾਜ਼ਰੀਨ ਦਾ ਸਵਾਗਤ ਕੀਤਾ। ਇਸ ਸਮਾਗਮ ਵਿਚ 250 ਤੋਂ ਵੱਧ ਮੈਡੀਕਲ ਅਤੇ ਨਰਸਿੰਗ ਗ੍ਰੈਜੂਏਟ, ਰੇਲਵੇ ਪੈਨਸ਼ਨਰਜ਼ ਐਸੋਸੀਏਸ਼ਨ ਦੇ ਮੈਂਬਰਾਂ ਅਤੇ ਹੈਬੋਵਾਲ ਦੇ ਸੀਨੀਅਰ ਨਾਗਰਿਕਾਂ ਨੇ ਸ਼ਿਰਕਤ ਕੀਤੀ। ਡਾ. ਦੀਪਕ ਜੈਨ ਅਤੇ ਬੀ.ਐੱਲ.ਐੱਸ. (ਬੇਸਿਕ ਲਾਈਫ ਸਪੋਰਟ) ਵੱਲੋਂ ਫਸਟ ਏਡ ਦਾ ਪ੍ਰਦਰਸ਼ਨ ਡਾ. ਸੁਨੀਤ ਕਥੂਰੀਆ ਅਤੇ ਉਨ੍ਹਾਂ ਦੀ ਟੀਮ ਵੱਲੋਂ ਕੀਤਾ ਗਿਆ ਅਤੇ ਡਾ. ਹਰਪਾਲ ਸਿੰਘ ਸੇਲ੍ਹੀ ਵੱਲੋਂ "ਮਜ਼ਬੂਤ ​​ਹੱਡੀਆਂ, ਕੌਮ ਮਜ਼ਬੂਤ" ਵਿਸ਼ੇ ’ਤੇ ਚੱਲਦਿਆਂ "ਓਸਟੀਓਪਰੋਸਿਸ ਦੀ ਰੋਕਥਾਮ" ਵਿਸ਼ੇ 'ਤੇ ਲੈਕਚਰ ਦਿੱਤਾ ਗਿਆ। ਡਾ. ਰਜਨੀਸ਼ ਗਰਗ ਨੇ ਆਰਥੋਪੈਡਿਕਸ ਵਿਭਾਗ ਵੱਲੋਂ ਧੰਨਵਾਦ ਦਾ ਮਤਾ ਪੇਸ਼ ਕੀਤਾ।
 


Manoj

Content Editor

Related News