ਸਰਕਾਰੀ ਸਕੂਲ ਵੱਲੋਂ ਦਾਖਲਾ ਜਾਗਰੂਕਤਾ ਰੈਲੀ ਆਯੋਜਿਤ

Saturday, Jan 12, 2019 - 11:52 AM (IST)

ਸਰਕਾਰੀ ਸਕੂਲ ਵੱਲੋਂ ਦਾਖਲਾ ਜਾਗਰੂਕਤਾ ਰੈਲੀ ਆਯੋਜਿਤ

ਲੁਧਿਆਣਾ (ਜ.ਬ.)- ਬਲਾਕ ਸਿੱਖਿਆ ਅਫਸਰ ਸੁਧਾਰ ਬਲਵਿੰਦਰ ਕੌਰ ਦੇ ਨਿਰਦੇਸ਼ਾਂ ’ਤੇ ਸਿੱਖਿਆ ਵਿਭਾਗ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਸਰਕਾਰੀ ਪ੍ਰਾਈਮਰੀ ਸਕੂਲ ਦੇ ਵਿਦਿਆਰਥੀਆਂ, ਅਧਿਆਪਕਾਂ ਤੇ ਮੈਨੇਜਮੈਂਟ ਕਮੇਟੀ ਵੱਲੋਂ ਮਾਪਿਆਂ ਦੇ ਸਹਿਯੋਗ ਨਾਲ ਹਰ ਇਕ ਲਿਆਵੇ ਇਕ ਦੀ ਨੀਤੀ ਦੇ ਤਹਿਤ ਸਰਕਾਰੀ ਸਕੂਲ ’ਚ ਦਾਖਲਾ ਵਧਾਉਣ ਲਈ ਪਿੰਡ ’ਚ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ। ਰੈਲੀ ਸਮੇਂ ਬੱਚਿਆਂ ਦੇ ਹੱਥਾਂ ’ਚ ਰੰਗ-ਬਿਰੰਗੇ ਝੰਡੇ, ਸਲੋਗਨ ਦੀਆਂ ਤਖਤੀਆਂ ਤੇ ਬੈਨਰ, ਡਰੰਮ ਦੀ ਧੁੰਨ ’ਤੇ ਬੱਚਿਆਂ ਦੀ ਲੈਅ ਸਾਰਿਆਂ ਨੂੰ ਆਕਰਸ਼ਿਤ ਕਰ ਰਹੀ ਸੀ। ਹੋਣਹਾਰ ਬੱਚਿਆਂ ਨੇ ਲੋਕਾਂ ਦੀ ਮਰਜ਼ੀ ਦੇ 52 ਤੱਕ ਪਹਾਡ਼ੇ ਸੁਣਾਏ। ਫਰਾਟੇਦਾਰ ਰੀਡਿੰਗ ਕਰ ਕੇ ਦਿਖਾਉਂਦਿਆਂ ਬਾਲ ਗੀਤ ਸੁਣਾਏ ਤੇ ਸਕੂਲ ਦੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਇਆ। ਮੁੱਖ ਅਧਿਆਪਕ ਦੀਪਕ ਰਾਏ ਨੇ ਸਕੂਲ ’ਚ ਬੱਚਿਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਬਾਰੇ ਜਾਣੂ ਕਰਵਾਇਆ। ਇਸ ਮੌਕੇ ਮਾਸਟਰ ਜਗਦੀਪ ਸਿੰਘ, ਮੈਡਮ ਕਮਲਜੀਤ ਕੌਰ, ਬਲਜੀਤ ਕੌਰ, ਗੁਰਦੀਪ ਕੌਰ, ਚੇਅਰਮੈਨ ਜਸਵਿੰਦਰ ਸਿੰਘ, ਇੰਦਰਜੀਤ ਕੌਰ, ਚਰਨਜੀਤ ਰਾਣੀ, ਸੰਦੀਪ ਕੌਰ, ਦਿਲਜੀਤ ਕੌਰ, ਹਰਜੀਤ ਕੌਰ, ਤਜਿੰਦਰਪਾਲ ਕੌਰ, ਪਰਮਜੀਤ ਸਿੰਘ, ਅਮਰਜੀਤ ਸੇਖੋਂ, ਪਰਮਜੀਤ ਕੌਰ, ਗੁਰਜੀਤ ਸਿੰਘ ਸਮੇਤ ਬੱਚਿਆਂ ਦੇ ਮਾਪੇ ਤੇ ਪਿੰਡ ਵਾਸੀ ਹਾਜ਼ਰ ਸਨ।


Related News