‘ਚੌਕਸੀ ਜਾਗਰੂਕਤਾ ਹਫ਼ਤਾ’ ਸਬੰਧੀ ਭਾਸ਼ਣ ਮੁਕਾਬਲੇ ਕਰਵਾਏ

Monday, Nov 05, 2018 - 10:37 AM (IST)

‘ਚੌਕਸੀ ਜਾਗਰੂਕਤਾ ਹਫ਼ਤਾ’ ਸਬੰਧੀ ਭਾਸ਼ਣ ਮੁਕਾਬਲੇ ਕਰਵਾਏ

ਖੰਨਾ (ਸੁਖਵਿੰਦਰ ਕੌਰ)-ਕੇਂਦਰੀ ਚੌਕਸੀ ਵਿਭਾਗ ਵਲੋਂ ਸਥਾਨਕ ਸੀਨੀਅਰ ਸੈਕੰਡਰੀ ਸਕੂਲ ਵਿਚ ‘ਚੌਕਸੀ ਜਾਗਰੂਕਤਾ ਹਫ਼ਤੇ’ ਦੇ ਸਬੰਧ ’ਚ ਭਾਸ਼ਣ ਮੁਕਾਬਲੇ ਕਰਵਾਏ ਗਏ, ਜਿਸ ’ਚ ਸਕੂਲ ਦੀਆਂ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਹੋਏ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਆਂਧਰਾ ਬੈਂਕ ਦੇ ਅਸਿਸਟੈਂਟ ਜਨਰਲ ਮੈਨੇਜਰ ਓ. ਪੀ. ਸ਼ਰਮਾ ਨੇ ਸ਼ਿਰਕਤ ਕੀਤੀ, ਜਦੋਂ ਕਿ ਬ੍ਰਾਂਚ ਮੈਨੇਜਰ ਮਨੀਸ਼ ਕੁਮਾਰ ਝਾਅ, ਜਗਵਿੰਦਰ ਸਿੰਘ ਤੇ ਸਾਵਨ ਸਮੇਤ ਬੈਂਕ ਕਰਮਚਾਰੀ ਵੀ ਹਾਜ਼ਰ ਸਨ। ਇਸ ਮੌਕੇ ਅਧਿਆਪਕ ਉਮਾ ਦੱਤ ਸ਼ਰਮਾ ਦੀ ਯੋਗ ਰਹਿਨੁਮਾਈ ਹੇਠ ਮੁਕਾਬਲਿਆਂ ’ਚ ਹਿੱਸਾ ਲੈਣ ਵਾਲੇ ਕਰੀਬ 25 ਵਿਦਿਆਰਥੀਆਂ ’ਚੋਂ ਪਹਿਲੇ ਸਥਾਨ ’ਤੇ ਹਰਜੋਤ ਸਿੰਘ 12ਵੀਂ-ਏ, ਦੂਸਰੇ ਸਥਾਨ ’ਤੇ ਸੁਰਿੰਦਰ ਸਿੰਘ ਸੇਖੋਂ 12ਵੀਂ-ਈ, ਤੀਸਰੇ ਸਥਾਨ ’ਤੇ ਸੌਰਭ ਕੁਮਾਰ 11ਵੀਂ ਬੀ ਅਤੇ ਹੌਸਲਾ ਵਧਾਊ ਪੁਰਸਕਾਰ ਦਿਕਸ਼ਾ ਸ਼ਰਮਾ 11ਵੀਂ ਬੀ ਨੇ ਹਾਸਲ ਕੀਤਾ। ਮੁਕਾਬਲਿਆਂ ’ਚ ਹਿੱਸਾ ਲੈਣ ਵਾਲੇ ਸਾਰੇ ਹੀ ਵਿਦਿਆਰਥੀਅਾਂ ਨੂੰ ਵੀ ਵਿਸ਼ੇਸ਼ ਇਨਾਮ ਦਿੱਤੇ ਗਏ। ਇਸ ਮੌਕੇ ਬੁਲਾਰਿਆਂ ਨੇ ਭ੍ਰਿਸ਼ਟਾਚਾਰ ਮੁਕਤ ਭਾਰਤ ਦੇ ਨਵ-ਨਿਰਮਾਣ ਲਈ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਜਤਿੰਦਰ ਕੁਮਾਰ, ਅਨੀਤਾ ਸ਼ਰਮਾ, ਹਰਜਿੰਦਰ ਕੌਰ ਆਦਿ ਨੇ ਵੀ ਹਾਜ਼ਰ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਸਮਾਗਮ ਦੌਰਾਨ ਸਕੂਲ ਦੇ ਦਫ਼ਤਰ ਸੁਪਰਡੈਂਟ ਰਾਕੇਸ਼ ਸ਼ਰਮਾ ਨੂੰ ਵੀ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਗਿਆ। ਅੰਤ ’ਚ ਸਕੂਲ ਪ੍ਰਿੰਸੀਪਲ ਗੌਤਮ ਸ਼ਰਮਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।


Related News