ਮੁਟਿਆਰਾਂ ’ਚ ਵਧਿਆ ਬਲੈਕ ਆਊਟਫਿਟਸ ਦਾ ਕ੍ਰੇਜ਼
Monday, Aug 24, 2026 - 09:39 AM (IST)
ਵੈੱਬ ਡੈਸਕ- ਫੈਸ਼ਨ ਦੀ ਦੁਨੀਆ ’ਚ ਰੰਗਾਂ ਦਾ ਆਪਣਾ ਵੱਖਰਾ ਮਹੱਤਵ ਹੈ। ਮੁਟਿਆਰਾਂ ਅਤੇ ਔਰਤਾਂ ਤਰ੍ਹਾਂ-ਤਰ੍ਹਾਂ ਦੇ ਰੰਗਾਂ ਨੂੰ ਪਸੰਦ ਕਰਦੀਆਂ ਹਨ ਤੇ ਹਰ ਵਾਰ ਕੁਝ ਨਵਾਂ ਟਰਾਈ ਕਰਨਾ ਚਾਹੁੰਦੀਆਂ ਹਨ ਪਰ ਜੇਕਰ ਬਲੈਕ ਕਲਰ ਦੀ ਗੱਲ ਕਰੀਏ ਤਾਂ ਇਹ ਕਦੇ ਟ੍ਰੈਂਡ ਤੋਂ ਬਾਹਰ ਨਹੀਂ ਹੁੰਦਾ। ਬਲੈਕ ਆਊਟਫਿਟਸ ਨੇ ਹਮੇਸ਼ਾ ਤੋਂ ਹੀ ਫੈਸ਼ਨ ’ਚ ਆਪਣੀ ਖ਼ਾਸ ਥਾਂ ਬਣਾਈ ਹੋਈ ਹੈ। ਇਹ ਇਕ ਅਜਿਹਾ ਰੰਗ ਹੈ ਜਿਸ ਨੂੰ ਹਰ ਉਮਰ ਦੀ ਔਰਤ ਹਰ ਮੌਕੇ ’ਤੇ ਬਿਨਾਂ ਸੋਚੇ-ਸਮਝੇ ਪਹਿਨ ਸਕਦੀ ਹੈ, ਭਾਵੇਂ ਆਫ਼ਿਸ ਜਾਣਾ ਹੋਵੇ, ਕਾਲਜ ਜਾਣਾ ਹੋਵੇ, ਪਾਰਟੀ ’ਚ ਜਾਣਾ ਹੋਵੇ ਜਾਂ ਕਿਸੇ ਵਿਆਹ-ਸਮਾਰੋਹ ’ਚ ਸ਼ਾਮਲ ਹੋਣਾ ਹੋਵੇ। ਇਹੋ ਕਾਰਨ ਹੈ ਕਿ ਮਾਰਕੀਟ ’ਚ ਅੱਜ ਤਰ੍ਹਾਂ-ਤਰ੍ਹਾਂ ਦੇ ਬਲੈਕ ਆਊਟਫਿਟਸ ਆਸਾਨੀ ਨਾਲ ਮਿਲ ਜਾਂਦੇ ਹਨ। ਜੇਕਰ ਇੰਡੀਅਨ ਵੀਅਰ ਦੀ ਗੱਲ ਕਰੀਏ ਤਾਂ ਸਾੜ੍ਹੀ, ਸੂਟ, ਕੁੜਤੀ ਤੋਂ ਲੈ ਕੇ ਲਹਿੰਗਾ-ਚੋਲੀ ਤੱਕ ਬਲੈਕ ਕਲਰ ’ਚ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ।
ਉੱਥੇ ਹੀ, ਵੈਸਟਰਨ ਵੀਅਰ ’ਚ ਜੀਨਸ-ਟਾਪ, ਸ਼ਾਰਟ ਡਰੈੱਸ, ਲਾਂਗ ਗਾਊਨ, ਫਰਾਕ, ਬਾਡੀਕਾਨ ਡਰੈੱਸ ਅਤੇ ਇੰਡੋ-ਵੈਸਟਰਨ ਡਰੈੱਸਾਂ ਦੀ ਵੀ ਮੁਟਿਆਰਾਂ ’ਚ ਖ਼ੂਬ ਡਿਮਾਂਡ ਹੈ। ਬਲੈਕ ਆਊਟਫਿਟਸ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਇਸ ਨੂੰ ਹਰ ਮੌਸਮ ’ਚ ਆਸਾਨੀ ਨਾਲ ਪਹਿਨਿਆ ਜਾ ਸਕਦਾ ਹੈ। ਗਰਮੀਆਂ ’ਚ ਲਾਈਟ ਫੈਬਰਿਕ ਦੀ ਬਲੈਕ ਡਰੈੱਸ ਕੂਲ ਲੁੱਕ ਦਿੰਦੀ ਹੈ ਤਾਂ ਸਰਦੀਆਂ ’ਚ ਵੈਲਵੇਟ ਜਾਂ ਵੂਲਨ ਬਲੈਕ ਆਊਟਫਿਟ ਰਾਇਲ ਲੁੱਕ ਦਿੰਦਾ ਹੈ। ਇਸ ਦੇ ਨਾਲ ਹੀ ਬਲੈਕ ਕਲਰ ਨੂੰ ਸਟਾਈਲ ਕਰਨਾ ਵੀ ਬੇਹੱਦ ਆਸਾਨ ਹੁੰਦਾ ਹੈ। ਕਿਸੇ ਵੀ ਰੰਗ ਦੀ ਅਸੈਸਰੀਜ਼ ਇਸ ਦੇ ਨਾਲ ਮੈਚ ਹੋ ਜਾਂਦੀ ਹੈ।

ਬਲੈਕ ਕਲੱਚ, ਹੈਂਡਬੈਗ, ਬੈਲਟ ਹਰ ਲੁੱਕ ਨੂੰ ਕੰਪਲੀਟ ਕਰ ਦਿੰਦੇ ਹਨ। ਜਿਊਲਰੀ ਦੀ ਗੱਲ ਕਰੀਏ ਤਾਂ ਡਾਇਮੰਡ, ਗੋਲਡਨ ਜਿਊਲਰੀ ਤੋਂ ਲੈ ਕੇ ਬਲੈਕ ਸਟੋਨ ਵਾਲੀ ਜਿਊਲਰੀ ਵੀ ਇਸ ਦੇ ਨਾਲ ਬੇਹੱਦ ਖ਼ੂਬਸੂਰਤ ਲੱਗਦੀ ਹੈ। ਅੱਜ ਸਿਰਫ਼ ਔਰਤਾਂ ਹੀ ਨਹੀਂ, ਸਗੋਂ ਸਕੂਲ-ਕਾਲਜ ਜਾਣ ਵਾਲੀਆਂ ਮੁਟਿਆਰਾਂ ਵੀ ਇਸ ਦੀਆਂ ਦੀਵਾਨੀਆਂ ਹਨ। ਇਸ ਦਾ ਇਕ ਵੱਡਾ ਕਾਰਨ ਇਸ ਦਾ ਪ੍ਰੈਕਟੀਕਲ ਹੋਣਾ ਵੀ ਹੈ। ਫੁੱਟਵੀਅਰ ਵੀ ਇਸ ਦੇ ਨਾਲ ਆਸਾਨੀ ਨਾਲ ਸਟਾਈਲ ਹੋ ਜਾਂਦਾ ਹੈ।
ਬਲੈਕ ਸੈਂਡਲ, ਸ਼ੂਜ਼, ਹੀਲਜ਼ ਤਾਂ ਮੈਚ ਕਰਦੇ ਹੀ ਹਨ, ਨਾਲ ਹੀ ਇਸ ਦੇ ਨਾਲ ਕਿਸੇ ਵੀ ਹੋਰ ਰੰਗ ਦੇ ਫੁੱਟਵੀਅਰ ਨੂੰ ਵੀ ਆਸਾਨੀ ਨਾਲ ਪਹਿਨਿਆ ਜਾ ਸਕਦਾ ਹੈ। ਇਹੋ ਵਜ੍ਹਾ ਹੈ ਕਿ ਹਰ ਮੁਟਿਆਰ ਦੀ ਅਲਮਾਰੀ ’ਚ 2-3 ਬਲੈਕ ਆਊਟਫਿਟਸ ਜ਼ਰੂਰ ਦੇਖੇ ਜਾ ਸਕਦੇ ਹਨ। ਇਸ ਨੂੰ ਮਿਕਸ-ਮੈਚ ਕਰ ਕੇ ਹਰ ਵਾਰ ਨਵੀਂ ਲੁੱਕ ਕ੍ਰਿਏਟ ਕੀਤੀ ਜਾ ਸਕਦੀ ਹੈ। ਜਿਵੇਂ ਵ੍ਹਾਈਟ ਬਾਟਮ ਦੇ ਨਾਲ ਬਲੈਕ ਟਾਪ ਜਾਂ ਵ੍ਹਾਈਟ ਟਾਪ ਦੇ ਨਾਲ ਬਲੈਕ ਬਾਟਮ ਹਮੇਸ਼ਾ ਹੀ ਕਲਾਸੀ ਅਤੇ ਖ਼ੂਬਸੂਰਤ ਲੁੱਕ ਦਿੰਦਾ ਹੈ।
