ਸਿਰਫ ਸਿਹਤ ਹੀ ਨਹੀਂ, ਘਰ ਚਮਕਾਉਣ ਦੇ ਕੰਮ ਵੀ ਆਉਂਦਾ ਹੈ ਜੈਤੂਨ ਦਾ ਤੇਲ

11/17/2018 6:20:24 PM

ਨਵੀਂ ਦਿੱਲੀ— ਜੈਤੂਨ ਤੇਲ ਦਾ ਇਸਤੇਮਾਲ ਸਿਹਤ ਅਤੇ ਬਿਊਟੀ ਨਾਲ ਜੁੜੀਆਂ ਕਈ ਪ੍ਰੇਸ਼ਾਨੀਆਂ ਦੂਰ ਕਰਨ ਲਈ ਕੀਤਾ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਘਰ ਦੀ ਸਫਾਈ 'ਚ ਵੀ ਮਦਦਗਾਰ ਹੈ। ਜੈਤੂਨ ਦੇ ਤੇਲ ਨਾਲ ਤੁਸੀਂ ਘਰ ਦੀ ਸਾਫ-ਸਫਾਈ ਵੀ ਕਰ ਸਕਦੇ ਹੋ। ਚਲੋ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਿਸ ਤਰ੍ਹਾਂ ਜੈਤੂਨ ਦੇ ਤੇਲ ਦਾ ਇਸਤੇਮਾਲ ਤੁਹਾਡੇ ਘਰ ਦੀ ਛੋਟੀਆਂ-ਛੋਟੀਆਂ ਸਮੱਸਿਆਵਾਂ ਨੂੰ ਦੂਰ ਕਰਦਾ ਹੈ। 
 

1. ਲੱਕੜ ਦੇ ਫਰਸ਼ ਨੂੰ ਕਰੇ ਸਾਫ 
1 ਚੱਮਚ ਜੈਤੂਨ ਦੇ ਤੇਲ ਅਤੇ 1/2 ਚੱਮਚ ਵ੍ਹਾਈਟ ਵਿਨੇਗਰ ਨੂੰ ਮਿਕਸ ਕਰਕੇ ਉਸ ਨਾਲ ਆਪਣੇ ਘਰ ਦੇ ਫਰਸ਼ ਨੂੰ ਸਾਫ ਕਰੋ। ਇਹ ਫਰਸ਼ ਨੂੰ ਇਕ ਦਮ ਨਵਾਂ ਬਣਾ ਦਿੰਦਾ ਹੈ ਅਤੇ ਇਸ ਨਾਲ ਫਰਸ਼ ਦੇ ਦਾਗ-ਧੱਬੇ ਵੀ ਆਸਾਨੀ ਨਾਲ ਸਾਫ ਹੋ ਜਾਂਦੇ। 
 

2. ਲੱਕੜ ਦੇ ਫਰਨੀਚਰ 
ਲੱਕੜ ਦੇ ਫਰਨੀਚਰ ਦੀ ਵੱਖਰੇ ਤਰੀਕੇ ਨਾਲ ਦੇਖਭਾਲ ਨਾ ਕੀਤੀ ਜਾਵੇ ਤਾਂ ਉਹ ਖਰਾਬ ਹੋਣ ਲੱਗਦਾ ਹੈ। ਅਜਿਹੇ 'ਚ ਤੁਸੀਂ ਕੱਪੜਿਆਂ 'ਤੇ ਹਲਕਾ ਜਿਹਾ ਜੈਤੂਨ ਦਾ ਤੇਲ ਲਗਾ ਕੇ ਫਰਨੀਚਰ ਨੂੰ ਸਾਫ ਕਰੋ। ਉਸ ਤੋਂ ਬਾਅਦ ਸੁੱਕੇ ਕੱਪੜੇ ਨਾਲ ਫਰਨੀਚਰ ਨੂੰ ਸਾਫ ਕਰੋ। ਇਸ ਨਾਲ ਤੁਹਾਡਾ ਪੁਰਾਣਾ ਲੱਕੜ ਦਾ ਫਰਨੀਚਰ ਵੀ ਨਵਾਂ ਲੱਗੇਗਾ।
 

3. ਭਾਂਡਿਆਂ ਨੂੰ ਚਮਕਾਏ
ਰਸੋਈ 'ਚ ਖਾਣਾ ਬਣਾਉਂਦੇ ਸਮੇਂ ਕਈ ਵਾਰ ਭਾਂਡੇ ਸੜ ਜਾਂਦੇ ਹਨ। ਅਜਿਹੇ 'ਚ ਸਭ ਤੋਂ ਪਹਿਲਾਂ ਉਸ 'ਤੇ ਵ੍ਹਾਈਟ ਵਿਨੇਗਰ ਅਤੇ ਬੇਕਿੰਗ ਸੋਡਾ ਪਾ ਕੇ ਭਾਂਡਿਆ ਨੂੰ ਸਾਫ ਕਰੋ। ਫਿਰ ਉਸ 'ਤੇ ਜੈਤੂਨ ਦਾ ਤੇਲ ਅਤੇ ਨਮਕ ਪਾ ਕੇ ਸਕ੍ਰਬ ਦੀ ਮਦਦ ਨਾਲ ਸਾਫ ਕਰੋ। ਇਸ ਨਾਲ ਤੁਹਾਡੇ ਭਾਂਡੇ ਬਿਲਕੁਲ ਸਾਫ ਹੋ ਜਾਣਗੇ। 
 

4. ਜੂਟ ਫਰਨੀਚਰ ਦੀ ਸਫਾਈ
ਜੂਟ ਦੇ ਫਰਨੀਚਰ 'ਚੋਂ ਗੰਦਗੀ ਆਸਾਨੀ ਨਾਲ ਨਹੀਂ ਨਿਕਲਦੀ ਅਤੇ ਉਸ ਦੀ ਸ਼ਾਈਨ ਗੁਆਚਨ ਲੱਗਦੀ ਹੈ। ਵੈਕਊਨ ਕਲੀਨਰ ਨਾਲ ਸਫਾਈ ਕਰਨ ਦੇ ਬਾਵਜੂਦ ਵੀ ਉਹ ਚੰਗੀ ਤਰ੍ਹਾਂ ਨਾਲ ਸਾਫ ਨਹੀਂ ਹੁੰਦੇ। ਅਜਿਹੇ 'ਚ ਤੁਸੀਂ ਕੱਪੜੇ 'ਤੇ ਜੈਤੂਨ ਦਾ ਤੇਲ ਲਗਾ ਕੇ ਫਰਨੀਚਰ ਦੀ ਸਫਾਈ ਕਰੋ। ਇਸ ਨਾਲ ਉਸ ਦੀ ਧੂਲ-ਮਿੱਟੀ ਵੀ ਆਸਾਨੀ ਨਾਲ ਨਿਕਲ ਜਾਵੇਗੀ ਅਤੇ ਉਹ ਨਵਾਂ ਜਿਹਾ ਲੱਗਣ ਲੱਗੇਗਾ।
 

Neha Meniya

This news is Content Editor Neha Meniya