ਜਦੋਂ ਔਰਤ ਨੇ ਬਿਰਿਆਨੀ ''ਚ ਪਾ ਦਿੱਤੇ Parle G ਬਿਸਕੁਟ, ਅਤੇ ਲੋਕ ਬੋਲੇ- ''ਇਹ ਕੀ...?''

Saturday, Nov 23, 2024 - 09:15 PM (IST)

ਨੈਸ਼ਨਲ ਡੈਸਕ - ਖਾਣੇ ਨੂੰ ਲੈ ਕੇ ਹਰ ਰੋਜ਼ ਲੋਕਾਂ ਵਿਚ ਤਰ੍ਹਾਂ-ਤਰ੍ਹਾਂ ਦੇ ਪ੍ਰਯੋਗ ਦੇਖਣ ਨੂੰ ਮਿਲਦੇ ਹਨ। ਹਾਲਾਂਕਿ ਇਹ ਭੋਜਨ ਨੂੰ ਹੋਰ ਸੁਆਦੀ ਬਣਾਉਣ ਲਈ ਸ਼ੁਰੂ ਕੀਤਾ ਗਿਆ ਸੀ, ਪਰ ਕੁਝ ਲੋਕ ਪ੍ਰਯੋਗ ਦੇ ਨਾਂ 'ਤੇ ਕੁਝ ਵੀ ਕਰਦੇ ਹਨ ਅਤੇ ਚੰਗੇ ਭੋਜਨ ਨੂੰ ਵੀ ਖਰਾਬ ਕਰ ਦਿੰਦੇ ਹਨ। ਜਿਸ ਨੂੰ ਦੇਖਣ ਤੋਂ ਬਾਅਦ ਲੋਕਾਂ ਨੂੰ ਸਿਰਫ ਨਫਰਤ ਹੀ ਮਹਿਸੂਸ ਹੁੰਦੀ ਹੈ। ਅਜਿਹਾ ਹੀ ਇੱਕ ਵੀਡੀਓ ਇਨ੍ਹੀਂ ਦਿਨੀਂ ਸਾਹਮਣੇ ਆਇਆ ਹੈ। ਜਿੱਥੇ ਇੱਕ ਔਰਤ ਨੇ ਪਾਰਲੇ-ਜੀ ਬਿਸਕੁਟ ਨਾਲ ਬਿਰਿਆਨੀ ਬਣਾਈ। ਇਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ।

ਅਸੀਂ ਸਾਰੇ ਜਾਣਦੇ ਹਾਂ ਕਿ ਬਿਰਿਆਨੀ ਇੱਕ ਅਜਿਹਾ ਪਕਵਾਨ ਹੈ ਜੋ ਹਰ ਕੋਈ ਪਸੰਦ ਕਰਦਾ ਹੈ। ਇਸ ਦੀ ਮਹਿਕ ਅਜਿਹੀ ਹੈ ਕਿ ਮੂੰਹ ਵਿਚ ਪਾਣੀ ਆ ਜਾਂਦਾ ਹੈ। ਹੁਣ ਜੇਕਰ ਤੁਸੀਂ ਸੋਚਦੇ ਹੋ ਕਿ ਕੋਈ ਪਾਰਲੇ-ਜੀ ਨਾਲ ਬਿਰਿਆਨੀ ਬਣਾਉਂਦਾ ਹੈ, ਤਾਂ ਇਹ ਤੁਹਾਨੂੰ ਥੋੜ੍ਹਾ ਅਜੀਬ ਲੱਗ ਸਕਦਾ ਹੈ ਪਰ ਇਹ ਪੂਰੀ ਤਰ੍ਹਾਂ ਸੱਚ ਹੈ। ਹੁਣ ਦੇਖੋ ਇਹ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਕੁੜੀ ਨੇ ਪਾਰਲੇ ਜੀ ਬਿਸਕੁਟ ਤੋਂ ਬਿਰਿਆਨੀ ਬਣਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕ ਕਹਿੰਦੇ ਹਨ ਕਿ ਅਗਲੀ ਮਹਾਂਮਾਰੀ ਇਹ ਕੁੜੀ ਲੈ ਕੇ ਆਵੇਗੀ, ਦੇਖੋ!

ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਸਾਹਮਣੇ ਇਕ ਵੱਡਾ ਭਾਂਡਾ ਰੱਖਿਆ ਗਿਆ ਹੈ, ਉਸ 'ਚ ਚੌਲਾਂ ਦੇ ਨਾਲ ਪਾਰਲੇ ਜੀ ਦੇ ਬਿਸਕੁਟ ਪਏ ਦਿਖਾਈ ਦੇ ਰਹੇ ਹਨ। ਔਰਤ ਇਹ ਕਹਿੰਦੀ ਨਜ਼ਰ ਆ ਰਹੀ ਹੈ ਕਿ ਉਸ ਨੇ ਇਹ ਬਿਰਿਆਨੀ ਵਧੀਆ ਮਸਾਲਾ ਪੀਸ ਕੇ ਬਣਾਈ ਹੈ। ਇਸ ਤੋਂ ਇਲਾਵਾ ਔਰਤ ਨੇ ਇਹ ਵੀ ਦੱਸਿਆ ਕਿ ਉਸ ਦੇ ਪਿੱਛੇ ਦਿਖਾਈ ਦੇਣ ਵਾਲੇ ਬੱਚੇ ਉਸ ਦੇ ਵਿਦਿਆਰਥੀ ਹਨ। ਜਿਹੜੇ ਲੋਕ ਬਿਰਿਆਨੀ ਖਾਣ 'ਤੇ ਜ਼ੋਰ ਦਿੰਦੇ ਸਨ, ਮੈਂ ਉਨ੍ਹਾਂ ਨੂੰ ਇਹ ਸਪੈਸ਼ਲ ਬਿਰਿਆਨੀ ਬਣਾ ਕੇ ਹੈਰਾਨ ਕਰ ਦਿੱਤਾ ਹੈ।

ਇਸ ਵੀਡੀਓ ਨੂੰ creamycreationsbyhkr11 ਨੇ ਇੰਸਟਾ 'ਤੇ ਸ਼ੇਅਰ ਕੀਤਾ ਹੈ। ਵੀਡੀਓ 'ਚ ਨਜ਼ਰ ਆ ਰਹੀ ਔਰਤ ਦਾ ਨਾਂ ਹਿਨਾ ਕੌਸਰ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕ ਵੱਖ-ਵੱਖ ਤਰੀਕਿਆਂ ਨਾਲ ਇਸ 'ਤੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, 'ਇਸ ਔਰਤ 'ਤੇ ਕੇਸ ਹੋਣਾ ਚਾਹੀਦਾ ਹੈ ਅਤੇ ਉਸ 'ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਬਿਰਿਆਨੀ ਕਿਤੇ ਵੀ ਇਸ ਤਰੀਕੇ ਨਾਲ ਨਹੀਂ ਬਣਦੀ।' ਇਸ ਤੋਂ ਇਲਾਵਾ ਹੋਰ ਵੀ ਕਈ ਲੋਕਾਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
 

 
 
 
 
 
 
 
 
 
 
 
 
 
 
 
 

A post shared by Heena kausar raad (@creamycreationsbyhkr11)


Inder Prajapati

Content Editor

Related News