ਭਰਪੂਰ ਨੀਂਦ ਰੱਖੇਗੀ ਬੱਚੇ ਨੂੰ ਮੋਟਾਪੇ ਤੋਂ ਦੂਰ

05/29/2017 9:06:29 AM

ਜਲੰਧਰ— ਬੱਚਿਆਂ ਦੀ ਸਿਹਤ ਦਾ ਖਿਆਲ ਰੱਖਣਾ ਮਾਂ-ਬਾਪ ਦੀ ਜ਼ਿੰਮੇਵਾਰੀ ਹੁੰਦੀ ਹੈ। ਖਾਣ-ਪੀਣ ਦੀ ਗੱਲ ਹੋਵੇ ਜਾਂ ਰਹਿਣ-ਸਹਿਣ ਦੀ ਇਹ ਸਾਰੀਆਂ ਆਦਤਾਂ ਆਪਣੇ ਆਸ-ਪਾਸ ਦੇ ਲੋਕਾਂ, ਖਾਸ ਕਰਕੇ ਮਾਂ-ਬਾਪ ਤੋਂ ਹੀ ਸਿੱਖਦੇ ਹਨ ਪਰ ਇਸ ਬਿਜ਼ੀ ਲਾਈਫ ਸਟਾਈਲ ਅਤੇ ਮਹਿੰਗਾਈ ਦੇ ਜ਼ਮਾਨੇ ''ਚ ਮਾਂ ਤੇ ਬਾਪ ਦੋਵੇਂ ਹੀ ਨੌਕਰੀਪੇਸ਼ਾ ਹਨ। ਇਸੇ ਚੱਕਰ ''ਚ ਉਹ ਉਠਣ-ਬੈਠਣ ਤੇ ਖਾਣ-ਪੀਣ ਦਾ ਖਾਸ ਖਿਆਲ ਨਹੀਂ ਰੱਖਦੇ, ਜੋ ਅੱਗੇ ਚੱਲ ਕੇ ਬੱਚੇ ਦੇ ਸਰੀਰ ''ਤੇ ਗਲਤ ਅਸਰ ਪਾਉਂਦੇ ਹਨ।
ਚੰਗੇ ਖਾਣ-ਪੀਣ ਨਾਲ ਸਹੀ ਨੀਂਦ ਲੈਣਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਇਕ ਖੋਜ ''ਚ ਇਹ ਗੱਲ ਸਾਹਮਣੇ ਆਈ ਹੈ ਕਿ ਜੋ ਬੱਚੇ ਦੇਰ ਨਾਲ ਸੌਂਦੇ ਹਨ ਜਾਂ ਪੂਰੀ ਨੀਂਦ ਨਹੀਂ ਲੈਂਦੇ, ਉਹ ਭਵਿੱਖ ''ਚ ਮੋਟਾਪੇ ਦਾ ਸ਼ਿਕਾਰ ਹੋ ਜਾਂਦੇ ਹਨ। ਅਜਿਹੇ ਬੱਚਿਆਂ ''ਚ ਮੋਟਾਪੇ ਦੀ ਸਭ ਤੋਂ ਵੱਡੀ ਵਜ੍ਹਾ ਇਹ ਹੈ ਕਿ ਅਜਿਹੇ ਬੱਚੇ ਜ਼ਿਆਦਾ ਮਾਤਰਾ ''ਚ ਕੈਲੋਰੀ ਵਾਲੀਆਂ ਚੀਜ਼ਾਂ ਖਾਂਦੇ ਹਨ। ਇਸ ਕੈਲੋਰੀ ਦੀ ਵਜ੍ਹਾ ਨਾਲ ਯੁਵਾ ਅਵਸਥਾ ''ਚ ਉਨ੍ਹਾਂ ਨੂੰ ਮੋਟਾਪੇ ਵਰਗੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਉਥੇ ਜੋ ਬੱਚੇ ਰਾਤ ਨੂੰ ਜਲਦੀ ਸੌਂਦੇ ਹਨ, ਉਨ੍ਹਾਂ ਨੂੰ ਆਰਾਮ ਕਰਨ ਦਾ ਜ਼ਿਆਦਾ ਸਮਾਂ ਮਿਲਦਾ ਹੈ, ਜਿਸ ਨਾਲ ਉਨ੍ਹਾਂ ਦੇ ਸਰੀਰ ''ਚ ਕੈਲੋਰੀ ਆਸਾਨੀ ਨਾਲ ਬਰਨ ਹੁੰਦੀ ਰਹਿੰਦੀ ਹੈ। ਇਸੇ ਦੀ ਮਦਦ ਨਾਲ ਉਨ੍ਹਾਂ ਨੂੰ ਆਪਣੇ ਭਾਰ ਨੂੰ ਕੰਟਰੋਲ ਕਰਨ ''ਚ ਮਦਦ ਮਿਲਦੀ ਰਹਿੰਦੀ ਹੈ।
ਦੇਰ ਰਾਤ ਤਕ ਜੋ ਬੱਚੇ ਜਾਗਦੇ ਹਨ, ਉਨ੍ਹਾਂ ਨੂੰ ਭੁੱਖ ਵੀ ਜ਼ਿਆਦਾ ਲੱਗਦੀ ਹੈ ਕਿਉਂਕਿ ਸਾਡੇ ਸਰੀਰ ''ਚ ਮੌਜੂਦ ਲੈਪਟਿਨ ਹਾਰਮੋਨ ਭੁੱਖ ਵਧਾਉਣ ਲਈ ਜ਼ਿੰਮੇਵਾਰ ਹੁੰਦਾ ਹੈ। ਭਰਪੂਰ ਨੀਂਦ ਨਾ ਲੈਣ ਨਾਲ ਬੱਚੇ ''ਚ ਇਸ ਹਾਰਮੋਨ   ਦੀ ਸਰਗਰਮੀ ਜ਼ਿਆਦਾ ਵਧ ਜਾਂਦੀ ਹੈ। ਇਸੇ ਕਾਰਨ ਸਰੀਰ ''ਚ ਕੈਲੋਰੀ ਵੀ ਵਧਣ ਲੱਗਦੀ ਹੈ। ਉਥੇ ਪੂਰੀ ਨੀਂਦ ਲੈਣ ਨਾਲ ਇਸ ਹਾਰਮੋਨ ਦਾ ਵਾਧਾ ਕਾਫੀ ਘੱਟ ਹੋ ਜਾਂਦਾ ਹੈ, ਜਿਸ ਨਾਲ ਮੋਟਾਪਾ ਕੰਟਰੋਲ ਰਹਿੰਦਾ ਹੈ। ਇਹ ਗੱਲ ਸਿਰਫ ਬੱਚਿਆਂ ''ਤੇ ਹੀ ਨਹੀਂ, ਸਗੋਂ ਵੱਡਿਆਂ ''ਤੇ ਵੀ ਓਨੀ ਹੀ ਲਾਗੂ ਹੁੰਦੀ ਹੈ। ਮਾਹਿਰਾਂ ਦਾ ਕਹਿਣਾ ਹੈ ਜਿਥੇ ਬਾਲਗਾਂ ਨੂੰ ਰੋਜ਼ਾਨਾ 7-8 ਘੰਟੇ ਦੀ ਨੀਂਦ ਲੈਣੀ ਚਾਹੀਦੀ, ਉਥੇ ਬੱਚਿਆਂ ਲਈ ਘੱਟ ਤੋਂ ਘੱਟ 10 ਘੰਟੇ ਦੀ ਨੀਂਦ ਜ਼ਰੂਰੀ ਹੈ। ਬੱਚਿਆਂ ''ਚ ਬਚਪਨ ਤੋਂ ਹੀ ਇਹ ਆਦਤ ਵਿਕਸਿਤ ਕੀਤੀ ਜਾਵੇ   ਤਾਂ ਅੱਗੇ ਚੱਲ ਕੇ ਉਨ੍ਹਾਂ ਨੂੰ ਪ੍ਰੇਸ਼ਾਨੀ ਨਹੀਂ ਹੁੰਦੀ।
ਬੱਚਿਆਂ ਨੂੰ ਜ਼ਰੂਰ ਸਿਖਾਓ ਇਹ ਗੱਲਾਂ
ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਬੱਚਾ ਹੈਲਦੀ ਲਾਈਫ ਸਟਾਈਲ ''ਚ ਜੀਵੇ ਤਾਂ ਉਨ੍ਹਾਂ ''ਚ ਸ਼ੁਰੂ ਤੋਂ ਹੀ ਕੁਝ ਆਦਤਾਂ  ਪਾਉਣੀਆਂ ਜ਼ਰੂਰੀ ਹਨ।
1. ਜਲਦੀ ਸੌਣਾ
ਬੱਚੇ ਸਵੇਰੇ ਉਠਣ ''ਚ ਆਨਾ-ਕਾਨੀ ਕਰਦੇ ਹਨ, ਜਿਸ ਦਾ ਕਾਰਨ ਰਾਤ ਨੂੰ ਦੇਰੀ ਨਾਲ ਸੌਣਾ ਹੈ। ਬੱਚੇ ਜੇਕਰ ਜਲਦੀ ਸੌਣਗੇ ਤਾਂ ਸਵੇਰੇ ਵੀ ਜਲਦੀ ਹੀ ਉਠ ਜਾਣਗੇ।
2. ਖਾਣ ਤੋਂ ਪਹਿਲਾਂ ਹੱਥ ਧੋਣਾ
ਖੇਡਦੇ ਸਮੇਂ ਬੱਚਿਆਂ ਦੇ ਹੱਥਾਂ ''ਤੇ ਕਈ ਤਰ੍ਹਾਂ ਦੇ ਬੈਕਟੀਰੀਆ ਲੱਗ ਜਾਂਦੇ ਹਨ ਜੋ ਬੀਮਾਰੀਆਂ ਦਾ ਕਾਰਨ ਬਣਦੇ ਹਨ। ਬੱਚਿਆਂ ਨੂੰ ਹਮੇਸ਼ਾ ਖਾਣ-ਪੀਣ  ਤੋਂ ਪਹਿਲਾਂ ਅਤੇ ਬਾਅਦ ''ਚ ਹੱਥ ਧੋਣ ਦੀ ਆਦਤ ਪਾਓ।
3. ਜ਼ਮੀਨ ''ਤੇ ਬੈਠ ਕੇ ਖਾਣਾ
ਬਹੁਤ ਸਾਰੇ ਬੱਚੇ ਬੈੱਡ ਤੇ ਸੋਫੇ ''ਤੇ ਲੇਟ ਕੇ ਖਾਣਾ ਖਾਂਦੇ ਹਨ। ਅਜਿਹਾ ਕਰਨਾ ਮੋਟਾਪੇ ਨੂੰ ਸੱਦਾ ਦੇਣਾ ਹੈ। ਜ਼ਮੀਨ ''ਤੇ ਬੈਠ ਕੇ ਖਾਣਾ ਖਾਣਾ ਸਿਹਤ ਲਈ ਫਾਇਦੇਮੰਦ ਹੈ। ਇਸ ਨਾਲ ਪਾਚਣ ਕਿਰਿਆ ਸਹੀ ਰਹਿੰਦੀ ਹੈ, ਗੋਡੇ ਮਜ਼ਬੂਤ ਤੇ ਬਲੱਡ ਸਰਕੂਲੇਸ਼ਨ ਵੀ ਸਹੀ ਤਰੀਕੇ ਨਾਲ ਚੱਲਦਾ ਹੈ।
4. ਰਾਤ ਨੂੰ 8 ਵਜੇ ਤੋਂ ਪਹਿਲਾਂ ਭੋਜਨ
ਰਾਤ ਦੇਰ ਨਾਲ ਖਾਣਾ ਖਾਣ ਨਾਲ ਪਾਚਣ ਕਿਰਿਆ ''ਤੇ ਬੁਰਾ ਅਸਰ ਪੈਂਦਾ ਹੈ। ਇਸ ਲਈ ਰਾਤ ਦਾ ਖਾਣਾ ਹਮੇਸ਼ਾ 8 ਵਜੇ ਤੋਂ ਪਹਿਲਾਂ ਹੀ ਖਾ ਲਓ। ਅਜਿਹੀ ਆਦਤ ਤੁਹਾਡੇ ਬੱਚੇ ਤੇ ਤੁਹਾਨੂੰ ਤੰਦਰੁਸਤ ਰੱਖੇਗੀ।