ਆਖ਼ਰ ਗਰਭ ਅਵਸਥਾ ਦੌਰਾਨ ਕਿਉਂ ਸੁੱਜਦੇ ਹਨ ਪੈਰ, ਜਾਣੋ ਵਜ੍ਹਾ

07/27/2020 3:30:27 PM

ਨਵੀਂ ਦਿੱਲੀ — ਗਰਭ ਅਵਸਥਾ ਦੌਰਾਨ ਮਾਂ ਦੇ ਸਰੀਰ ਵਿਚ ਲਹੂ ਦਾ ਉਤਪਾਦਨ ਲਗਭਗ 50% ਵਧਦਾ ਹੈ। ਖੂਨ ਅਤੇ ਤਰਲ ਦਾ ਇਹ ਵਧੇਰੇ ਉਤਪਾਦਨ ਗਰਭ ਅਵਸਥਾ ਦੌਰਾਨ ਸੋਜਸ਼ ਦਾ ਕਾਰਨ ਬਣਦਾ ਹੈ। ਗਰਭ ਅਵਸਥਾ ਦੌਰਾਨ ਹੱਥਾਂ, ਚਿਹਰੇ, ਪੈਰਾਂ ਅਤੇ ਗਿੱਟਿਆਂ ਦੀ ਸੋਜ ਓਡੀਮਾ ਦੇ ਪ੍ਰਭਾਵ ਕਾਰਨ ਹੁੰਦੀ ਹੈ।
ਟਿਸ਼ੂ ਵਿਚ ਤਰਲ ਦੇ ਇਕੱਤਰ ਹੋਣ ਨੂੰ ਸੋਜਸ਼ ਕਿਹਾ ਜਾਂਦਾ ਹੈ। ਇਸ ਨਾਲ ਸਰੀਰ ਦੇ ਇੱਕ ਜਾਂ ਕਈ ਹਿੱਸੇ ਪ੍ਰਭਾਵਿਤ ਹੋ ਸਕਦੇ ਹਨ। ਤਰਲ ਦੇ ਜਮ੍ਹਾਂ ਹੋਣ ਕਾਰਨ ਸਰੀਰ ਦਾ ਪ੍ਰਭਾਵਿਤ ਹਿੱਸਾ ਸੁੱਜਿਆ ਹੋਇਆ ਜਾਪਦਾ ਹੈ। ਇਹ ਸਰੀਰਕ ਸਮੱਸਿਆ ਗਰਭ ਅਵਸਥਾ ਦੌਰਾਨ ਸਾਹਮਣੇ ਆ ਸਕਦੀ ਹੈ। ਇਹ ਸਮੱਸਿਆ ਆਧੁਨਿਕ ਚੀਨੀ ਗਾਇਨੀਕੋਲੋਜੀ 'ਚ ਬਹੁਤ ਸਾਰੇ ਨਾਮਾਂ ਰਾਂਹੀ ਜਾਣੀ ਜਾਂਦੀ ਹੈ ਜਿਵੇਂ ਕਿ 'ਗਰਭ ਅਵਸਥਾ ਵਿਚ water swallowing', 'distension in pregnancy '। ਜ਼ਿਕਰਯੋਗ ਹੈ ਕਿ ਗਰਭ ਅਵਸਥਾ ਦੌਰਾਨ ਸੋਜਸ਼ ਕੋਈ ਬਿਮਾਰੀ ਨਹੀਂ ਹੈ, ਸਗੋਂ ਇੱਕ ਸਰੀਰਕ ਸਮੱਸਿਆ ਹੈ, ਜਿਸ ਨੂੰ ਠੀਕ ਕੀਤਾ ਜਾ ਸਕਦਾ ਹੈ।

ਇਹ ਵੀ ਦੇਖੋ : ਕੀ ਨਵਜਨਮੇ ਬੱਚੇ ਦੀਆਂ ਅੱਖਾਂ 'ਚ ਸੁਰਮਾ ਪਾਉਣਾ ਸਹੀ ਹੈ? ਜਾਣੋ ਡਾਕਟਰ ਦੀ ਰਾਇ

ਹਾਰਮੋਨਲ ਬਦਲਾਅ 

ਗਰਭ ਅਵਸਥਾ ਦੌਰਾਨ ਸਰੀਰ ਵਿਚ ਹਾਰਮੋਨਲ ਬਦਲਾਅ ਆਉਂਦੇ ਹਨ, ਜੋ ਸਰੀਰ ਵਿਚ ਸੋਡੀਅਮ ਅਤੇ ਤਰਲ ਦੀ ਮਾਤਰਾ ਨੂੰ ਵਧਾਉਂਦੇ ਹਨ। ਨਤੀਜੇ ਵਜੋਂ, ਸਰੀਰ ਦੇ ਬਹੁਤ ਸਾਰੇ ਅੰਗਾਂ 'ਚ ਸੋਜਸ਼ ਆ ਜਾਂਦੀ ਹੈ।

ਬੱਚੇਦਾਨੀ ਦਾ ਵੱਧਣਾ

ਬੱਚੇਦਾਨੀ ਦਾ ਵਧਦਾ ਆਕਾਰ ਪੇਲਵਿਕ ਦੀਆਂ ਨਸਾਂ ਅਤੇ ਵੇਨਾ ਕਾਵਾ(ਆਕਸੀਜਨ ਰਹਿਤ ਖੂਨ ਨੂੰ ਦਿਲ ਤੱਕ ਲਿਜਾਣ ਵਾਲੀ ਵੱਡੀ ਨਾੜੀ) 'ਤੇ ਦਬਾਅ ਬਣਾਂਦਾ ਹੈ, ਜਿਸ ਕਾਰਨ ਪੇਲਵਿਕ ਵਿਚ ਖ਼ੂਨ ਦਾ ਸੰਚਾਰ ਘੱਟ ਜਾਂਦਾ ਹੈ ਅਤੇ ਖ਼ੂਨ ਸਰੀਰ ਦੇ ਹੇਠਲੇ ਹਿੱਸੇ 'ਚ ਇਕੱਠਾ ਹੋਣ ਲੱਗਦਾ ਹੈ। ਇਕੱਠਾ ਹੋਇਆ ਖ਼ੂਨ ਟਿਸ਼ੂ ਵਿਚ ਮੌਜੂਦ ਪਾਣੀ 'ਤੇ ਦਬਾਅ ਬਣਾਉਂਦਾ ਹੈ ਅਤੇ ਪੈਰਾਂ ਵਿਚ ਸੋਜਸ਼ ਦਾ ਕਾਰਨ ਬਣਦਾ ਹੈ।

ਇਹ ਵੀ ਦੇਖੋ : ਸਾਉਣ ਮਹੀਨੇ ਬਦਲਦੀ ਰੁੱਤ ’ਚ ਕੀ ਖਾਈਏ ਅਤੇ ਕੀ ਨਾ ਖਾਈਏ? ਜਾਣੋ ਕੀ ਕਹਿੰਦਾ ਹੈ ਆਯੁਰਵੈਦ

ਪ੍ਰੀ-ਇਕਲੈਂਪਸੀਆ 

ਪ੍ਰੀ-ਇਕਲੈਂਪਸੀਆ ਕਾਰਨ ਗਰਭਵਤੀ ਔਰਤ ਦੇ ਹੱਥਾਂ ਅਤੇ ਚਿਹਰੇ ਵਿਚ ਸੋਜ ਆ ਸਕਦੀ ਹੈ। ਪ੍ਰੀ-ਇਕਲੈਂਪਸੀਆ ਇਕ ਅਜਿਹੀ ਸਥਿਤੀ ਹੈ ਜਿਸ ਦੌਰਾਨ ਗਰਭਵਤੀ ਔਰਤ ਦਾ ਬਲੱਡ ਪ੍ਰੈਸ਼ਰ ਅਚਾਨਕ ਵੱਧ ਸਕਦਾ ਹੈ ਅਤੇ ਗਰਭ ਅਵਸਥਾ ਦੇ 20 ਵੇਂ ਹਫਤੇ ਬਾਅਦ ਪਿਸ਼ਾਬ ਵਿਚ ਪ੍ਰੋਟੀਨ ਦੀ ਮਾਤਰਾ ਨੂੰ ਵਧ ਸਕਦੀ ਹੈ। ਜਿਹੜੀਆਂ ਔਰਤਾਂ ਨੂੰ ਕ੍ਰਾਨਿਕ ਹਾਈਪਰਟੈਨਸ਼ਨ ਹੈ ਉਨ੍ਹਾਂ ਨੂੰ ਪ੍ਰੀ-ਐਕਲੇਮਪਸੀਆ ਹੋਣ ਦਾ ਖ਼ਤਰਾ ਵਧ ਹੁੰਦਾ ਹੈ।

ਇਹ ਵੀ ਦੇਖੋ : ਵਿਦੇਸ਼ੀਆਂ ਨੂੰ ਬਹੁਤ ਪਸੰਦ ਆ ਰਹੀ ਹੈ ਭਾਰਤ ਦੀ ਵਰਚੁਅਲ ਟੂਰ ਸੀਰੀਜ਼ 'ਦੇਖੋ ਆਪਣਾ ਦੇਸ਼'


Harinder Kaur

Content Editor

Related News