ਵੈਜੀਟੇਬਲ ਨੂਡਲਸ ਸੂਪ

Saturday, Feb 25, 2017 - 03:20 PM (IST)

ਜਲੰਧਰ— ਸੁਪ ਪੀਣਾ ਹਰ ਕਿਸੇ ਨੂੰ ਪਸੰਦ ਹੁੰਦਾ ਹੈ। ਸੂਪ ਕਈ ਤਰ੍ਹਾਂ ਦੇ ਹੁੰਦੇ ਹਨ । ਇਹ ਪੀਣ ''ਚ ਸੁਆਦ ਤਾਂ ਹੁੰਦੇ ਹੀ ਹਨ ਨਾਲ ਹੀ ਸਾਡੀ ਸਿਹਤ ਦੇ ਲਈ ਵੀ ਬਹੁਤ ਫਾਇਦੇਮੰਦ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਵੈਜੀਟੇਬਲ ਨੂਡਲਸ ਸੂਪ ਬਾਰੇ ਦੱਸਣ ਜਾ ਰਹੇ ਹਾਂ। ਇਹ ਬਹੁਤ ਹੀ ਸੁਆਦ ਹੁੰਦਾ ਹੈ ਅਤੇ ਸਾਡੇ ਸਰੀਰ ਲਈ ਫਾਇਦੇਮੰਦ ਵੀ। ਆਓ ਜਾਣਦੇ ਹਾਂ ਇਸਨੂੰ ਬਣਾਉਣ ਦੀ ਵਿਧੀ।
ਸਮੱਗਰੀ
1. ਟਮਾਟਰ 2 ਛੋਟੇ ਆਕਾਰ ਦੇ 
2. ਗਾਜਰ 1 ਛੋਟੇ ਆਕਾਰ ਦੀ
3. 1 ਸ਼ਿਮਲਾ ਮਿਰਚ
4. ਹਰੇ ਮਟਰ ਅੱਧੀ ਕੋਲੀ ਛਿੱਲੇ ਹੋਏ
5. ਨੂਡਲਸ 50-60 ਗ੍ਰਾਮ
6. ਮੱਖਣ 2 ਵੱਡੇ ਚਮਚ
7. ਹਰੀ ਮਿਰਚ 2 (ਬਾਰੀਕ ਕੱਟੀਆਂ ਹੋਈਆਂ)
8. ਅੱਦਰਕ 1 ਇੰਚ ਲੰਬਾ ਟੁਕੜਾ (ਕੱਦੂਕਸ ਕੀਤਾ ਹੋਇਆਂ) 
9. ਨਮਕ ਸਵਾਦ ਅਨੁਸਾਰ
10. ਕਾਲੀ ਮਿਰਚ ਅੱਧਾ ਛੋਟਾ ਚਮਚ
11. ਸਫ਼ੈਦ ਮਿਰਚ ਅੱਧਾ ਛੋਟਾ ਚਮਚ
12. ਨਿੰਬੂ ਦਾ ਰਸ
13. ਹਰਾ ਧਨੀਆਂ 1 ਵੱਡਾ ਚਮਚ (ਬਾਰੀਕ ਕੱਟਿਆ ਹੋਇਆ)
ਵਿਧੀ—
1. ਟਮਾਟਰ ਅਤੇ ਗਾਜ਼ਰ ਨੂੰ ਬਾਰੀਕ ਕੱਟ ਲਓ।
2.ਸ਼ਿਮਲਾ ਮਿਰਚ ਨੂੰ ਧੋ ਕੇ ਤੇ ਉਸ ਦੇ ਬੀਜ਼ ਕੱਢ ਕੇ ਬਾਰੀਕ ਕੱਟ ਲਓ।
3. ਹੁਣ ਕਿਸੇ ਭਾਰੀ ਤਲੇ ਦੇ ਬਰਤਨ ''ਚ ਮੱਖਣ ਪਾ ਕੇ ਗਰਮ ਕਰ ਲਓ ਅਤੇ ਫਿਰ ਉਸ ''ਚ ਹਰੀ ਮਿਰਚ ਅਤੇ ਅੱਦਰਕ ਪਾ ਕੇ ਚਮਚ ਨਾਲ ਹਿਲਾਉਂਦੇ ਹੋਏ ਇਕ ਮਿੰਟ ਤੱਕ ਭੁੰਨੋ। 
4.ਫਿਰ ਇਸ ''ਚ ਮਟਰ ਪਾ ਕੇ ਦੋ ਮਿੰਟ ਤੱਕ ਭੁੰਨੋ। 
5.ਹੁਣ ਟਮਾਟਰ, ਗਾਜਰ ਅਤੇ ਸ਼ਿਮਲਾ ਮਿਰਚ ਪਾ ਕੇ 3-4 ਮਿੰਟ ਤੱਕ ਹੋਰ ਭੁੰਨੋ। 
6.ਸਬਜ਼ੀਆਂ ਭੁੰਨਣ ਤੋਂ ਬਾਅਦ ਇਸ ''ਚ 700 ਗ੍ਰਾਮ ਪਾਣੀ ਪਾ ਦਿਓ। 
7.ਪਾਣੀ ''ਚ ਉਬਾਲ ਆਉਂਣ ਤੋਂ ਬਾਅਦ ਨੂਡਲਸ ਪਾਓ ਅਤੇ ਫਿਰ ਉਬਾਲਾ ਆਉਣ ਤੋਂ ਬਾਅਦ 4-5 ਮਿੰਟ ਤੱਕ ਹਲਕੇ ਸੇਕ ''ਤੇ ਵਿਚ-ਵਿਚ ਹਿਲਾਉਂਦੇ ਹੋਏ ਪਕਾਓ। 
8.ਹੁਣ ਇਸ ''ਚ ਨਮਕ, ਸਫੈਦ ਅਤੇ ਕਾਲੀ ਮਿਰਚ ਪਾ ਕੇ ਹਲਕੇ ਸੇਕ ''ਤੇ 1-2 ਮਿੰਟ ਤੱਕ ਪਕਣ ਦਿਓ ਅਤੇ ਗੈਸ ਬੰਦ ਕਰ ਦਿਓ। 
9.ਇਸ ''ਚ ਨਿੰਬੂ ਦਾ ਰਸ ਪਾ ਦਿਓ, ਵੈਜੀਟੇਬਲ ਨੂਡਲਸ ਸੂਪ ਤਿਆਰ ਹੋ ਗਿਆ ਹੈ, ਗਰਮਾ-ਗਰਮ ਸੂਪ ਨੂੰ ਮੱਖਣ ਅਤੇ ਹਰਾ ਧਨੀਆ ਪਾ ਕੇ ਸਰਵ ਕਰੋ।


Related News