ਵੈੱਜੀ ਚਿੱਲਾ ਬਰਗਰ

01/13/2018 12:02:25 PM

ਨਵੀਂ ਦਿੱਲੀ— ਅੱਜਕਲ ਦੇ ਲਾਈਫਸਟਾਈਲ ਵਿਚ ਬੱਚਿਆਂ ਤੋਂ ਲੈ ਕੇ ਵੱਡਿਆਂ ਤਕ ਹਰ ਕਿਸੇ ਨੂੰ ਬਰਗਰ ਖਾਣਾ ਪਸੰਦ ਹੈ। ਕਿਸੇਂ ਨੂੰ ਵੈੱਜ ਬਰਗਰ ਪਸੰਦ ਹੁੰਦਾ ਹੈ ਤਾਂ ਕਿਸੇ ਨੂੰ ਨਾਨਵੈੱਜ। ਅੱਜ ਅਸੀਂ ਤੁਹਾਨੂੰ ਵੈੱਜੀ ਚਿੱਲਾ ਬਰਗਰ ਬਣਾਉਣ ਦੀ ਵਿਧੀ ਬਾਰੇ ਦੱਸਣ ਜਾ ਰਹੇ ਹਾਂ ਜੋ ਖਾਣ 'ਚ ਬਹੁਤ ਹੀ ਸੁਆਦ ਹੁੰਦਾ ਹੈ ਅਤੇ ਇਸ ਨੂੰ ਬਣਾਉਣਾ ਹੋਰ ਵੀ ਆਸਾਨ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ...
ਸਮੱਗਰੀ: 
- ਮੇਓਨੀਜ਼ 70 ਗ੍ਰਾਮ
- ਟੋਮੈਟੋ ਸੌਸ  40 ਗ੍ਰਾਮ
- ਵੇਸਣ  155 ਗ੍ਰਾਮ
- ਪਿਆਜ਼ 40 ਗ੍ਰਾਮ
- ਟਮਾਟਰ 40 ਗ੍ਰਾਮ
- ਸ਼ਿਮਲਾ ਮਿਰਚ 40 ਗ੍ਰਾਮ
- ਨਮਕ 1 ਟੀ-ਸਪੂਨ
- ਕਾਲੀ ਮਿਰਚ 1/2 ਟੀ-ਸਪੂਨ
- ਹਲਦੀ 1/4 ਟੀ-ਸਪੂਨ
- ਪਾਣੀ 200 ਮਿ. ਲੀ.
- ਤੇਲ ਬਰਗਰ ਬਨ
ਬਣਾਉਣ ਦੀ ਵਿਧੀ 
1. ਇਕ ਬਾਊਲ ਵਿਚ ਮੇਓਨੀਜ਼ ਅਤੇ ਟੋਮੈਟੋ ਸੌਸ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਕੇ ਸਾਈਡ 'ਤੇ ਰੱਖ ਦਿਓ।
2. ਹੁਣ ਦੂਜੇ ਬਾਊਲ ਵਿਚ 155 ਗ੍ਰਾਮ ਵੇਸਣ, 40 ਗ੍ਰਾਮ ਪਿਆਜ਼, 40 ਗ੍ਰਾਮ ਟਮਾਟਰ, 40 ਗ੍ਰਾਮ ਸ਼ਿਮਲਾ ਮਿਰਚ, 1 ਟੀ-ਸਪੂਨ ਨਮਕ, 1/2 ਟੀ-ਸਪੂਨ ਕਾਲੀ ਮਿਰਚ, 1/4 ਟੀ-ਸਪੂਨ ਹਲਦੀ ਅਤੇ 200 ਮਿ. ਲੀ. ਪਾਣੀ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਕੇ ਪੇਸਟ ਤਿਆਰ ਕਰੋ।
3. ਤਵੇ 'ਤੇ ਥੋੜ੍ਹਾ ਜਿਹਾ ਤੇਲ ਲਾਓ ਅਤੇ ਪਹਿਲਾਂ ਤੋਂ ਤਿਆਰ ਕਰ ਕੇ ਰੱਖਿਆ ਹੋਇਆ ਵੇਸਣ ਦਾ ਮਿਸ਼ਰਣ ਚਿੱਲੇ ਵਾਂਗ ਫੈਲਾਓ। ਇਸ ਨੂੰ ਹਲਕਾ ਭੂਰਾ ਹੋਣ ਤੱਕ ਪਕਾਓ।
4. ਹੁਣ ਬਰਗਰ ਬਨ ਵਿਚਾਲਿਓਂ ਕੱਟ ਕੇ ਤਵੇ 'ਤੇ 2 ਮਿੰਟ ਲਈ ਸੇਕ ਲਓ।
5. ਇਕ ਬਰਗਰ ਬਨ 'ਤੇ ਮੇਓਨੀਜ਼ ਅਤੇ ਟੋਮੈਟੋ ਸੌਸ ਦਾ ਮਿਸ਼ਰਣ ਫੈਲਾਓ ਅਤੇ ਇਸ ਦੇ ਉੱਪਰ ਚਿੱਲਾ ਰੱਖੋ।
6. ਹੁਣ ਚਿੱਲੇ ਦੇ ਉਪਰ ਮੇਓਨੀਜ਼ ਸੌਸ ਫੈਲਾ ਕੇ ਇਕ ਹੋਰ ਚਿੱਲਾ ਰੱਖੋ।
7. ਇਸ ਤੋਂ ਬਾਅਦ ਬਰਗਰ ਬਨ ਦੇ ਦੂਜੇ ਹਿੱਸੇ 'ਤੇ ਮੇਓਨੀਜ਼ ਸੌਸ ਲਾਓ ਅਤੇ ਬਰਗਰ ਬਨ ਨੂੰ ਇਸ ਦੇ ਉੱਪਰ ਰੱਖ ਕੇ ਬੰਦ ਕਰ ਦਿਓ।
8. ਤੁਹਾਡਾ ਵੈਜੀ ਚਿੱਲਾ ਬਰਗਰ ਬਣ ਕੇ ਤਿਆਰ ਹੈ। ਇਸ ਨੂੰ ਗਰਮਾ-ਗਰਮ ਸਰਵ ਕਰੋ।


Related News