ਸਿਹਤ ਅਤੇ ਸੁੰਦਰਤਾ ਲਈ ਲਾਭਦਾਇਕ ਹੈ ਨਿੰਮ

02/03/2017 2:11:51 PM

ਜਲੰਧਰ— ਨਿੰਮ ਦੀਆਂ ਪੱਤੀਆਂ ਸਿਹਤ ਅਤੇ ਸੁੰਦਰਤਾ ਲਈ ਬਹੁਤ ਫਾਇਦੇਮੰਦ ਸਾਬਤ ਹੁੰਦੀਆਂ ਹਨ। ਨਿੰਮ ਦੀਆਂ ਪੱਤੀਆਂ ਨਾ ਸਿਰਫ ਚਿਹਰੇ ਨੂੰ ਬੈਕਟੀਰਿਆ ਮੁਕਤ ਰੱਖਦੀਆਂ ਹਨ ਬਲਕਿ ਖੂਨ ਸਾਫ ਲਈ ਵੀ ਇਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ। ਨਿੰਮ ਦਾ ਇਸਤੇਮਾਲ ਕਰਨਾ ਬਹੁਤ ਆਸਾਨ ਹੁੰਦਾ ਹੈ। ਇਸ ਦੀਆਂ ਪੱਤਲੀਆਂ ਨੂੰ ਸਵੇਰੇ ਖਾਲੀ ਪੇਟ ਨਿੰਮ ਦੀਆਂ ਪੱਤੀਆਂ ਖਾਣ ਨਾਲ ਖੂਨ ਸਾਫ ਹੁੰਦਾ ਹੈ।
ਨਿੰਮ ਦੀਆਂ ਲਗਪਗ 50 ਪੱਤੀਆਂ ਨੂੰ ਦੋ ਲੀਟਰ ਵਿੱਚ ਪਾਣੀ ''ਚ ਉਬਾਲ ਲਓ ਉਸ ਉਬਲੇ ਹੋਏ ਪਾਣੀ ਨੂੰ ਗਰਮ ਕਰਕੇ ਇੱਕ ਬੋਤਲ ''ਚ ਰੱਖ ਲਓ ਰੋਜ਼ ਨਹਾਉਂਦੇ ਸਮੇਂ ਉਸ ਪਾਣੀ ਦੀ ਥੋੜੀ ਮਾਤਰਾ ਨਹਾਉਣ ਵਾਲੇ ਪਾਣੀ ''ਚ ਮਿਲਾਓ। ਇਸ ਤਰ੍ਹਾਂ ਕਰਨ ਨਾਲ  ਚਮੜੀ ''ਚ ਕੋਈ ਇੰਫੈਕਸ਼ਨ ਨਹੀਂ ਹੋਵੇਗੀ। 
ਨਿੰਮ ਦੇ ਇਸ ਪਾਣੀ ਦਾ ਉਪਯੋਗ ਤੁਸੀਂ ਚਿਹਰੇ ਨੂੰ ਸਾਫ ਕਰਨ ਲਈ ਵੀ ਕਰ ਸਕਦੇ ਹੋ ਰਾਤ ਨੂੰ ਸੌਣ ਤੋਂ ਪਹਿਲਾਂ ਥੋੜ੍ਹੇ ਰੂੰ ਨੂੰ ਨਿੰਮ ਦੇ ਪਾਣੀ ਭਿਓ ਕੇ ਉਸ ਨਾਲ ਚਿਹਰੇ ਨੂੰ ਸਾਫ ਕਰੋ ਅਜਿਹਾ ਕਰਨ ਨਾਲ ਚਿਹਰਾ ਤਾਂ ਸਾਫ ਹੋਵੇਗਾ ਹੀ ਨਾਲ ਦੀ ਨਾਲ ਮੁਹਾਸੇ ਅਤੇ ਅੱਖਾਂ ਦੀ ਕਾਲੇ ਘੇਰਿਆਂ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲੇਗਾ।
ਨਿੰਮ ਦੀ ਛਾਲ ਅਤੇ ਜੜ ਵੀ ਸਿਹਤ ਲਈ ਬਹੁਤ ਫਾਇਦੇਮੰਦ ਹੈ। ਇਸ ਦਾ ਪਾਊਡਰ ਬਣਾ ਕੇ ਵਾਲਾਂ ''ਚ ਲਗਾਉਣ ਨਾਲ ਰੁੱਖੇ ਵਾਲਾਂ ਦੀ ਸਮੱਸਿਆ ਅਤੇ ਜੂੰਆਂ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ।